ਪੜਚੋਲ ਕਰੋ
Advertisement
Khalsa Aid ਦੇ ਬਾਨੀ ਦੀ ਦਸਤਾਰ ਨਾਲ ਹਵਾਈ ਅੱਡੇ 'ਤੇ ਕੋਝਾ ਮਜ਼ਾਕ
ਜਦ ਰਵੀ ਸਿੰਘ ਇਰਾਕ ਵਿੱਚ ਬੰਦੀ ਬਣਾਈਆਂ ਯਜ਼ੀਦੀ ਔਰਤਾਂ ਦੀ ਮਦਦ ਕਰਨ ਮਗਰੋਂ ਮੁੜ ਯੂਕੇ ਪਰਤ ਰਹੇ ਸਨ ਤਾਂ ਵਿਆਨਾ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਉਨ੍ਹਾਂ ਨਾਲ ਇਹ ਘਟਨਾ ਵਾਪਰੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖ਼ਾਲਸਾ ਏਡ ਦੇ ਬਾਨੀ ਸਿੰਘ ਵਿਆਨਾ ਹਵਾਈ ਅੱਡੇ ’ਤੇ ਉਡਾਣ ਬਦਲ ਰਹੇ ਸਨ ਤਾਂ ਸੁਰੱਖਿਆ ਅਮਲੇ ਨੇ ਉਨ੍ਹਾਂ ਦੀ ਦਸਤਾਰ ਦਾ ਨਿਰੀਖਣ ਕਰਨ ਦੀ ਮੰਗ ਕੀਤੀ।
ਲੰਡਨ: ਪਰਉਪਰਾਕੀ ਸੰਸਥਾ 'ਖ਼ਾਲਸਾ ਏਡ' ਦੇ ਮੋਢੀ ਰਵੀ ਸਿੰਘ ਵੀ ਨਸਲੀ ਵਿਤਕਰੇ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਨੂੰ ਆਸਟਰੀਆ ਦੇ ਹਵਾਈ ਅੱਡੇ ’ਤੇ ਸੁਰੱਖਿਆ ਸਟਾਫ਼ 'ਚ ਤਾਇਨਾਤ ਮਹਿਲਾ ਮੁਲਾਜ਼ਮ ਵੱਲੋਂ ਕਥਿਤ ਤੌਰ ’ਤੇ ਮਖ਼ੌਲ ਕਰਕੇ ਨਸਲ-ਭੇਦ ਦਾ ਨਿਸ਼ਾਨਾ ਬਣਾਇਆ ਗਿਆ। ਉਕਤ ਮਹਿਲਾ ਮੁਲਾਜ਼ਮ ਨੇ ਮਜ਼ਾਕ ਕਰਦਿਆਂ ਰਵੀ ਸਿੰਘ ਦੀ ਪੱਗ ਵਿੱਚ ਬੰਬ ਹੋਣ ਦੀ ਗੱਲ ਕਹੀ ਸੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੀਤੇ ਸ਼ੁੱਕਰਵਾਰ ਜਦ ਰਵੀ ਸਿੰਘ ਇਰਾਕ ਵਿੱਚ ਬੰਦੀ ਬਣਾਈਆਂ ਯਜ਼ੀਦੀ ਔਰਤਾਂ ਦੀ ਮਦਦ ਕਰਨ ਮਗਰੋਂ ਮੁੜ ਯੂਕੇ ਪਰਤ ਰਹੇ ਸਨ ਤਾਂ ਵਿਆਨਾ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਉਨ੍ਹਾਂ ਨਾਲ ਇਹ ਘਟਨਾ ਵਾਪਰੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖ਼ਾਲਸਾ ਏਡ ਦੇ ਬਾਨੀ ਸਿੰਘ ਵਿਆਨਾ ਹਵਾਈ ਅੱਡੇ ’ਤੇ ਉਡਾਣ ਬਦਲ ਰਹੇ ਸਨ ਤਾਂ ਸੁਰੱਖਿਆ ਅਮਲੇ ਨੇ ਉਨ੍ਹਾਂ ਦੀ ਦਸਤਾਰ ਦਾ ਨਿਰੀਖਣ ਕਰਨ ਦੀ ਮੰਗ ਕੀਤੀ।
ਰਵੀ ਸਿੰਘ ਨੇ ਇਜਾਜ਼ਤ ਦੇ ਦਿੱਤੀ। ਉਹ ਮੈਟਲ ਡਿਟੈਕਟਰ ਵਿੱਚੋਂ ਵੀ ਲੰਘੇ, ਪਰ ਸੁਰੱਖਿਆ ਸਟਾਫ਼ ਨੇ ਉਨ੍ਹਾਂ ਦੀ ਪੱਗ ਦਾ ਇੱਕ ਵਾਰ ਮੁੜ ਨਿਰੀਖਣ ਕਰਨ ਲਈ ਜ਼ੋਰ ਪਾਇਆ। ਜਦੋਂ ਰਵੀ ਸਿੰਘ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੋਈ ਦਿੱਕਤ ਹੈ ਤਾਂ ਇੱਕ ਮਹਿਲਾ ਸੁਰੱਖਿਆ ਕਰਮੀ ਨੇ ਕਿਹਾ, "ਹਾਂ, ਸਾਨੂੰ ਵਿਸਫੋਟਕ ਮਿਲੇ ਹਨ।" ਰਵੀ ਸਿੰਘ ਨੂੰ ਇਸ ਕੋਝੇ ਮਜ਼ਾਕ ਨਾਲ ਕਾਫੀ ਧੱਕਾ ਲੱਗਾ। ਉਨ੍ਹਾਂ ਕਿਹਾ ਕਿ ਜੇਕਰ ਇਹੀ ਟਿੱਪਣੀ ਉਨ੍ਹਾਂ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ। ਰਵੀ ਸਿੰਘ ਨੇ ਉਸ ਮਹਿਲਾ ਮੁਲਾਜ਼ਮ ਨੂੰ ਉਸ ਵੱਲੋਂ ਲਾਏ ਇਲਜ਼ਾਮ ਸਾਬਤ ਕਰਨ ਦੀ ਚੁਣੌਤੀ ਦਿੱਤੀ ਤਾਂ ਉਸ ਦਾ ਰੰਗ ਹੀ ਉੱਡ ਗਿਆ। ਪੂਰੇ ਮਾਮਲੇ 'ਤੇ ਵਿਆਨਾ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਰਵੀ ਸਿੰਘ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਸ ਮਹਿਲਾ ਮੁਲਾਜ਼ਮ ਨੂੰ ਨੌਕਰੀ ਤੋਂ ਬਾਹਰ ਕੀਤਾ ਜਾਵੇ। ਬਲਕਿ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਉਸ ਨੂੰ ਆਰਾਮ ਨਾਲ ਬੈਠ ਕੇ ਆਪਣੀਆਂ ਧਾਰਮਿਕ ਮਾਨਤਾਵਾਂ ਬਾਰੇ ਦੱਸ ਸਕਣ।“Explosives ( Bomb) in your Turban,”
My experience of racism at Vienna Airport (@flughafen_wien ) last Friday ! https://t.co/6M6nyAxG83@NickyAACampbell @TherealNihal — ravinder singh (@RaviSinghKA) August 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement