ਤਾਨਾਸ਼ਾਹ ਦੀ ਤਸਵੀਰ ਆਈ ਸਾਹਮਣੇ
ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੀ ਜੁੰਗ ਦੇ ਕਰੀਬੀ ਸਾਥੀ ਦੇ ਹਵਾਲੇ ਨਾਲ ਇਕ ਸਨਸਨੀਖੇਜ਼ ਦਾਅਵਾ ਕੀਤਾ ਗਿਆ ਸੀ। ਉਸਨੇ ਉੱਤਰ ਕੋਰੀਆ ਦੇ ਤਾਨਾਸ਼ਾਹ ਦੇ ਕੋਮਾ ਵਿੱਚ ਹੋਣ ਦੀ ਜਾਣਕਾਰੀ ਦਿੱਤੀ ਸੀ। ਚਾਂਗ ਸੌਂਗ ਮਿਨ ਨੇ ਦੱਖਣੀ ਕੋਰੀਆ ਦੇ ਮੀਡੀਆ ਨੂੰ ਦੱਸਿਆ ਕਿ ਤਾਨਾਸ਼ਾਹ ਦੀ ਗੈਰਹਾਜ਼ਰੀ ਵਿਚ ਉਤਰਾਅਧਿਕਾਰੀ ਦੀ ਯੋਜਨਾ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਇਸ ਲਈ, ਉਸਦੀ ਗ਼ੈਰਹਾਜ਼ਰੀ ਨੂੰ ਵੇਖਦੇ ਹੋਏ, ਉਸਦੀ ਭੈਣ ਕਿਮ ਯੋਂ ਜੋਂਗ ਨੂੰ ਫਿਲਹਾਲ ਸੱਤਾ ਦੀ ਵਾਗਡੋਰ ਦਿੱਤੀ ਗਈ ਹੈ।
ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਤਾਨਾਸ਼ਾਹ ਦੀ ਮਾੜੀ ਸਿਹਤ ਬਾਰੇ ਅਟਕਲਾਂ ਲਾਈਆਂ ਜਾ ਰਹੀਆਂ ਸੀ। ਸਤੰਬਰ 2014 ਵਿਚ ਵੀ ਕਿਮ 40 ਦਿਨਾਂ ਲਈ ਗਾਇਬ ਸੀ। ਉਸਦੀ ਗੈਰ ਹਾਜ਼ਰੀ 'ਚ ਉਸਦੀ ਬਿਮਾਰੀ ਦੀਆਂ ਅਫਵਾਹਾਂ ਵੀ ਉੱਡਦੀਆਂ ਰਹੀਆਂ ਸੀ। ਇਕ ਰਿਪੋਰਟ ਵਿਚ ਉਸ ਦੀ ਸਰਜਰੀ ਬਾਰੇ ਵੀ ਕਿਹਾ ਗਿਆ ਸੀ।