ਨਵੀਂ ਦਿੱਲੀ: ਪਾਕਿਸਤਾਨ ਵਿੱਚ ਸੈਨਿਕ ਸ਼ਕਤੀ ਦੀ ਮਦਦ ਨਾਲ ਸੱਤਾ ਦੀ ਦੁਰਵਰਤੋਂ ਕਰਨ ਦਾ ਇੱਕ ਹੋਰ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਕੌਮੀ ਜਵਾਬਦੇਹੀ ਬਿਊਰੋ ਨੇ ਇੰਡੋਨੇਸ਼ੀਆ ਵਿੱਚ ਸਾਬਕਾ ਰਾਜਦੂਤ ਨੂੰ ਬਗੈਰ ਕਿਸੇ ਇਜਾਜ਼ਤ ਦੇ ਪਾਕਿਸਤਾਨੀ ਕੌਂਸਲੇਟ ਦੀ ਇਮਾਰਤ ਵੇਚਣ ਲਈ ਜਵਾਬਦੇਹ ਠਹਿਰਾਇਆ ਹੈ। ਉਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਪਾਕਿਸਤਾਨ ਵਿੱਚ ਉੱਚ ਅਹੁਦਿਆਂ 'ਤੇ ਲੋਕਾਂ ਦੀ ਜਵਾਬਦੇਹੀ ਤੇ ਭ੍ਰਿਸ਼ਟਾਚਾਰ ਨਿਯੰਤਰਣ ਲਈ ਕੰਮ ਕਰਨ ਵਾਲੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਇੰਡੋਨੇਸ਼ੀਆ ਵਿੱਚ 2001-2002 ਦੇ ਵਿਚਕਾਰ ਰਾਜਦੂਤ ਰਹੇ ਮੇਜਬ ਜਨਰਲ ਸਯਦ ਮੁਸਤਫਾ ਅਨਵਰ ਵਿਰੁੱਧ 19 ਅਗਸਤ ਨੂੰ ਜਵਾਬਦੇਹੀ ਅਦਾਲਤ ਇੱਕ ਸ਼ਿਕਾਇਤ ਦਾਇਰ ਕੀਤਾ।

ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ

ਦੱਸ ਦਈਏ ਕਿ ਅਨਵਰ ਨੂੰ ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਤੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦਾ ਕਰੀਬੀ ਮੰਨਿਆ ਜਾਂਦਾ ਸੀ। ਮੁਸ਼ਰਫ ਨੇ ਉਨ੍ਹਾਂ ਨੂੰ ਨਾ ਸਿਰਫ ਪਾਕਿਸਤਾਨ ਦੇ ਰਾਜਦੂਤ ਦੇ ਤੌਰ 'ਤੇ ਇੰਡੋਨੇਸ਼ੀਆ ਭੇਜਿਆ, ਬਲਕਿ 2008 ਵਿੱਚ ਰਾਸ਼ਟਰਪਤੀ ਬਣਨ ਤੱਕ ਉਨ੍ਹਾਂ ਨੇ ਆਪਣਾ ਓਐਸਡੀ ਬਣਾਏ ਰੱਖਿਆ।

ਇੱਕ ਹੋਰ ਪਾਕਿਸਤਾਨੀ ਅਖਬਾਰ ਮੁਤਾਬਕ, ਜਿੱਥੇ ਮੁਸ਼ਰਫ ਨੇ ਦੂਤਘਰ ਦੀ ਵਿਕਰੀ ਮਾਮਲੇ ਵਿੱਚ ਮੇਜਰ ਜਨਰਲ ਸਯਦ ਮੁਸਤਫਾ ਅਨਵਰ ਨੂੰ ਬਚਾ ਲਿਆ, ਉਸ ਨੇ ਸ਼ਿਕਾਇਤ ਕਰ ਰਹੇ ਅਧਿਕਾਰੀ ਦਾ ਵੀ ਤਬਾਦਲਾ ਕਰ ਦਿੱਤਾ। ਅਖ਼ਬਾਰ ਮੁਤਾਬਕ, ਇੱਕ ਦੂਰ-ਦੁਰਾਡੇ ਦੇ ਖੇਤਰ ਵਿੱਚ ਵੱਡੀ ਇਮਾਰਤ ਨੂੰ ਪੱਕਾ ਦੂਤਘਰ ਦੀ ਇਮਾਰਤ ਅਤੇ ਜਕਾਰਤਾ ਦੇ ਪ੍ਰਮੁੱਖ ਸਥਾਨ 'ਤੇ ਸਥਿਤ ਰਾਜਦੂਤ ਨਿਵਾਸ ਨੂੰ ਸਿਰਫ 30 ਲੱਖ ਡਾਲਰ ਵਿੱਚ ਵੇਚ ਕੇ ਖਰੀਦਿਆ ਗਿਆ। ਅਨਵਰ, ਮੁਸ਼ਰਫ ਦੀ ਪਤਨੀ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ।

ਕਰਤਾਰਪੁਰ ਕੌਰੀਡੋਰ: ਪਾਕਿਸਤਾਨੀ ਟੀਮ ਆਵੇਗੀ ਡੇਰਾ ਬਾਬਾ ਨਾਨਕ, ਹੁਣ ਇਹ ਰੁਕਿਆ ਕੰਮ ਹੋਵੇਗਾ ਸ਼ੁਰੂ

US Elections 2020: ਟਰੰਪ ਨੇ ਕਮਲਾ ਹੈਰਿਸ ਖ਼ਿਲਾਫ਼ ਨਿੱਕੀ ਹੇਲੀ ਨੂੰ ਚੁਣਿਆ ਸਟਾਰ ਪ੍ਰਚਾਰਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904