ਪੜਚੋਲ ਕਰੋ

Kim Jong-un: ਅਜਿਹਾ ਖੌਫ਼ਨਾਕ ਸਜ਼ਾ ਤਾਂ ਨਰਕ 'ਚ ਵੀ ਨਹੀਂ ਮਿਲਦੀ ਹੋਣ ਜੋ ਉੱਤਰੀ ਕੋਰੀਆਂ ਦੇ ਤਾਨਾਸ਼ਾਹ ਨੇ ਆਪਣੇ ਜਨਰਲ ਨੂੰ ਦਿੱਤੀ

Kim Jong Un North Korea : ਫਿਲਹਾਲ ਜਨਰਲ ਦੇ ਨਾਂ ਅਤੇ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਜਦੋਂ ਉਸ 'ਤੇ ਤਾਨਾਸ਼ਾਹ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਾ ਤਾਂ ਕਿਮ ਗੁੱਸੇ 'ਚ ਆ ਗਿਆ। ਉਸ ਨੂੰ ਇੰਨਾ ਗੁੱਸਾ ਆਇਆ

ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ-ਉਨ ਅਕਸਰ ਆਪਣੀਆਂ ਅਜੀਬੋ-ਗਰੀਬ ਸਜ਼ਾਵਾਂ ਨੂੰ ਲੈ ਕੇ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਉੱਤਰ ਕੋਰੀਆ ਦੇ ਲੋਕ ਹੀ ਨਹੀਂ, ਪੂਰੀ ਦੁਨੀਆ ਉਨ੍ਹਾਂ ਵੱਲੋਂ ਦਿੱਤੀ ਜਾਂਦੀ ਭਿਆਨਕ ਸਜ਼ਾ ਤੋਂ ਡਰ ਗਈ ਹੈ। ਹਰ ਇੱਕ ਦੇ ਮਨ ਵਿੱਚ ਇੱਕ ਹੀ ਸਵਾਲ ਆਉਂਦਾ ਹੈ ਕਿ ਕੋਈ ਇਨਸਾਨ ਹੋਣ ਦੇ ਨਾਤੇ ਇਨਸਾਨਾਂ ਨਾਲ ਇੰਨੀ ਬੇਰਹਿਮੀ ਕਿਵੇਂ ਦਿਖਾ ਸਕਦਾ ਹੈ।

 ਕਿਮ ਜੋਂਗ ਦੇ ਜ਼ੁਲਮ ਦੀਆਂ ਖ਼ਬਰਾਂ ਹਰ ਰੋਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਵਾਰ ਫਿਰ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿਮ ਨੇ ਇੱਕ ਜਰਨੈਲ ਨੂੰ ਦਿੱਤੀ ਅਜਿਹੀ ਭਿਆਨਕ ਸਜ਼ਾ ਕਿ ਜਿਸ ਬਾਰੇ ਜਾਣ ਕੇ ਸਾਰਿਆਂ ਦੇ ਹੋਸ਼ ਉੱਡ ਗਏ ਹਨ।

ਮਿਰਰ ਦੀ ਰਿਪੋਰਟ ਮੁਤਾਬਕ ਜਨਰਲ 'ਤੇ ਗੰਭੀਰ ਦੋਸ਼ ਲਾਏ ਗਏ ਸਨ। ਕਿਹਾ ਜਾ ਰਿਹਾ ਹੈ ਕਿ ਉਸ ਨੇ ਤਖ਼ਤਾ ਪਲਟ ਦੀ ਸਾਜ਼ਿਸ਼ ਰਚੀ ਸੀ। ਕਿਮ ਜੋਂਗ ਉਨ ਨੂੰ ਇਸ ਰਣਨੀਤੀ ਬਾਰ ਪਤਾ ਲੱਗ ਗਿਆ।  ਫਿਰ ਕੀ ਸੀ, ਜਿਵੇਂ ਹਰ ਵਾਰ ਹੁੰਦਾ ਆਇਆ ਹੈ, ਇਸ ਵਾਰ ਵੀ ਅਜਿਹਾ ਹੀ ਹੁੰਦਾ ਦੇਖਿਆ ਗਿਆ। ਅੱਜ ਤੱਕ ਕਿਮ ਜੋਂਗ ਨੇ ਗੱਦਾਰਾਂ ਨੂੰ ਇੱਕ ਵਾਰ ਵੀ ਨਹੀਂ ਬਖਸ਼ਿਆ, ਚਾਹੇ ਉਹ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ। ਤਖਤਾਪਲਟ ਦੀ ਯੋਜਨਾ ਬਣਾਉਣ ਵਾਲੇ ਇਸ ਜਨਰਲ ਨੂੰ ਕਿਮ ਨੇ ਦਿੱਤੀ ਅਜਿਹੀ ਦਰਦਨਾਕ ਮੌਤ ਦੀ ਸਜ਼ਾ ਕਿ ਇਹ ਜਾਣ ਕੇ ਤੁਹਾਡੀ ਰੂਹ ਕੰਬਣ ਲੱਗ ਜਾਵੇਗੀ।

ਫਿਲਹਾਲ ਜਨਰਲ ਦੇ ਨਾਂ ਅਤੇ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਜਦੋਂ ਉਸ 'ਤੇ ਤਾਨਾਸ਼ਾਹ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਾ ਤਾਂ ਕਿਮ ਗੁੱਸੇ 'ਚ ਆ ਗਿਆ। ਉਸ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਉਸ ਵਿਅਕਤੀ ਦੇ ਪਰਿਵਾਰ ਬਾਰੇ ਇਕ ਵਾਰ ਵੀ ਨਹੀਂ ਸੋਚਿਆ। ਹੁਣ ਤੁਸੀਂ ਇਹ ਜਾਣਨ ਲਈ ਬੇਤਾਬ ਹੋਵੋਗੇ ਕਿ ਕਿਮ ਨੇ ਇਸ ਧੋਖੇ ਦੀ ਸਜ਼ਾ ਜਨਰਲ ਨੂੰ ਕੀ ਦਿੱਤੀ।

ਦਰਅਸਲ, ਕਿਮ ਦੇ ਰਿਯੋਂਗਸੋਂਗ ਨਿਵਾਸ ਦੇ ਅੰਦਰ ਇੱਕ ਵੱਡਾ ਫਿਸ਼ ਟੈਂਕ ਬਣਾਇਆ ਹੈ। ਕਿਮ ਦਾ ਇਹ ਵਿਸ਼ਾਲ ਐਕੁਏਰੀਅਮ ਬ੍ਰਾਜ਼ੀਲ ਤੋਂ ਦਰਾਮਦ ਕੀਤੀਆਂ ਸੈਂਕੜੇ ਪਿਰਾਨਾ ਮੱਛੀਆਂ ਨਾਲ ਭਰਿਆ ਹੋਇਆ ਹੈ। ਸਭ ਤੋਂ ਪਹਿਲਾਂ ਕਿਮ ਨੇ ਚਾਕੂ ਨਾਲ ਜਨਰਲ ਦੇ ਹੱਥ ਅਤੇ ਸਿਰ ਕੱਟ ਕੇ ਉਨ੍ਹਾਂ ਨੂੰ ਸਰੀਰ ਤੋਂ ਵੱਖ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਖਤਰਨਾਕ ਮੱਛੀਆਂ ਨਾਲ ਭਰੇ ਟੈਂਕ 'ਚ ਸੁੱਟ ਦਿੱਤਾ। ਜਨਰਲ ਦੇ ਸਰੀਰ 'ਤੇ ਇੰਨੇ ਜ਼ਖਮ ਸਨ ਕਿ ਉਹ ਤੜਫ-ਤੜਫ ਕੇ ਦਮ ਤੋੜ ਗਿਆ।


ਰਿਪੋਰਟ ਮੁਤਾਬਕ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਨੂੰ 1977 'ਚ ਜੇਮਸ ਬਾਂਡ ਦੀ ਫਿਲਮ 'ਦਿ ਸਪਾਈ ਹੂ ਲਵਡ ਮੀ' ਤੋਂ ਦੇਸ਼ਧ੍ਰੋਹੀ ਨੂੰ ਅਜਿਹੀ ਮੌਤ ਦੇਣ ਦਾ ਵਿਚਾਰ ਆਇਆ ਸੀ। ਇਸ ਫਿਲਮ ਵਿੱਚ ਖਲਨਾਇਕ ਕਾਰਲ ਸਟ੍ਰੋਂਬਰਗ ਨੇ ਆਪਣੇ ਦੁਸ਼ਮਣਾਂ ਨੂੰ ਇੱਕ ਟੈਂਕ ਵਿੱਚ ਸੁੱਟ ਕੇ ਮਾਰ ਦਿੱਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਖਤਰਨਾਕ ਸ਼ਾਰਕ ਮੌਜੂਦ ਸਨ। 

ਤੁਹਾਨੂੰ ਦੱਸ ਦੇਈਏ ਕਿ ਪਿਰਾਹਾ ਮੱਛੀ ਦੇ ਦੰਦ ਬਹੁਤ ਤਿੱਖੇ ਹੁੰਦੇ ਹਨ। ਇਹ ਮੱਛੀਆਂ ਮਨੁੱਖੀ ਸਰੀਰਾਂ ਨੂੰ ਪਾੜ ਸਕਦੀਆਂ ਹਨ ਅਤੇ ਕੁਝ ਮਿੰਟਾਂ ਵਿੱਚ ਮਾਸ ਖਾ ਸਕਦੀਆਂ ਹਨ। ਕਿਮ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ 2011 'ਚ ਸੱਤਾ ਸੰਭਾਲਣ ਤੋਂ ਬਾਅਦ ਉਹ ਕੁੱਲ 16 ਸੀਨੀਅਰ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀ ਮੌਤ ਦੀ ਸਜ਼ਾ ਦੇ ਚੁੱਕੇ ਹਨ।

ਟਾਪ ਹੈਡਲਾਈਨ

Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
ਭਾਰਤੀ ਨਾਬਾਲਗ ਨੇ ਅਮਰੀਕਾ ਵਿੱਚ ਮਾਂ ਅਤੇ ਭਰਾ ਦੀ ਹੱਤਿਆ ਕੀਤੀ, ChatGPT 'ਤੇ ਭਿਆਨਕ ਤਲਾਸ਼ੀ
ਭਾਰਤੀ ਨਾਬਾਲਗ ਨੇ ਅਮਰੀਕਾ ਵਿੱਚ ਮਾਂ ਅਤੇ ਭਰਾ ਦੀ ਹੱਤਿਆ ਕੀਤੀ, ChatGPT 'ਤੇ ਭਿਆਨਕ ਤਲਾਸ਼ੀ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MLA Arrested: ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
Embed widget