ਪੜਚੋਲ ਕਰੋ
Advertisement
ਟੀਚਰ ਡੇਅ ਮੌਕੇ ਅਸ਼ਲੀਲ ਪੋਲ ਡਾਂਸ ਕਰਾਉਂਦੀ ਭੈਣਜੀ ਬਰਖ਼ਾਸਤ
ਬੀਜਿੰਗ: ਭਾਰਤ ਵਿੱਚ ਅੱਜ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਤੇ ਉੱਧਰ ਚੀਨ ਦੇ ਕਿੰਡਰਗਾਰਡਨ ਸਕੂਲ ਵਿੱਚ ਪ੍ਰਿੰਸੀਪਲ ਨੂੰ ਪਹਿਲੇ ਦਿਨ ਸਵਾਗਤ ਲਈ ਪੋਲ ਡਾਂਸ ਕਰਾਉਣਾ ਮਹਿੰਗਾ ਪੈ ਗਿਆ। ਸਕੂਲ ਪ੍ਰਿੰਸੀਪਲ ਦੀ ਨੌਕਰੀ ਦਾਅ ’ਤੇ ਲੱਗ ਗਈ। ਮਾਮਲਾ ਦੱਖਣ ਚੀਨ ਦੇ ਗੁਆਂਗਦੋਂਗ ਪ੍ਰਾਂਤ ਦਾ ਹੈ।
ਬੱਚਿਆਂ ਸਾਹਮਣੇ ਪੋਲ ਡਾਂਸ ਕਰਾਉਣ ’ਤੇ ਬੱਚਿਆਂ ਦੇ ਮਾਪੇ ਕਾਫੀ ਨਾਰਾਜ਼ ਹੋ ਗਏ। ਵਿਰੋਧ ਵਧਦਾ ਦੇਖ ਸਕੂਲ ਪ੍ਰਸ਼ਾਸਨ ਨੇ ਪ੍ਰਿੰਸੀਪਲ ਨੂੰ ਬਰਖ਼ਾਸਤ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸੀਪਲ ਨੇ ਜਿਸ ਪੋਲ ’ਤੇ ਡਾਂਸ ਕੀਤਾ, ਉਸ ਪੋਲ ’ਤੇ ਚੀਨ ਦਾ ਰਾਸ਼ਟਰੀ ਝੰਡਾ ਬੰਨ੍ਹਿਆ ਹੋਇਆ ਸੀ।
ਇਸ ਕਾਰਨਾਮੇ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀ ਤਾਂ ਲੋਕਾਂ ਨੇ ਇਸ ਖ਼ਿਲਾਫ਼ ਮੋਰਚਾ ਖੋਲ੍ਹ ਲਿਆ। ਮਾਪਿਆਂ ਨੇ ਕਿਹਾ ਕਿ ਸਕੂਲ ਵਿੱਚ ਇਸ ਤਰ੍ਹਾਂ ਦਾ ਡਾਂਸ ਕਰਾਉਣਾ ਮੰਦਭਾਗਾ ਹੈ।
ਬਾਹਰੋਂ ਬੁਲਾਏ ਗਏ ਸੀ ਪੋਲ ਡਾਂਸਰਸਕੂਲ ਦੇ ਪਹਿਲੇ ਦਿਨ ਬੱਚਿਆਂ ਦੇ ਸਵਾਗਤ ਲਈ ਪ੍ਰਿੰਸੀਪਲ ਨੇ ਪੋਲ ਡਾਂਸਰਾਂ ਨੂੰ ਬਾਹਰੋਂ ਬੁਲਵਾਇਆ ਸੀ ਪਰ ਪ੍ਰਿੰਸੀਪਲ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦਾ ਇਹ ਕਦਮ ਉਸ ਲਈ ਕਿੰਨਾ ਖ਼ਤਰਨਾਕ ਸਾਬਤ ਹੋਏਗਾ। ਇਸ ਪ੍ਰੋਗਰਾਮ ਦੌਰਾਨ 3 ਤੋਂ 6 ਸਾਲ ਦੀ ਉਮਰ ਦੇ 500 ਬੱਚੇ ਤੇ 100 ਮਾਪੇ ਹਾਜ਼ਰ ਸਨ।
More from the opening day of our kids' kindergarten. Crazy. We're trying to get them out of there and get our tuition back. They also had a bunch of adverts out for a pole dancing school. Most likely paid the principal to put them up. pic.twitter.com/fgU946hFwn
— Michael Standaert (@mstandaert) September 3, 2018
ਪ੍ਰਿੰਸੀਪਲ ਵੱਲੋਂ ਆਤਮਾਹੱਤਿਆ ਦੀ ਧਮਕੀਪ੍ਰਿੰਸੀਪਲ ਲਾਈ ਰੋਂਗ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਉਸ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਪੋਲ ਡਾਂਸ ਜ਼ਰੀਏ ਉਹ ਬੱਚਿਆਂ ਨੂੰ ਡਾਂਸ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਸੀ। ਲੋਕਾਂ ਦੀਆਂ ਆਲੋਚਨਾਵਾਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਉਹ ਆਤਮਾ ਹੱਤਿਆ ਕਰ ਸਕਦੀ ਹੈ। ਇਸ ਦੇ ਬਾਅਦ ਉਸ ਲਿਖਤੀ ਤੌਰ ’ਤੇ ਇਸ ਗ਼ਲਤੀ ਲਈ ਮੁਆਫ਼ੀ ਵੀ ਮੰਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement