ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਗੱਲਬਾਤ ਕਰਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਹੀ ਨਹੀਂ ਕੀਤਾ ਬਲਕਿ ਉਸ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ। ਹਾਲ ਹੀ ਵਿੱਚ ਅਫ਼ਗਾਨਿਸਤਾਨ 'ਚ ਹਾਲ ਹੀ ਵਿਚ ਕੀਤੇ ਗਏ ਦੋ ਹਮਲਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਹ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ।
ਵਾਈਟ ਹਾਊਸ ਵਿਖੇ ਸੰਯੁਕਤ ਰਾਸ਼ਟਰ ਦੀ ਸੁਰੱਖ਼ਿਆ ਕੌਾਸਲ ਦੇ ਰਾਜਦੂਤਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਤਾਲਿਬਾਨ ਨਾਲ ਗੱਲਬਾਤ ਕਰਨੀ ਨਹੀਂ ਚਾਹੁੰਦੇ। ਇਸ ਲਈ ਇਕ ਸਮਾਂ ਹੋ ਸਕਦਾ ਹੈ ਪਰ ਇਸ ਲਈ ਇਕ ਲੰਬਾ ਸਮਾਂ ਹੋਣ ਵਾਲਾ ਹੈ।
ਟਰੰਪ ਨੇ ਕਿਹਾ ਕਿ ਉਹ ਹਰ ਪਾਸੇ ਬੇਕਸੂਰ ਲੋਕਾਂ ਨੂੰ ਮਾਰ ਰਹੇ ਹਨ ਅਤੇ ਸਾਰੇ ਅਫ਼ਗਾਨਿਸਤਾਨ 'ਚ ਬੱਚਿਆਂ ਅਤੇ ਪਰਿਵਾਰਾਂ 'ਤੇ ਬੰਬ ਵਰਸਾ ਰਹੇ ਹਨ। ਹਾਲ ਹੀ ਵਿਚ ਹੋਏ ਹਮਲਿਆਂ ਨੇ ਸਾਬਿਤ ਕਰ ਦਿੱਤਾ ਕਿ ਉਹ ਹੱਤਿਆਰੇ ਹਨ। ਇਸ ਮੌਕੇ ਟਰੰਪ ਨੇ ਆਪਣੇ ਮਨ ਦੀ ਗੱਲ ਨਹੀਂ ਦੱਸੀ ਪਰ ਉਨ੍ਹਾਂ ਸੁਝਾਅ ਦਿੱਤਾ ਕਿ ਇਕ ਮਜ਼ਬੂਤ ਸੈਨਿਕ ਕਾਰਵਾਈ ਅਟੱਲ ਹੈ।
ਟਰੰਪ ਦੇ ਇਨਕਾਰ ਤੋਂ ਬਾਦ ਤਾਲਿਬਾਨ ਦੇ ਬੁਲਾਰੇ ਜ਼ੈਬੀਉੱਲਾ ਮੁਜਾਹਿਦ ਨੇ ਕਿਹਾ ਕਿ ਉਹ ਅਮਰੀਕਾ ਨਾਲ ਕਦੇ ਵੀ ਸ਼ਾਂਤੀ ਗੱਲਬਾਤ ਕਰਨਾ ਨਹੀਂ ਚਾਹੁੰਦੇ।
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਇਕ ਬੁਲਾਰੇ ਸ਼ਾਹ ਹੁਸੈਨ ਮੁਰਤਾਜ਼ਵੀ ਨੇ ਕਿਹਾ ਕਿ ਸਰਕਾਰ ਨੇ ਤਾਲਿਬਾਨ ਨੂੰ ਗੱਲ ਕਰਨ ਦੇ ਲਈ ਉਤਸ਼ਾਹਿਤ ਕੀਤਾ ਸੀ ਪਰ ਕਾਬਲ 'ਚ ਬੀਤੇ ਦਿਨੀਂ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਤਾਲਿਬਾਨ ਨੇ ਲਾਲ ਰੇਖ਼ਾ ਨੂੰ ਪਾਰ ਕਰ ਲਿਆ ਅਤੇ ਸ਼ਾਂਤੀ ਲਈ ਮੌਕਾ ਗਵਾ ਦਿੱਤਾ।