ਸ਼ੇਰ ਨੇ ਬਜ਼ੁਰਗ ਵਿਅਕਤੀ ‘ਤੇ ਹਮਲਾ ਕਰਕੇ ਝਾੜੀਆਂ ‘ਚ ਘਸੀਟਿਆ, ਹਲਕੇ ਦਿਲ ਵਾਲੇ ਵੀਡੀਓ ਤੋਂ ਰਹਿਣ ਦੂਰ
Shocking Video: ਕੀਪਰ 'ਤੇ ਸ਼ਰੇ ਵਲੋਂ ਹਮਲਾ ਕਰਨ ਦੀ ਇਸ ਭਿਆਨਕ ਵੀਡੀਓ ਨੇ ਇੰਟਰਨੈੱਟ 'ਤੇ ਸਨਸਨੀ ਫੈਲਾ ਦਿੱਤੀ ਹੈ। ਵੀਡੀਓ 'ਚ ਸ਼ੇਰ ਵਲੋਂ ਕੀਪਰ ਨੂੰ ਝਾੜੀਆਂ 'ਚ ਘਸੀਟਣ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ।
Sher Ka Trending Video: ਇੰਟਰਨੈੱਟ 'ਤੇ ਜਾਨਵਰਾਂ ਦੇ ਹਮਲਿਆਂ ਨਾਲ ਜੁੜੀਆਂ ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਪਰ ਜੇਕਰ ਇਹ ਵੀਡੀਓਜ਼ ਇਨਸਾਨਾਂ 'ਤੇ ਕੀਤੇ ਗਏ ਹਮਲਿਆਂ ਦੀਆਂ ਹੋਣ ਤਾਂ ਇਨ੍ਹਾਂ ਨੂੰ ਦੇਖ ਕੇ ਯੂਜ਼ਰਸ ਦੀ ਰੂਹ ਕੰਬ ਜਾਂਦੀ ਹੈ। ਅਜਿਹਾ ਹੀ ਇਕ ਭਿਆਨਕ ਵੀਡੀਓ ਆਨਲਾਈਨ ਸਾਹਮਣੇ ਆਇਆ ਹੈ, ਜਿਸ ਵਿਚ ਇਕ ਸ਼ੇਰ ਇਕ ਬਜ਼ੁਰਗ ਕੀਪਰ 'ਤੇ ਅਚਾਨਕ ਹਮਲਾ ਕਰ ਦਿੰਦਾ ਹੈ। ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਸਹਿਮ ਜਾਵੇਗਾ।
ਵਾਇਰਲ ਵੀਡੀਓ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਇੱਕ ਵੱਡੇ ਬਾੜੇ ਦੇ ਅੰਦਰ ਸੈਰ ਕਰਦੇ ਹੋਏ, ਉੱਥੇ ਮੌਜੂਦ ਇੱਕ ਸ਼ੇਰ ਵੱਲ ਵਧਦੇ ਦੇਖਿਆ ਜਾ ਸਕਦਾ ਹੈ। ਥੋੜਾ ਹੋਰ ਅੱਗੇ ਵਧਣ ਤੋਂ ਬਾਅਦ, ਇਹ ਵਿਅਕਤੀ ਆਪਣੀ ਪਿੱਠ ਸ਼ੇਰ ਵੱਲ ਕਰ ਲੈਂਦਾ ਹੈ ਅਤੇ ਦੌੜਨਾ ਸ਼ੁਰੂ ਕਰ ਦਿੰਦਾ ਹੈ। ਸ਼ੇਰ ਉਸ ਬਜ਼ੁਰਗ ਸ਼ਖਸ ‘ਤੇ ਝਪੱਟਾ ਮਾਰਦਾ ਹੈ ਅਤੇ ਉਸ ਨੂੰ ਸ਼ਿਕਾਰ ਵਾਂਗ ਫੜ ਕੇ ਝਾੜੀਆਂ ਵੱਲ ਘਸੀਟਦਾ ਹੈ ਅਤੇ ਨਜ਼ਰਾਂ ਤੋਂ ਗਾਇਬ ਹੋ ਜਾਂਦਾ ਹੈ। ਜਦੋਂ ਸ਼ੇਰ ਬਜ਼ੁਰਗ ਆਦਮੀ 'ਤੇ ਹਮਲਾ ਕਰ ਰਿਹਾ ਹੁੰਦਾ ਹੈ ਤਾਂ ਇਸ ਦੌਰਾਨ ਇੱਕ ਔਰਤ ਦੀ ਚੀਕਾਂ ਸੁਣਾਈ ਦਿੰਦੀਆਂ ਹਨ, ਜੋ ਮਦਦ ਦੀ ਗੁਹਾਰ ਲਾ ਰਹੀ ਹੁੰਦੀ ਹੈ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਪਾਕਿਸਤਾਨ ਤੋਂ ਚੱਲਣ ਵਾਲੇ 14 ਮੈਸੇਂਜਰ ਐਪਸ 'ਤੇ ਬੈਨ
Terrifying moment lion savagely attacks British park owner pic.twitter.com/s3sPHjAwyx
— Terrifying Nature (@TerrifyingNatur) April 28, 2023
ਬ੍ਰਿਟਿਸ਼ ਪਾਰਕ ਦਾ ਵੀਡੀਓ ਵਾਇਰਲ
ਵੀਡੀਓ ਨੂੰ ਟਵਿੱਟਰ 'ਤੇ Terrifying Nature @TerrifyingNatur ਨਾਮ ਦੇ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਪੇਸਟ ਕਰਦੇ ਹੋਏ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ, ਜਿਸ ਵਿੱਚ ਲਿਖਿਆ ਹੈ, "ਭਿਆਨਕ ਪਲ ਸ਼ੇਰ ਨੇ ਬ੍ਰਿਟਿਸ਼ ਪਾਰਕ ਦੇ ਮਾਲਕ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ" ਉਸ ਦੇ ਬਾੜੇ ਦੇ ਅੰਦਰ ਹਮਲਾ ਕਰ ਦਿੱਤਾ। ਵੀਡੀਓ ਵਿੱਚ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਬਾਅਦ ਵਿੱਚ ਇਸ ਬਜ਼ੁਰਗ ਦੀ ਕੀ ਹਾਲਤ ਹੋਈ ਅਤੇ ਕੀ ਉਸ ਨੂੰ ਸ਼ੇਰ ਦੇ ਹਮਲੇ ਤੋਂ ਬਚਾਇਆ ਜਾ ਸਕਿਆ ਹੈ ਜਾਂ ਨਹੀਂ।
ਇਹ ਵੀ ਪੜ੍ਹੋ: 'ਵੱਡੇ-006, ਛੋਟੇ-007 ਅਤੇ...', ਅਤੀਕ ਅਹਿਮਦ, ਅਸ਼ਰਫ ਅਤੇ ਅਸਦ ਸਾਰਿਆਂ ਦੇ ਸਨ ਕੋਡ ਨੇਮ, ਉਮੇਸ਼ ਪਾਲ ਕਤਲ ਕੇਸ 'ਚ ਵੱਡਾ ਖੁਲਾਸਾ