ਪੜਚੋਲ ਕਰੋ
ਵਾੜੇ 'ਚੋਂ ਨਿਕਲਿਆ ਸ਼ੇਰ, ਲੜਕੀ ਨੂੰ ਬਣਾਇਆ ਸ਼ਿਕਾਰ

ਵਾਸ਼ਿੰਗਟਨ: ਸਥਾਨਕ ਜ਼ੂ ਵਿੱਚ ਸ਼ੇਰ ਨੇ ਅਮਰੀਕਨ ਕੁੜੀ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਲੜਕੀ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਲੜਕੀ ਨੇ ਕੁਝ ਦਿਨ ਪਹਿਲਾਂ ਹੀ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਸੀ। 22 ਸਾਲ ਦੀ ਐਲੇਗਜ਼ੈਂਡਰ ਬਲੈਕ ਜੰਗਲੀ ਜੀਵਨ ਬਾਰੇ ਬਹੁਤ ਉਤਸ਼ਾਹਤ ਸੀ। ਉਸ ਨੇ ਉੱਤਰੀ ਕੈਰੋਲੀਨਾ ਦੇ ਬਰਲਿੰਗਟਨ ਵਿੱਚ ਅਜੇ 10 ਦਿਨ ਪਹਿਲਾਂ ਇਨਟਰਨ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਇੱਕ ਬਿਆਨ ਵਿੱਚ ਕਿਹਾ ਕਿ ਮਾਹਰਾਂ ਦੀ ਅਗਵਾਈ ਹੇਠ ਹਸਬੈਂਡਰੀ ਟੀਮ ਰੋਜ਼ਾਨਾ ਵਾਂਗ ਸ਼ੇਰਾਂ ਦੇ ਵਾੜੇ ਦੀ ਸਫਾਈ ਕਰ ਰਹੀ ਸੀ। ਇਸੇ ਦੌਰਾਨ ਇੱਕ ਕਿਸੇ ਤਰ੍ਹਾਂ ਇੱਕ ਸ਼ੇਰ ਆਪਣੇ ਬੰਦ ਵਾੜੇ ਵਿੱਚੋਂ ਛੁੱਟ ਗਿਆ ਕੇ ਵੇਖਦੇ ਹੀ ਵੇਖਦੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਮ੍ਰਿਤਕ ਲੜਕੀ ਸ਼ੇਰ ਦੀ ਚਪੇਟ ਵਿੱਚ ਆ ਗਈ। ਅਧਿਕਾਰੀਆਂ ਮੁਤਾਬਕ ਹਾਲੇ ਇਹ ਪਤਾ ਨਹੀਂ ਲੱਗਾ ਕਿ ਸੇਰ ਆਖ਼ਰ ਬੰਦ ਵਾੜੇ ਵਿੱਚੋਂ ਛੁੱਟਾ ਕਿਵੇਂ? ਇਸ ਤੋਂ ਪਹਿਲਾਂ ਕਦੇ ਵੀ ਸ਼ੇਰ ਆਪਣੇ ਵਾੜੇ ਵਿੱਚੋਂ ਨਿਕਲ ਕੇ ਵਾੜ ਤੋਂ ਬਾਹਰ ਦਾਖ਼ਲ ਨਹੀਂ ਹੋਏ। ਬਿਆਨ ਵਿੱਚ ਬਲੈਕ ਦੇ ਪਰਿਵਾਰ ਨਾਲ ਅਫ਼ਸੋਸ ਜਤਾਇਆ ਗਿਆ ਹੈ ਤੇ ਪਾਰਕ ਨੂੰ ਕੁਝ ਦਿਨਾਂ ਤਕ ਆਰਜ਼ੀ ਤੌਰ ’ਤੇ ਬੰਦ ਰੱਖਿਆ ਜਾਏਗਾ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















