Losses of the Russian forces in Ukraine 9000 personal killed 217 tanks


Ukraine Russia War: ਜੰਗ ਦੀ ਮਾਰ ਝੱਲ ਰਹੇ ਯੂਕਰੇਨ ਦੇ ਹਾਲਾਤ ਬਹੁਤ ਖ਼ਰਾਬ ਹਨ, ਇਸ ਦੌਰਾਨ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਇੱਕ ਵਾਰ ਫਿਰ ਅੰਕੜਿਆਂ ਰਾਹੀਂ ਨਵਾਂ ਦਾਅਵਾ ਕੀਤਾ ਹੈ। ਯੂਕਰੇਨ ਦਾ ਦਾਅਵਾ ਹੈ ਕਿ ਉਹ ਇਸ ਜੰਗ ਵਿੱਚ ਹੁਣ ਤੱਕ 9000 ਰੂਸੀ ਸੈਨਿਕਾਂ ਨੂੰ ਮਾਰ ਚੁੱਕਾ ਹੈ। ਯੂਕਰੇਨ ਨੇ ਅੱਗੇ ਕਿਹਾ ਹੈ ਕਿ ਉਸ ਨੇ 30 ਰੂਸੀ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਹੈ, ਨਾਲ ਹੀ ਰੂਸ ਨੂੰ 31 ਹੈਲੀਕਾਪਟਰਾਂ ਦਾ ਨੁਕਸਾਨ ਝੱਲਣਾ ਪਿਆ ਹੈ।


ਦਾਅਵਿਆਂ ਅਨੁਸਾਰ, ਰੂਸ ਦੇ 217 ਟੈਂਕ ਤਬਾਹ ਕੀਤੇ ਗਏ ਹਨ, ਜਦੋਂ ਕਿ ਯੂਕਰੇਨ ਵਲੋਂ 60 ਮਿਲਟਰੀ ਟਰੱਕ, 3 ਡਰੋਨ ਅਤੇ 1 ਐਂਟਰੀ ਏਅਰਕ੍ਰਾਫਟ ਮਿਜ਼ਾਈਲ ਪ੍ਰਣਾਲੀ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰੂਸ ਦੇ ਕਰੀਬ 900 ਹਥਿਆਰਬੰਦ ਵਾਹਨ ਵੀ ਗੁਆਚ ਗਏ ਹਨ, ਜਦੋਂ ਕਿ 90 ਅਰਟਿਲਰੀ ਪੀਸੀ, 42 ਐਮਐਲਆਰਐਸ, 374 ਵਾਹਨ, 2 ਜੰਗੀ ਬੇੜੇ ਅਤੇ 11 ਐਂਟੀ-ਏਅਰਕ੍ਰਾਫਟ ਯੁੱਧ ਪ੍ਰਣਾਲੀ ਨੂੰ ਵੀ ਤਬਾਹ ਕੀਤੇ ਹਨ।




ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਦਾ ਕਹਿਣਾ ਹੈ ਕਿ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਵਿੱਚ 227 ਨਾਗਰਿਕਾਂ ਦੀ ਮੌਤ ਹੋਈ ਹੈ ਅਤੇ 525 ਹੋਰ ਜ਼ਖਮੀ ਹੋਏ ਹਨ। ਰੂਸ ਨੇ ਪਿਛਲੇ ਹਫ਼ਤੇ ਯੂਕਰੇਨ ਵਿੱਚ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦੇ ਦਫਤਰ ਮੁਤਾਬਕ, ਇਹ ਅੰਕੜੇ 2014 ਵਿੱਚ ਪੂਰਬੀ ਯੂਕਰੇਨ ਵਿੱਚ ਰੂਸ ਪੱਖੀ ਵੱਖਵਾਦੀਆਂ ਅਤੇ ਯੂਕਰੇਨੀ ਬਲਾਂ ਦਰਮਿਆਨ ਹੋਏ ਨਾਗਰਿਕਾਂ ਦੀ ਮੌਤ ਦੀ ਗਿਣਤੀ ਤੋਂ ਵੱਧ ਹਨ। ਉਸ ਸਮੇਂ 136 ਲੋਕ ਮਾਰੇ ਗਏ ਸੀ, ਜਦਕਿ 577 ਲੋਕ ਜ਼ਖਮੀ ਹੋਏ ਸੀ।


ਮਨੁੱਖੀ ਅਧਿਕਾਰ ਦਫਤਰ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਦੱਸੀ ਹੈ। ਮਨੁੱਖੀ ਅਧਿਕਾਰ ਦਫਤਰ ਨੇ ਬੁੱਧਵਾਰ ਨੂੰ ਇੱਕ ਬਿਆਨ ਵਿਚ ਕਿਹਾ, “ਅਸਲ ਅੰਕੜੇ ਇਸ ਤੋਂ ਕਿਤੇ ਵੱਧ ਹੋ ਸਕਦੇ ਹਨ। ਖਾਸ ਕਰਕੇ ਸਰਕਾਰ ਵਲੋਂ ਨਿਯੰਤਰਿਤ ਖੇਤਰਾਂ ਵਿੱਚ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ।


ਇਹ ਵੀ ਪੜ੍ਹੋ: Kohli 100th Test: ਮੋਹਾਲੀ ਟੈਸਟ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਵੀਡੀਓ ਮੈਸੇਜ ਵਾਇਰਲ, ਕਿਹਾ 'ਸੋਚਿਆ ਨਹੀਂ ਸੀ ਕਿ 100 ਟੈਸਟ ਖੇਡਾਂਗਾ'