ਪੜਚੋਲ ਕਰੋ
ਇਰਾਨ ‘ਚ 6.3 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਲੱਗੇ, 200 ਲੋਕ ਜ਼ਖ਼ਮੀ ਹੋਏ

ਇਰਾਨ: ਇਰਾਨ ਦੀ ਇਰਾਕ ਨਾਲ ਲੱਗਦੀ ਪੱਛਮੀ ਸੀਮਾਂ ਦੇ ਨੇੜੇ ਐਤਵਾਰ ਰਾਤ ਭੂਚਾਲ ਦੇ ਜ਼ਬਰਦਸਤ ਝਟਕਿਆਂ ਦੀ ਵਜ੍ਹਾ ਨਾਲ ਘੱਟੋ-ਘੱਟ 200 ਲੋਕ ਜ਼ਖ਼ਮੀ ਹੋ ਗਏ। ਇਰਾਨ ਦੀਆਂ ਐਮਰਜੈਂਸੀ ਸੇਵਾਵਾਂ ਦੇ ਮੁਖੀ ਪੀਰ ਹੁਸੈਨ ਕੋਲੀਵੰਦ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ 6.3 ਤੀਬਰਤਾ ਵਾਲਾ ਭੂਚਾਲ ਕੇਰਮਨਸ਼ਾਹ ਸੂਬੇ ਦੇ ਸਰਪੋਲ-ਏ-ਜਹਾਬ ਇਲਾਕੇ ਚ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ ਦਸ ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕਿਆ ਦਾ ਅਸਰ ਇਰਾਕ ਦੀ ਰਾਜਧਾਨੀ ਬਗਦਾਦ ਤੱਕ ਮਹਿਸੂਸ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਇਰਾਨ ਦੇ ਸੱਤ ਸੂਬਿਆਂ 'ਚ ਇਸ ਦਾ ਅਸਰ ਮਹਿਸੂਸ ਕੀਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵੰਬਰ 2017 'ਚ ਆਏ ਭੂਚਾਲ 'ਚ 600 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















