ਪੜਚੋਲ ਕਰੋ
Advertisement
ਨੌਕਰੀ ਨਾ ਮਿਲਣ 'ਤੇ ਲਾਇਆ ਅਜਿਹਾ ਜੁਗਾੜ, ਗੂਗਲ ਸਮੇਤ 200 ਕੰਪਨੀਆਂ ਤੋਂ ਆਫਰ
ਕੈਲੇਫੋਰਨੀਆ: ਅਮਰੀਕਾ ਦੀ ਸਿਲੀਕਾਨ ਵੈਲੀ ਵਿੱਚ ਨੌਕਰੀ ਨਾ ਮਿਲਣ ਤੋਂ ਨਿਰਾਸ਼ ਹੋਏ ਵੈੱਬ ਡਿਵੈਲਪਰ ਨੇ ਰੁਜ਼ਗਾਰ ਤਲਾਸ਼ਣ ਲਈ ਵੱਖਰਾ ਰਾਹ ਅਖ਼ਤਿਆਰ ਕੀਤਾ। ਬੇਰੁਜ਼ਗਾਰ ਡੇਵਿਡ ਕੈਸਾਰੇਜ ਨੇ ਨੌਕਰੀ ਪਾਉਣ ਲਈ ਸੜਕਾਂ 'ਤੇ ਰਿਜ਼ੀਊਮ ਵੰਡਣੇ ਸ਼ੁਰੂ ਕਰ ਦਿੱਤੇ।
ਲੋਕ ਉਸ ਨੂੰ ਭਿਖਾਰੀ ਨਾ ਸਮਝਣ ਇਸ ਲਈ ਹੱਥ ਵਿੱਚ ਤਖ਼ਤੀ ਵੀ ਫੜ ਲਈ, ਜਿਸ ਉੱਪਰ ਲਿਖਿਆ ਸੀ, "ਬੇਘਰ ਪਰ ਸਫਲਤਾ ਦਾ ਭੁੱਖਾ। ਕਿਰਪਾ ਕਰਕੇ ਰਿਜ਼ੀਊਮ ਲੈ ਲਓ।" ਇੱਕ ਔਰਤ ਨੇ ਰਿਜ਼ਊਮ ਨਾਲ ਉਸ ਦੀ ਤਸਵੀਰ ਨੂੰ ਟਵਿੱਟਰ 'ਤੇ ਪੋਸਟ ਕੀਤਾ, ਜੋ ਵਾਇਰਲ ਹੋ ਗਿਆ। ਇਸ ਤੋਂ ਬਾਅਦ ਡੇਵਿਡ ਨੂੰ ਗੂਗਲ, ਨੈੱਟਫਲਿੱਕਸ ਤੇ ਲਿੰਕਡਇਨ ਸਮੇਤ ਤਕਰੀਬਨ 200 ਕੰਪਨੀਆਂ ਤੋਂ ਨੌਕਰੀ ਲਈ ਫ਼ੋਨ ਆਏ।
ਨੌਕਰੀ ਦੀ ਤਲਾਸ਼ ਵਿੱਚ ਡੇਵਿਡ ਨੇ ਆਪਣੇ ਸਾਰੇ ਪੈਸੇ ਖ਼ਰਚ ਦਿੱਤੇ। ਉਹ ਵਾਪਸ ਘਰਰ ਨਹੀਂ ਜਾਣਾ ਚਾਹੁੰਦਾ, ਇਸ ਲਈ ਹਾਰ ਨਹੀਂ ਮੰਨੀ। ਡੇਵਿਡ ਨੂੰ ਸਿਲੀਕਾਮ ਵੈਲੀ ਦੀਆਂ ਗਲੀਆਂ ਵਿੱਚ ਰਿਜ਼ਊਮ ਵੰਡਦੇ ਨੂੰ ਜੈਸਮੀਨ ਸਕਾਫੀਲਡ ਨਾਂ ਦੀ ਔਰਤ ਨੇ ਦੇਖਿਆ। ਟਵਿੱਟਰ 'ਤੇ ਉਸ ਦੀ ਪੋਸਟ ਪਾਉਣ ਲਈ ਜੈਸਮੀਨ ਨੇ '#Get David a JOB' ਯਾਨੀ ਡੇਵਿਡ ਨੂੰ ਨੌਕਰੀ ਦਿਵਾਓ। ਇਸ ਹੈਸ਼ਟੈਗ ਨੇ ਟ੍ਰੈਂਡ ਕੀਤਾ। ਡੇਵਿਡ ਨੂੰ ਨੌਕਰੀ ਦੇਣ ਲਈ ਕਈ ਲੋਕਾਂ ਨੇ ਜੈਸਮੀਨ ਨਾਲ ਸਿੱਧਾ ਸੰਪਰਕ ਸਾਧਿਆ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਡੇਵਿਡ ਕੋਲ ਪਹਿਲਾਂ ਹੀ ਕਾਫੀ ਆਫਰ ਆ ਚੁੱਕੇ ਹਨ। ਡੇਵਿਡ ਨੇ ਟੈਕਸਾਸ ਦੀ ਯੂਨੀਵਰਸਿਟੀ ਤੋਂ ਮੈਨੇਜਮੈਂਟ ਵਿੱਚ ਡਿਗਰੀ ਕੀਤੀ ਹੋਈ ਹੈ। ਉਸ ਨੇ ਸਾਲ 2014 ਤੋਂ 2017 ਤਕ ਜਨਰਲ ਮੋਟਰਜ਼ ਵਿੱਚ ਕੰਮ ਵੀ ਕੀਤਾ, ਪਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।Today I saw this young homeless man asking for people to take a resume rather than asking for money. If anyone in the Silicon Valley could help him out, that would be amazing. Please RT so we can help David out! pic.twitter.com/ewoE3PKFx7
— FullMakeup Alchemist (@jaysc0) July 27, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement