ਪੜਚੋਲ ਕਰੋ
Advertisement
ਨਿਊਜ਼ੀਲੈਂਡ ਦੁਖਾਂਤ: ਗੋਲ਼ੀਬਾਰੀ ’ਚ ਜ਼ਖ਼ਮੀ ਹੋਏ ਦੋ ਭਾਰਤੀ ਨੌਜਵਾਨਾਂ ਦੀ ਮੌਤ
ਕ੍ਰਾਈਸਟਚਰਚ/ਅਹਿਮਦਾਬਾਦ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੱਖਣੀ ਦੀਪ ਵਿੱਚ ਮੌਜੂਦ ‘ਅਲ ਨੂਰ’ ਤੇ ‘ਲਿਨਵੁਡ’ ਮਸਜਿਦਾਂ ਵਿੱਚ ਗੋਲ਼ੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਤੇ ਕਈ ਜਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਹੈਦਰਾਬਾਦ ਦਾ ਫਰਹਾਜ਼ ਅਹਿਸਾਨ ਤੇ ਭਰੂਚ ਦਾ ਮੂਸਾ ਵਲੀ ਸੁਲੇਮਾਨ ਨਾਂ ਦੇ ਦੋ ਭਾਰਤੀ ਨੌਜਵਾਨ ਵੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੋਵਾਂ ਦੇ ਪਰਿਵਾਰਿਕ ਮੈਂਬਰਾਂ ਨੇ ਖ਼ਬਰ ਏਜੰਸੀ ਏਐਨਆਈ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਮੁਤਾਬਕ ਫਰਹਾਜ਼ ਤੇ ਮੂਸਾ ਵਲੀ ਦਾ ਨਿਊਜ਼ੀਲੈਂਡ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਮੂਸਾ ਵਲੀ ਦੇ ਭਰਾ ਹਾਜੀ ਅਲੀ ਨੇ ਪੀਐਮ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਮੰਗੀ ਸੀ। ਫਾਇਰਿੰਗ ਦੀ ਘਟਨਾ ਵਿੱਚ 49 ਮੌਤਾਂ ਤੋਂ ਇਲਾਵਾ ਕਰੀਬ 50 ਜਣੇ ਜ਼ਖ਼ਮੀ ਹੋਏ ਸਨ। ਭਾਰਤੀ ਮੂਲ ਦੇ 9 ਜਣਿਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ।
ਹਾਜੀ ਅਲੀ
ਹਾਜੀ ਅਲੀ ਨੇ ਦੱਸਿਆ ਕਿ ਉਸ ਦਾ ਭਰਾ ਆਪਣੀ ਪਤਨੀ ਨਾਲ ਮਸਜਿਦ ਗਿਆ ਸੀ। ਮੂਸਾ ਵਲੀ ਦੀ ਪਿੱਠ ਵਿੱਚ ਗੋਲ਼ੀ ਲੱਗੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਸ ਦੀ ਪਤਨੀ ਬਾਅਦ ਵਿੱਚ ਹਸਪਤਾਲ ਗਈ ਸੀ ਪਰ ਉਸ ਨੂੰ ਮੂਸਾ ਵਲੀ ਨਾਲ ਮਿਲਣ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਦਾ ਆਪਸ ਵਿੱਚ ਸੰਪਰਕ ਵੀ ਨਹੀਂ ਹੋ ਪਾ ਰਿਹਾ ਸੀ। ਉੱਧਰ 49 ਜਣਿਆਂ ਦੇ ਕਾਤਲ 28 ਸਾਲਾ ਆਸਟ੍ਰੇਲੀਆਈ ਨਾਗਰਿਕ ਬ੍ਰੈਂਟਨ ਹੈਰਿਸਨ ਟੈਰੰਟ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਅਦਾਲਤੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਆਕਲੈਂਡ ਦੀ ਗੁਰੂ ਨਾਨਕ ਫਰੀ ਕਿਚਨ ਨਾਂਅ ਦੀ ਜਥੇਬੰਦੀ ਦੇ ਸਿੱਖ ਭਾਈ ਹਮਲੇ ਵਿੱਚ ਮ੍ਰਿਤਕ ਦੇਹਾਂ ਨੂੰ ਵਾਰਸਾਂ ਤਕ ਪਹੁੰਚਾਉਣ ਤੋਂ ਲੈਕੇ ਪੀੜਤ ਪਰਿਵਾਰਾਂ ਲਈ ਲੰਗਰ ਦੀ ਸੁਵਿਧਾ ਮੁਹੱਈਆ ਕਰਵਾ ਰਹੇ ਹਨ। ਗੁਰੂ ਨਾਨਕ ਫਰੀ ਕਿਚਨ ਇੱਕ ਐਨਜੀਓ ਹੈ ਜੋ ਵੱਖ-ਵੱਖ ਮਨੁੱਖੀ ਸੇਵਾਵਾਂ ਲਈ ਕੰਮ ਕਰਦਾ ਹੈ।ਜਥੇਬੰਦੀ ਨੇ ਆਪਣੇ ਫੇਸਬੁੱਕ ਪੇਜ ਤੋਂ ਲੋਕਾਂ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਤਕ ਪਹੁੰਚਾਉਣ, ਮ੍ਰਿਤਕ ਦੇਹਾਂ ਨੂੰ ਕਬਰ ਵਿੱਚ ਦਫਨਾਉਣ, ਇਸ ਦੌਰਾਨ ਲੰਗਰ ਲਾਉਣ ਤੇ ਹੋਰ ਕੰਮ-ਕਾਜ ਵਿੱਚ ਉਨ੍ਹਾਂ ਦਾ ਹੱਥ ਵੰਡਾਉਣ ਦੀ ਵੀ ਅਪੀਲ ਕੀਤੀ ਹੈ। ਸਬੰਧਤ ਖ਼ਬਰ- ਨਿਊਜ਼ੀਲੈਂਡ ਦੁਖਾਂਤ: ਗੋਲ਼ੀਬਾਰੀ ਪੀੜਤਾਂ ਦੀ ਮਦਦ ਲਈ ਸਿੱਖਾਂ ਨੇ ਖੋਲ੍ਹੇ ਦਰਵਾਜ਼ੇ, ਦੇ ਰਹੇ ਲੰਗਰ ਤੇ ਹੋਰ ਸਹਾਇਤਾ ਸਬੰਧਤ ਖ਼ਬਰ- ਨਿਊਜ਼ੀਲੈਂਡ ਦੁਖਾਂਤ: ਮਸਜਿਦ 'ਤੇ ਹਮਲਾ ਕਰ ਰਹੇ ਗੋਰੇ ਅੱਤਵਾਦੀ ਦੀ ਬੰਦੂਕ ਖੋਹ ਨੌਜਵਾਨ ਨੇ ਬਚਾਈਆਂ ਕਈ ਜਾਨਾਂHaji Ali Patel from Gujarat's Bharuch whose brother is injured in Christchurch terror attack: My brother& his wife had gone together to mosque. My brother was shot in the back & was rushed to hospital by police. My sister-in-law followed him to hospital but wasn't allowed to meet pic.twitter.com/XUFisY5kn1
— ANI (@ANI) March 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement