ਪੜਚੋਲ ਕਰੋ
Advertisement
ਕੈਨੇਡਾ 'ਚ ਵਾਪਰਿਆ ਹੌਲਨਾਕ ਹਾਦਸਾ: ਪੁਲਿਸ ਦੀ ਵਰਦੀ ਪਹਿਨੇ ਵਿਅਕਤੀ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, 16 ਮੌਤਾਂ
ਕੈਨੇਡਾ ਦੇ ਪਿਛਲੇ 30 ਸਾਲਾਂ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਘਟਨਾ ਹੈ। ਹੈਲੀਫੈਕਸ ਦੇ ਉੱਤਰ ਵਿੱਚ ਤਕਰੀਬਨ 100 ਕਿਲੋਮੀਟਰ ਦੇ ਛੋਟੇ ਜਿਹੀ ਦਿਹਾਤੀ ਬੰਦਰਗਾਹ ਦੇ ਇਲਾਕੇ ਪੋਰਟਾਪਿਕ ਵਿੱਚ ਸਥਿਤ ਘਰ ਅੰਦਰ ਤੇ ਬਾਹਰ ਕਈ ਲਾਸ਼ਾਂ ਮਿਲੀਆਂ।
ਟੋਰੰਟੋ: ਕੈਨੇਡਾ ਵਿੱਚ ਪੁਲਿਸ ਦੀ ਵਰਦੀ ਪਹਿਨੇ ਹੋਏ ਵਿਅਕਤੀ ਨੇ ਲੋਕਾਂ 'ਤੇ ਅੰਨ੍ਹੇਵਾਹ ਗੋਲ਼ੀਆਂ ਵਰ੍ਹਾ ਦਿੱਤੀਆਂ। ਇਸ ਗੋਲ਼ੀਬਾਰੀ ਵਿੱਚ 16 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ ਕੈਨੇਡਾ ਦੇ ਨੋਵਾ ਸਕੌਟੀਆ (Nova Scotia) ਸੂਬੇ ਵਿੱਚ ਪੁਲਿਸ ਅਧਿਕਾਰੀ ਦੀ ਵਰਦੀ ਪਹਿਨੇ ਹੋਏ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮ੍ਰਿਤਕਾਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ ਤੇ ਗੋਲ਼ੀਆਂ ਚਲਾਉਣ ਵਾਲੇ ਸ਼ੱਕੀ ਦੀ ਵੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਕਾਰਨ ਜਾਰੀ ਲੌਕਡਾਊਨ ਕਾਰਨ ਘਟਨਾ ਦੀ ਖ਼ਬਰ ਬਾਰੇ ਦੇਰੀ ਨਾਲ ਪਤਾ ਲੱਗਿਆ।
ਕੈਨੇਡਾ ਦੇ ਪਿਛਲੇ 30 ਸਾਲਾਂ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਘਟਨਾ ਹੈ। ਐਤਵਾਰ ਵਾਲੇ ਦਿਨ ਹੈਲੀਫੈਕਸ ਦੇ ਉੱਤਰ ਵਿੱਚ ਤਕਰੀਬਨ 100 ਕਿਲੋਮੀਟਰ ਦੇ ਛੋਟੇ ਜਿਹੀ ਦਿਹਾਤੀ ਬੰਦਰਗਾਹ ਦੇ ਇਲਾਕੇ ਪੋਰਟਾਪਿਕ ਵਿੱਚ ਸਥਿਤ ਘਰ ਅੰਦਰ ਤੇ ਬਾਹਰ ਕਈ ਲਾਸ਼ਾਂ ਮਿਲੀਆਂ। ਪੁਲਿਸ ਨੇ ਗੋਲ਼ੀਆਂ ਚਲਾਉਣ ਵਾਲੇ ਦੀ ਪਛਾਣ ਗੈਬ੍ਰੀਅਲ ਵੋਰਟਮੈਨ (Gabriel Wortman) ਵਜੋਂ ਕੀਤੀ ਹੈ, ਜੋ ਕੁਝ ਹੀ ਦਿਨਾਂ ਲਈ ਇੱਥੇ ਰਹਿਣ ਆਇਆ ਸੀ। ਉਸ ਨੇ ਆਪਣੀ ਕਾਰ ਨੂੰ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੀ ਗੱਡੀ ਵਾਂਗ ਬਣਾਇਆ ਹੋਇਆ ਸੀ।
ਪੁਲਿਸ ਨੇ ਵੋਰਟਮੈਨ ਨੂੰ ਐਨਫੀਲਡ ਦੇ ਗੈਸ ਸਟੇਸ਼ਨ 'ਤੇ ਘੇਰਾ ਪਾ ਕੇ ਗ੍ਰਿਫ਼ਤਾਰ ਕੀਤਾ ਪਰ ਬਾਅਦ ਵਿੱਚ ਉਸ ਦੀ ਮੌਤ ਦੀ ਖ਼ਬਰ ਮਿਲੀ। ਇਸ ਘਟਨਾ ਵਿੱਚ ਮਾਰੀ ਜਾਣ ਵਾਲੀ ਆਰਸੀਐਮਪੀ ਦੀ ਕਾਂਸਟੇਬਲ ਦੀ ਪਛਾਣ ਹੇਇਡੀ ਸਟੀਵੇਨਸਨ ਵਜੋਂ ਹੋਈ ਹੈ। ਘਟਨਾ ਵਿੱਚ ਇੱਕ ਹੋਰ ਪੁਲਿਸ ਕਰਮੀ ਵੀ ਜ਼ਖ਼ਮੀ ਹੋਇਆ ਹੈ। ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਵਿਸ਼ਵ
ਪੰਜਾਬ
Advertisement