ਪੜਚੋਲ ਕਰੋ
Advertisement
ਐਮਪੀ ਰਾਜ ਗਰੇਵਾਲ ਜੁਆਰੀ..?
ਟੋਰੰਟੋ: ਪੂਰਬੀ ਬਰੈਂਪਟਨ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਤੋਂ ਹੈਰਾਨੀਜਨਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ 'ਚ ਕਿਹਾ ਕਿ ਰਾਜ ਗਰੇਵਾਲ ਨੇ ਜੂਏ ਲਤ ਦੇ ਚੱਲਦਿਆਂ ਅਸਤੀਫ਼ਾ ਦਿੱਤਾ ਹੈ। ਹਾਲਾਂਕਿ, ਰਾਜ ਗਰੇਵਾਲ ਨੇ ਅਸਤੀਫ਼ੇ ਦਾ ਕਾਰਨ ਸਿਹਤ ਤੇ ਨਿੱਜੀ ਦੱਸਿਆ ਸੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਐਮਪੀ ਗਰੇਵਾਲ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਪੀਐਮਓ ਨੂੰ ਸੂਚਿਤ ਕੀਤਾ ਸੀ ਕਿ ਉਹ ਜੂਏ ਕਾਰਨ ਕਰਜ਼ਦਾਰ ਹੋ ਗਿਆ ਸੀ ਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਉਹ ਡਾਕਟਰੀ ਇਲਾਜ ਵੀ ਕਰਵਾ ਰਹੇ ਹਨ। ਇਹ ਵੀ ਪੜ੍ਹੋ: ਕੈਨੇਡਾ ਦੇ ਸੰਸਦ ਮੈਂਬਰ ਰਾਜ ਗਰੇਵਾਲ ਵੱਲ਼ੋਂ ਅਸਤੀਫ਼ਾ ਪੀਐਮਓ ਮੁਤਾਬਕ ਇਨ੍ਹਾਂ ਹਾਲਾਤਾਂ ਦੇ ਆਧਾਰ 'ਤੇ ਗਰੇਵਾਲ ਦਾ ਬਰੈਂਪਟਨ ਈਸਟ ਲਈ ਸੰਸਦ ਮੈਂਬਰ ਦੇ ਤੌਰ 'ਤੇ ਅਸਤੀਫ਼ਾ ਦੇਣ ਦਾ ਫੈਸਲਾ ਸਹੀ ਸੀ। ਪੀਓਮਓ ਨੇ ਗਰੇਵਾਲ ਬਾਰੇ ਪੀਲ ਰੀਜਨਲ ਪੁਲਿਸ ਵੱਲੋਂ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦੀ ਰਹੀ ਜਾਂਚ ਤੋਂ ਉਹ ਅਣਜਾਣਤਾ ਪ੍ਰਗਟਾਈ। ਸਬੰਧਤ ਖ਼ਬਰ: ਟਰੂਡੋ 'ਤੇ ਲੱਗੇ ਮੀਡੀਆ ਨੂੰ 600 ਮਿਲੀਅਨ ਡਾਲਰ 'ਰਿਸ਼ਵਤ' ਦੇਣ ਦੇ ਇਲਜ਼ਾਮYesterday, I learned that Raj Grewal is facing serious personal challenges, and today he announced he is stepping down as Member of Parliament for Brampton East. While it may have been a difficult decision, it was the right one. I hope he receives the support he needs.
— Justin Trudeau (@JustinTrudeau) November 22, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement