SpaceX ਨੂੰ ਮਿਲੀ ਵੱਡੀ ਸਫ਼ਲਤਾ, ਪੁਲਾੜ ਯਾਤਰੀਆਂ ਨੂੰ ਸਮੁੰਦਰ 'ਚ ਉਤਾਰ ਕੇ ਰਚਿਆ ਇਤਿਹਾਸ
ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਸਪੇਸਐਕਸ ਅਤੇ ਨਾਸਾ ਦੀ ਟੀਮ ਨੇ ਕੈਪਸੂਲ ਸਮੁੰਦਰ ਤੋਂ ਬਾਹਰ ਕੱਢਿਆ। ਇਸ ਨਾਲ ਪੁਲਾੜ 'ਚ ਗਏ ਨਾਸਾ ਦੇ ਦੋ ਪੁਲਾੜ ਯਾਤਰੀ ਧਰਤੀ 'ਤੇ ਪਰਤੇ ਹਨ। ਪੁਲਾੜ ਯਾਤਰੀ 49 ਸਾਲਾ ਬੌਬ ਬ੍ਰੇਹਕੇਨ ਅਤੇ 53 ਸਾਲਾ ਡਗਲਸ ਹਰਲੀ ਸਿਹਤਮੰਦ ਹਨ। ਧਰਤੀ 'ਤੇ ਉੱਤਰਣ ਮਗਰੋਂ ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਦੋਵਾਂ ਨੂੰ ਕੈਪਸੂਲ 'ਚੋਂ ਕੱਢਿਆ ਗਿਆ।
ਸਪੇਸ ਐਕਸ ਦਾ ਡ੍ਰੈਗਨ ਕ੍ਰੂ ਕੈਪਸੂਲ ਐਤਵਾਰ ਸਥਾਨਕ ਸਮੇਂ ਮੁਤਾਬਕ ਦੁਪਹਿਰ ਦੋ ਵੱਜ ਕੇ 48 ਮਿੰਟ 'ਤੇ ਸਫਲਤਾਪੂਰਵਕ ਧਰਤੀ 'ਤੇ ਪਰਤ ਆਇਆ। ਕੈਪਸੂਲ ਅੰਤਰ ਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਸ਼ਨੀਵਾਰ ਸ਼ਾਮ 7:54 'ਤੇ ਧਰਤੀ ਤੋਂ ਰਵਾਨਾ ਹੋਇਆ ਸੀ। ਰਿਪੋਰਟ ਮੁਤਾਬਕ ਫਲੋਰਿਡਾ ਤਟ ਤੋਂ ਕੁਝ ਕਿਲੋਮੀਟਰ ਦੂਰੀ 'ਤੇ ਕੈਪਸੂਲ ਨੇ ਸਮੰਦਰ 'ਚ ਸਫ਼ਲ ਲੈਂਡਿੰਗ ਕੀਤੀ।
ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਸਪੇਸਐਕਸ ਅਤੇ ਨਾਸਾ ਦੀ ਟੀਮ ਨੇ ਕੈਪਸੂਲ ਸਮੁੰਦਰ ਤੋਂ ਬਾਹਰ ਕੱਢਿਆ। ਇਸ ਨਾਲ ਪੁਲਾੜ 'ਚ ਗਏ ਨਾਸਾ ਦੇ ਦੋ ਪੁਲਾੜ ਯਾਤਰੀ ਧਰਤੀ 'ਤੇ ਪਰਤੇ ਹਨ। ਪੁਲਾੜ ਯਾਤਰੀ 49 ਸਾਲਾ ਬੌਬ ਬ੍ਰੇਹਕੇਨ ਅਤੇ 53 ਸਾਲਾ ਡਗਲਸ ਹਰਲੀ ਸਿਹਤਮੰਦ ਹਨ। ਧਰਤੀ 'ਤੇ ਉੱਤਰਣ ਮਗਰੋਂ ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਦੋਵਾਂ ਨੂੰ ਕੈਪਸੂਲ 'ਚੋਂ ਕੱਢਿਆ ਗਿਆ।
"Thanks for flying @SpaceX." 📍 Current Location: Planet Earth A 2:48pm ET, @AstroBehnken and @Astro_Doug splashed down, marking the first splashdown of an American crew spacecraft in 45 years. #LaunchAmerica pic.twitter.com/zO3KlNwxU3
— NASA (@NASA) August 2, 2020
ਅਮਰੀਕਾ ਨੇ 45 ਸਾਲ 'ਚ ਪਹਿਲੀ ਵਾਰ ਪੁਲਾੜ ਯਾਤਰੀਆਂ ਨੂੰ ਸਿੱਧਾ ਸਮੁੰਦਰ 'ਚ ਉਤਾਰਿਆ। ਫੋਲਰਿਡਾ ਦੇ ਤਟੀ ਇਲਾਕੇ 'ਚ ਚੱਕਰਵਾਤ ਇਸਾਯਸ ਦਾ ਖਤਰਾ ਹੋਣ ਦੇ ਬਾਵਜੂਦ ਇਨ੍ਹਾਂ ਆਪਣਾ ਮਿਸ਼ਨ ਜਾਰੀ ਰੱਖਿਆ। ਯਾਨ ਦੇ ਉੱਤਰਨ ਲਈ ਇਕ-ਦੋ ਨਹੀਂ ਸੱਤ ਵੱਖ-ਵੱਖ ਸਥਾਨ ਚੁਣੇ ਗਏ ਸਨ ਪਰ ਮੈਕਸੀਕੋ ਖਾੜੀ 'ਤੇ ਹੀ ਇਸ ਦੇ ਉੱਤਰਨ ਦੀਆਂ ਸੰਭਾਵਨਾਵਾਂ ਜ਼ਿਆਦਾ ਸਨ।
ਕੇਂਦਰੀ ਕੈਬਨਿਟ 'ਚ ਕੋਰੋਨਾ ਦੀ ਦਸਤਕ, ਸਾਰੇ ਮੰਤਰੀਆਂ ਲਈ ਜਾਂਚ ਲਾਜ਼ਮੀ
ਸਾਲ 2011 ਤੋਂ ਬਾਅਦ ਅਮਰੀਕਾ ਨੇ ਪਹਿਲੀ ਵਾਰ ਕੋਈ ਮਨੁੱਖੀ ਮਿਸ਼ਨ ਪੁਲਾੜ 'ਚ ਭੇਜਿਆ ਸੀ। ਨਾਸਾ ਨੇ ਕੈਨੇਡੀ ਸਪੇਸ ਸੈਂਟਰ ਤੋਂ 30 ਮਈ ਨੂੰ ਇਹ ਮਿਸ਼ਨ ਰਵਾਨਾ ਕੀਤਾ ਸੀ। ਪੁਲਾੜ ਯਾਤਰੀ 31 ਮਈ ਤੋਂ ਹੀ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਮੌਜੂਦ ਸਨ। ਇਸ ਦੌਰਾਨ ਪੁਲਾੜ 'ਤੇ ਚਹਿਲਕਦਮੀ ਕਰਨ ਤੋਂ ਇਲਾਵਾ ਇਨ੍ਹਾਂ ਨੇ ਕਈ ਪ੍ਰਯੋਗ ਵੀ ਕੀਤੇ।
ਗ੍ਰਹਿ ਮੰਤਰੀ ਤੋਂ ਬਾਅਦ ਹੁਣ ਮੁੱਖ ਮੰਤਰੀ ਕੋਰੋਨਾ ਪੌਜ਼ੇਟਿਵ, ਹਸਪਤਾਲ 'ਚ ਭਰਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ