ਪੜਚੋਲ ਕਰੋ

ਬਾਦਲ ਦੇ ਪਿੱਛੇ ਚੱਲਣ ਲਈ ਸਿੱਧੂ ਰਾਜ਼ੀ, ਜੇਕਰ ਉਹ ਕਰਨ ਇਹ ਕੰਮ..!

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਉਨ੍ਹਾਂ 'ਤੇ ਲਾਏ ਦੋਸ਼ਾਂ ਦੇ ਜਵਾਬ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਵੱਡੀ ਪੇਸ਼ਕਸ਼ ਕੀਤੀ ਹੈ। ਸਿੱਧੂ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਅਜਿਹਾ ਕਰਦੇ ਹਨ ਤਾਂ ਉਹ ਉਨ੍ਹਾਂ ਦੇ ਮਗਰ ਚੱਲਣ ਲਈ ਵੀ ਤਿਆਰ ਹਨ। ਹਰਸਿਮਰਤ ਬਾਦਲ ਨੇ ਸਿੱਧੂ ਦੇ ਪਾਕਿਸਤਾਨ ਦੀ ਪਹਿਲਕਦਮੀ ਵਾਲੇ ਦਾਅਵੇ ਨੂੰ ਝੂਠ ਕਰਾਰ ਦਿੰਦਿਆਂ ਕਿਹਾ ਸੀ ਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਰਤ ਨੂੰ ਕੋਈ ਸੰਕੇਤ ਨਹੀਂ ਭੇਜਿਆ। ਸਿੱਧੂ ਨੇ 'ਏਬੀਪੀ ਸਾਂਝਾ' ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸੁਖਬੀਰ ਬਾਦਲ ਅੱਗੇ ਲੱਗਣ ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ (ਇਮਰਾਨ ਖ਼ਾਨ) ਨੂੰ ਫ਼ੋਨ ਕਰਵਾਉਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜੇਕਰ ਮੋਦੀ ਕੋਲ ਜਾ ਕੇ ਇਮਰਾਨ ਨੂੰ ਫ਼ੋਨ ਕਰਵਾਉਂਦੇ ਹਨ ਤਾਂ ਉਹ ਬਾਦਲਾਂ ਦਾ ਸਾਥ ਦੇਣ ਲਈ ਤਿਆਰ ਹਨ। ਸਿੱਧੂ ਨੇ ਕਿਹਾ ਕਿ ਬਾਦਲ ਹੋਛੀ ਰਾਜਨੀਤੀ ਬੰਦ ਕਰਨ ਤੇ ਲਾਂਘੇ ਦੇ ਮੁੱਦੇ 'ਤੇ ਸਕਾਰਾਤਮਕ ਗੱਲ ਕਰਨ। ਨਵਜੋਤ ਸਿੱਧੂ ਨੇ ਅਪੀਲ ਕੀਤੀ ਕਿ ਸੁਖਬੀਰ ਸਿੰਘ ਬਾਦਲ ਨੂੰ ਸਾਰਾ ਜ਼ੋਰ ਭਾਰਤ ਸਰਕਾਰ ਕੋਲੋਂ ਕਰਤਾਰਪੁਰ ਲਾਂਘੇ ਲਈ ਚਿੱਠੀ ਲਿਖਵਾਉਣ 'ਤੇ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮੁੱਦਾ ਹੈ ਤੇ ਇਸ ਨਾਲ ਕਰੋੜਾਂ ਸਿੱਖਾਂ ਦੀ ਆਸਥਾ ਜੁੜੀ ਹੈ ਪਰ 'ਤੇ ਹੋਛੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ 'ਤੇ ਮੈਨੂੰ ਅਫ਼ਸੋਸ ਹੈ। ਸਿੱਧੂ ਨੇ ਮੋਦੀ ਸਰਕਾਰ ਨੂੰ ਸਵਾਲ ਕੀਤਾ ਕਿ ਆਖ਼ਰ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਵਿੱਚ ਕੀ ਮੁਸ਼ਕਲ ਜਾਪਦੀ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਅੱਜ ਏਸ਼ੀਆ ਕੱਪ ਵਿੱਚ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ਵਿੱਚ ਸਾਡੇ ਖਿਡਾਰੀ ਉਨ੍ਹਾਂ ਵੱਲ ਪਿੱਠ ਕਰਕੇ ਖੜ੍ਹੇ ਹੋ ਜਾਣਗੇ? ਜੇਕਰ ਦੋਵਾਂ ਮੁਲਕਾਂ ਦਰਮਿਆਨ ਕ੍ਰਿਕਟ ਵੀ ਹੋ ਰਿਹਾ ਹੈ ਤਾਂ ਇਹ ਕੰਮ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਚਿੱਠੀ ਲਿਖਣਗੇ ਤੇ ਮੈਨੂੰ ਉਮੀਦ ਹੈ ਕਿ ਚਿੱਠੀ ਲਿਖੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਇੰਨੇ ਸਾਲ ਕੁਝ ਨਹੀਂ ਕੀਤਾ ਤੇ ਹੁਣ ਇਸ ਮੁੱਦੇ ਉੱਤੇ ਇਹ ਬੁਖਲਾਏ ਹੋਏ ਹਨ। ਸਿੱਧੂ ਨੇ ਕਿਹਾ ਕਿ ਜੇਕਰ ਬਾਦਲ ਮੋਦੀ ਸਾਬ੍ਹ ਨੂੰ ਮਿਲਣ ਤੇ ਇਮਰਾਨ ਖ਼ਾਨ ਨੂੰ ਫ਼ੋਨ ਕਰਵਾਉਣ ਤਾਂ ਮੈਂ ਫਿਰ ਵੀ ਇਨ੍ਹਾਂ ਦਾ ਸਾਥ ਦੇਣ ਲਈ ਤਿਆਰ ਹਾਂ। ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਨਵਜੋਤ ਸਿੱਧੂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕਰਤਾਰਪੁਰ ਲਾਂਘੇ ਲਈ ਕਦਮ ਚੁੱਕਣ ਸਬੰਧੀ ਚਿੱਠੀ ਵੀ ਲਿਖ ਚੁੱਕੇ ਹਨ ਤੇ ਬੀਤੇ ਦਿਨੀਂ ਉਨ੍ਹਾਂ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ। ਸਿੱਧੂ ਨੇ ਕਿਹਾ ਸੀ ਕਿ ਗੁਆਂਢੀ ਮੁਲਕ ਨੇ ਸਹਿਮਤੀ ਜਤਾਈ ਹੈ ਤਾਂ ਭਾਰਤ ਸਰਕਾਰ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖੇ ਤੇ ਗੱਲ ਅੱਗੇ ਤੋਰੇ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਵੀ ਸੁਸ਼ਮਾ ਸਵਰਾਜ ਨਾਲ ਗੱਲ ਕੀਤੀ ਤੇ ਵਿਦੇਸ਼ ਮੰਤਰੀ ਨੇ ਪੱਤਰ ਲਿਖ ਕੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਲਈ ਰਜ਼ਾਮੰਦ ਹੋਣ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ।

ਟਾਪ ਹੈਡਲਾਈਨ

Earthquake: ਭੂਚਾਲ ਨੇ 7.1 ਤੀਬਰਤਾ ਨਾਲ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 13 ਦੀ ਮੌਤ ਤੇ ਕਈ ਲਾਪਤਾ; ਪ੍ਰਸ਼ਾਸਨ ਵੱਲੋਂ ਚੌਕਸ ਰਹਿਣ ਦੀ ਅਪੀਲ...
ਭੂਚਾਲ ਨੇ 7.1 ਤੀਬਰਤਾ ਨਾਲ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 13 ਦੀ ਮੌਤ ਤੇ ਕਈ ਲਾਪਤਾ; ਪ੍ਰਸ਼ਾਸਨ ਵੱਲੋਂ ਚੌਕਸ ਰਹਿਣ ਦੀ ਅਪੀਲ...
Water Shortage : ਇਸ ਸ਼ਹਿਰ 'ਚ ਸਿਰਫ਼ 1 ਸਾਲ ਦਾ ਪਾਣੀ ਬਚਿਆ, ਵਿਗਿਆਨੀਆਂ ਨੇ ਦਿੱਤੀ ਗੰਭੀਰ ਚੇਤਾਵਨੀ
Water Shortage : ਇਸ ਸ਼ਹਿਰ 'ਚ ਸਿਰਫ਼ 1 ਸਾਲ ਦਾ ਪਾਣੀ ਬਚਿਆ, ਵਿਗਿਆਨੀਆਂ ਨੇ ਦਿੱਤੀ ਗੰਭੀਰ ਚੇਤਾਵਨੀ
US Tariff on India: ਭਾਰਤ 'ਤੇ 100% ਟੈਰਿਫ ਲੱਗੇਗਾ ? ਜਾਣੋ ਅਮਰੀਕਾ ਦੇ ਨਵੇਂ ਬਿੱਲ ਕਾਰਨ ਤਣਾਅ ਕਿਉਂ ਵਧਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਭਾਰਤ 'ਤੇ 100% ਟੈਰਿਫ ਲੱਗੇਗਾ ? ਜਾਣੋ ਅਮਰੀਕਾ ਦੇ ਨਵੇਂ ਬਿੱਲ ਕਾਰਨ ਤਣਾਅ ਕਿਉਂ ਵਧਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
PoK 'ਚ ਵਿਗੜੇ ਹਾਲਾਤ, ਮੁਨੀਰ ਦੀ ਫੌਜ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਅੰਨ੍ਹੇਵਾਹ ਗੋਲੀਬਾਰੀ
PoK 'ਚ ਵਿਗੜੇ ਹਾਲਾਤ, ਮੁਨੀਰ ਦੀ ਫੌਜ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਅੰਨ੍ਹੇਵਾਹ ਗੋਲੀਬਾਰੀ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਸੁਹਾਗਰਾਤ ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਸੁਹਾਗਰਾਤ ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Embed widget