ਪੜਚੋਲ ਕਰੋ
Advertisement
ਦੀਵਾਲੀ ਤੋਂ ਪਹਿਲਾਂ ਪਾਕਿ ਬੈਂਕਾਂ ਨੂੰ ਹੈਕਰਸ ਨੇ ਲਾਈ ਸੰਨ੍ਹ, ਕਰੋੜਾਂ ਉਡਾਏ
ਇਸਲਾਮਾਬਾਦ: ਪਾਕਿਸਤਾਨ ਦੇ ਸਾਰੇ ਬੈਂਕ ਹੈਕਰਾਂ ਦੇ ਨਿਸ਼ਾਨੇ ‘ਤੇ ਹਨ। ਪਿਛਲੇ ਹਫਤੇ ਵੱਡੇ ਪੱਧਰ ‘ਤੇ ਹੈਕਿੰਗ ਕਰਕੇ ਹਜ਼ਾਰਾਂ ਲੋਕਾਂ ਦੇ ਬੈਂਕ ਖਾਤਿਆਂ ਚੋਂ ਪੈਸੇ ਚੋਰੀ ਹੋ ਚੁੱਕੇ ਹਨ। ਜਾਂਚ ਏਜੰਸੀ ਐੱਫਆਈਏ ਦੇ ਸਾਈਬਰ ਕ੍ਰਾਈਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਲਗਪਗ ਸਾਰੇ ਬੈਂਕਾਂ ਨੂੰ ਹੈਕ ਕਰ ਲਿਆ ਗਿਆ ਹੈ। ਹੈਕਰਸ ਨੇ ਸਿਕਿਉਰਟੀ ਬ੍ਰਾਂਚ ਦੇ ਤਹਿਤ ਬੈਂਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।
ਅਧਿਕਾਰੀ ਮੁਤਾਬਕ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਅਟੈਕ 27-28 ਅਕਤੂਬਰ ਨੂੰ ਹੋਇਆ ਸੀ ਜਿਸ ਤੋਂ ਬਾਅਦ ਇੰਟਰਨੈਸ਼ਨਲ ਪੈਮੇਂਟ ਕਾਰਡ ਰਾਹੀਂ 26 ਲੱਖ ਦੀ ਚੋਰੀ ਹੋਈ। ਫਿਲਹਾਲ ਬੈਂਕਾਂ ਵੱਲੋਂ ਵੱਡੀ ਰਕਮ ਦੇ ਲੇਣ-ਦੇਣ ਉੱਤੇ ਰੋਕ ਲੱਗਾ ਦਿੱਤੀ ਗਈ ਹੈ।
ਇਸ ਸਾਈਬਰ ਅਟੈਕ ਨੇ ਲੋਕਾਂ ਦੇ ਕਰੋੜਾਂ ਰੁਪਇਆਂ ਦਾ ਸਫਾਇਆ ਕਰ ਦਿੱਤਾ ਹੈ। ਮਾਮਲਾ ਉਦੋਂ ਸੁਰਖੀਆਂ ‘ਚ ਆਇਆ ਜਦੋਂ ਅਚਾਨਕ ਲੋਕਾਂ ਦੇ ਖਾਤਿਆਂ ਵਿੱਚੋਂ ਪੈਸੇ ਗਾਇਬ ਹੋਣ ਲੱਗੇ। ਕੁਝ ਲੋਕਾਂ ਦੇ ਅਕਾਉਂਟ ‘ਚ ਪੈਸੇ ਜਮ੍ਹਾ ਵੀ ਹੋਏ ਸਨ। ਇਸ ਸਾਈਬਰ ਹਮਲੇ ‘ਚ ਹੈਕਰਾਂ ਨੇ ਕਰੀਬ ਇੱਕ ਦਰਜਨ ਬੈਕਾਂ ਦੇ 8 ਹਜਾਰ ਗਾਹਕਾਂ ਦੇ ਡੇਟਾ ‘ਤੇ ਹੱਥ ਸਾਫ ਕੀਤਾ ਹੈ।'Almost all' #Pakistani banks hacked in security breach, says Federal Investigation Agency (FIA) cybercrime head: Dawn pic.twitter.com/tSaQE3ilZo
— ANI (@ANI) November 6, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement