ਨਿਊਯਾਰਕ: ਚੰਦ ਦੀਆਂ ਦੋ ਚੱਟਾਨਾਂ 8.5 ਲੱਖ ਡਾਲਰ ਰਕਮ ਵਿੱਚ ਨੀਲਾਮ ਕੀਤੀਆਂ ਗਈਆਂ। ਵੀਰਵਾਰ ਨੂੰ ਹੋਈ ਇਸ ਨੀਲਾਮੀ ਵਿੱਚ ਸਿਰਫ ਧਰਤੀ ਤੋਂ ਬਾਹਰ ਦਾ ਸਾਮਾਨ ਹੀ ਪੇਸ਼ ਕੀਤਾ ਗਿਆ ਸੀ। ਇਹ ਨੀਲਾਮੀ ਚੰਦਰਮਾ ’ਤੇ ਪਹਿਲਾ ਮਨੁੱਖ ਭੇਜਣ ਵਾਲੇ ਅਪੋਲੋ 8 ਮਿਸ਼ਨ ਦੀ 50ਵੀਂ ਵਰ੍ਹੇਗੰਢ ਤੋਂ ਇੱਕ ਮਹੀਨੇ ਪਹਿਲਾਂ ਕੀਤੀ ਗਈ। ਚੱਟਾਨਾਂ ਅਸਲ ਵਿੱਚ ਛੋਟੇ-ਛੋਟੇ ਟੁਕੜੇ ਹਨ ਜਿਨ੍ਹਾਂ ਦੀ ਕੀਮਤ 7 ਲੱਖ ਡਾਲਰ ਤੋਂ 10 ਲੱਖ ਡਾਲਰ ਸੀ ਪਰ ਟੈਕਸ ਅਤੇ ਕਮਿਸ਼ਨਾਂ ਤੋਂ ਬਾਅਦ ਇਹ 8.55 ਲੱਖ ਡਾਲਰ ਵਿੱਚ ਵਿਕੀਆਂ ਹਨ।

ਰੂਸ ਵੱਲੋਂ 1970 ਵਿੱਚ ਚੰਦ ’ਤੇ ਭੇਜੇ ਬਿਨ੍ਹਾਂ ਮਨੁੱਖ ਵਾਲੇ ਲੂਨਾ-16 ਨੂੰ ਚੰਦ ਦੀਆਂ ਤਿੰਨ ਛੋਟੀਆਂ ਚੱਟਾਨਾਂ ਮਿਲੀਆਂ ਸਨ। ਇਹ ਚੱਟਾਨਾਂ ਸਭ ਤੋਂ ਪਹਿਲਾਂ ਸੋਵੀਅਤ ਸੰਘ ਦੇ ਸਪੇਸ ਪ੍ਰੋਗ੍ਰਾਮ ਦੀ ਡਾਇਰੈਕਟਰ ਨੀਨਾ ਇਵਾਨੋਵਨਾ, ਯੂਐਸਐਸਆਰ ਤੋਂ ਇੱਕ ਤੋਹਫ਼ੇ ਵਜੋਂ ਇਹ ਚੱਟਾਨਾਂ ਲੈਣ ਵਾਲੀ ਸਰਗੇਈ ਪਾਵਲੋਵਿਕ ਕੋਰੋਲੇਵ ਦੇ ਅਧਿਕਾਰ ਵਿੱਚ ਸਨ। ਯੂਐਸਐਸਆਰ ਨੇ ਕੋਰੋਲੇਵ ਨੂੰ ਇਹ ਚੱਟਾਨਾਂ ਉਸ ਦੇ ਮਰਹੂਮ ਪਤੀ ਦੇ ਯੋਗਦਾਨ ਕਾਰਨ ਤੋਹਫੇ ਵਜੋਂ ਦਿੱਤੀਆਂ ਸਨ।

ਇਸ ਤੋਂ ਪਹਿਲਾਂ ਇਹ 1993 ਵਿੱਚ ਸੂਦਬੀਜ ਨੀਲਾਮੀ ਵਿੱਚ ਵਿਕੀਆਂ ਸਨ। ਇਤਿਹਾਸ ਵਿੱਚ ਇਹ ਪਹਿਲੀ ਵਾਰ ਆਮ ਲੋਕਾਂ ਲਈ ਦੁਨੀਆ ਤੋਂ ਬਾਹਰ ਦੀਆਂ ਚੀਜ਼ਾਂ ਦੀ ਨੀਲਾਮੀ ਸੀ। ਇਸ ਨੀਲਾਮੀ ਵਿੱਚ ਨਾਸਾ ਨੇ 1963 ਤੋਂ 1965 ਵਿੱਚ ਅਮਰੀਕਾ ਦੇ ਪੁਲਾੜ ਵਿਗਿਆਨੀ ਪੈਟ ਕੋਨਰਾਡ ਲਈ ਤਿਆਰ ਕੀਤਾ ਜੈਮਿਨੀ ਸਪੇਸ ਸੂਟ ਵੀ 1,62,500 ਡਾਲਰ ਵਿੱਚ ਨੀਲਾਮ ਕੀਤਾ।