ਨਵੀਂ ਦਿੱਲੀ: ਨਿਊਜ਼ੀਲੈਂਡ ਨੇ ਆਪਣੇ ਦੇਸ਼ ਵਿੱਚ ਪ੍ਰਵਾਸ ਲਈ ਇੱਕ ਹੈਰਾਨੀਜਨਕ ਕਦਮ ਚੁੱਕਿਆ ਹੈ। ਨਿਊਜ਼ੀਲੈਂਡ ਨੇ ਹੁਨਰਮੰਦ ਪ੍ਰਵਾਸੀ ਕਾਮਿਆਂ ਦੀ ਸ਼੍ਰੇਣੀ ਵਿੱਚ ਦੇਸ਼ 'ਚ ਦਾਖ਼ਲਾ ਲੈਣ ਲਈ ਚਾਹਵਾਨ 'ਸੈਕਸ ਵਰਕਰਾਂ' ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ।

 

ਨਿਊਜ਼ੀਲੈਂਡ ਦੇ ਪ੍ਰਵਾਸ ਵਿਭਾਗ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਵਿਭਾਗ ਮੁਤਾਬਕ ਜੇਕਰ ਸੈਕਸ ਵਰਕਰ ਜਾਂ ਐਸਕੌਰਟਸ ਖੇਤਰ ਵਿੱਚ ਕੰਮ ਕਰਨ ਵਾਲੇ ਵਿਅਕਤੀ ਉਨ੍ਹਾਂ ਦੇ ਦੇਸ਼ ਵਿੱਚ ਪ੍ਰਵਾਸ ਕਰਨਾ ਚਾਹੁੰਦੇ ਹਨ ਤਾਂ ਉਹ ਇਸ ਸ਼੍ਰੇਣੀ ਵਿੱਚ ਬਿਨੈ ਕਰ ਸਕਦੇ ਹਨ।

ਵਿਭਾਗ ਨੇ ਇਹ ਵੀ ਲਾਜ਼ਮੀ ਕੀਤਾ ਹੈ ਕਿ ਇਸ ਸ਼੍ਰੇਣੀ ਵਿੱਚ ਅਪਲਾਈ ਕਰਨ ਲਈ ਬਿਨੈਕਰਤਾ ਕੋਲ ਘੱਟੋ ਘੱਟ ਤਿੰਨ ਸਾਲਾਂ ਦਾ ਤਜ਼ਰਬਾ ਹੋਣਾ ਵੀ ਚਾਹੀਦਾ ਹੈ। ਨਿਊਜ਼ੀਲੈਂਡ ਆਪਣੇ ਮਾਪਦੰਡਾਂ ਮੁਤਾਬਕ ਸਕਿੱਲਡ ਸੈਕਸ ਵਰਕਰ ਤੇ ਐਸਕੌਰਟਸ ਨੂੰ ਬਣਦੇ ਪੁਆਇੰਟ ਵੀ ਦੇਵੇਗਾ।

ਫਿਲਹਾਲ ਇਸ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਨਿਊਜ਼ੀਲੈਂਡ 'ਚ ਪ੍ਰਵਾਸ ਲਈ ਇੰਪਲੌਇਮੈਂਟ ਲਿਸਟ ਵਿੱਚ ਨਵੇਂ ਸ਼ਾਮਲ ਕੀਤੀ ਪ੍ਰੌਸਟੀਚਿਊਸ਼ਨ ਕੈਟਾਗਰੀ ਵਿੱਚ ਕਿੰਨੀਆਂ ਐਪਲੀਕੇਸ਼ਨਜ਼ ਆਈਆਂ ਹਨ।