ਪੜਚੋਲ ਕਰੋ
Advertisement
ਬੱਲੇਬਾਜ਼ਾਂ ਨੇ ਇੱਕ ਓਵਰ 'ਚ 43 ਰਨ ਜੜ ਤੋੜਿਆ ਵਿਸ਼ਵ ਰਿਕਾਰਡ, ਦੇਖੋ ਵੀਡੀਓ
ਚੰਡੀਗੜ੍ਹ: ਨਿਊਜ਼ੀਲੈਂਡ ਦੇ ਦੋ ਬੱਲੇਬਾਜ਼ਾਂ ਨੇ ਧੂੰਆਂਧਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਇੱਕ ਓਵਰ 'ਚ 43 ਦੌੜਾਂ ਹਾਸਲ ਕਰ ਕੇ ਨਵਾਂ ਵਿਸ਼ਵ ਰਿਕਾਰਡ ਸਿਰਜ ਦਿੱਤਾ ਹੈ। ਨੌਰਦਰਨ ਡਿਸਟ੍ਰਿਕਟਸ ਟੀਮ ਦੇ ਜੌਇ ਕਾਰਟਰ ਅਤੇ ਬ੍ਰੈਟ ਹੈਂਪਟਨ ਨੇ ਇਹ ਕਾਰਨਾਮਾ ਸੈਂਟਰਲ ਡਿਸਟ੍ਰਿਕਟਸ ਨਾਲ ਬੁੱਧਵਾਰ ਨੂੰ ਹੋਏ ਇੱਕ ਦਿਨਾ ਮੈਚ ਦੌਰਾਨ ਕੀਤਾ।
ਦੱਖਣੀ ਅਫ਼ਰੀਕਾ ਦੇ ਜਨਮੇ 21 ਸਾਲਾ ਵਿਲੀਅਮ ਲੁਡਿਕ ਨੇ ਮੈਚ ਦੇ ਆਖ਼ਰੀ ਓਵਰ ਦੌਰਾਨ ਗੇਂਦਬਾਜ਼ੀ ਸ਼ੁਰੂ ਕੀਤੀ ਤਾਂ ਉਸ ਨੂੰ 42 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਸੀ, ਪਰ ਓਵਰ ਦੀ ਸਮਾਪਤੀ ਤਕ ਉਹ 85 ਦੌੜਾਂ ਦੇ ਚੁੱਕਾ ਸੀ। ਆਖ਼ਰੀ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ, ਦੂਜੀ ਤੇ ਤੀਜੀ ਗੇਂਦ ਨੋ ਬੌਲ ਰਹੀ ਤੇ ਨਾਲ ਹੀ ਦੋ ਛੱਕੇ ਵੀ ਲੱਗੇ। ਚੌਥੀ ਗੇਂਦ 'ਤੇ ਫਿਰ ਛੱਕਾ ਲੱਗਾ। ਇਸ ਤੋਂ ਅਗਲੀ ਗੇਂਦ ਕੁਝ ਰਾਹਤ ਭਰੀ ਰਹੀ ਤੇ ਇੱਕ ਰਨ ਨਾਲ ਦੂਜਾ ਬੱਲੇਬਾਜ਼ ਵਿਕਟ 'ਤੇ ਡਟ ਗਿਆ।4, 6+nb, 6+nb, 6, 1, 6, 6, 6
— Northern Districts (@ndcricket) November 7, 2018
43-run over ✔️
List A world record ✔️
Congratulations Joe Carter and Brett Hampton!#ndtogether #cricketnation pic.twitter.com/Kw1xgdP2Lg
ਇਸ ਤੋਂ ਬਾਅਦ ਓਵਰ ਦੀਆਂ ਬਚਦੀਆਂ ਤਿੰਨੋਂ ਗੇਂਦਾਂ 'ਤੇ ਤਿੰਨ ਛੱਕੇ ਲੱਗੇ। ਇਸ ਤਰ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਓਵਰ ਵਿੱਚ ਕੁੱਲ 43 ਦੌੜਾਂ ਹਾਸਲ ਕਰ ਕੇ 39 ਦੌੜਾਂ ਦਾ ਪਿਛਲਾ ਰਿਕਾਰਡ ਤੋੜ ਦਿੱਤਾ। ਇਸ ਦੇ ਨਾਲ ਹੀ ਨੌਰਦਰਨ ਡਿਸਟ੍ਰਿਕਟਸ ਨੇ ਇਹ ਮੈਚ 25 ਦੌੜਾਂ ਨਾਲ ਜਿੱਤ ਵੀ ਲਿਆ।The bowlers have completed the job our batting unit started, restricting @CentralStags to 288/9 from 50 to deliver a victory by 25 runs - our first #fordtrophy victory of the season! Well done guys! #ndtogether #cricketnation pic.twitter.com/fZ1U42OEFR
— Northern Districts (@ndcricket) November 7, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਪੰਜਾਬ
ਦੇਸ਼
ਮਨੋਰੰਜਨ
Advertisement