ਵਾਸ਼ਿੰਗਟਨ- ਅਮਰੀਕਾ ਦੇ ਮੱਧ ਪੱਛਮੀ ਇਲਾਕੇ 'ਚ ਬਰਫ਼ੀਲੇ ਤੂਫ਼ਾਨ ਕਾਰਨ 9 ਇੰਚ ਮੋਟੀ ਬਰਫ਼ ਦੀ ਚਾਦਰ ਨਾਲ ਪੂਰਾ ਇਲਾਕਾ ਢਕਿਆ ਗਿਆ । ਅਮਰੀਕਾ ਮੀਡੀਆ ਅਨੁਸਾਰ ਤੂਫ਼ਾਨ ਕਾਰਨ ਹੁਣ ਤੱਕ ਦੋ ਮੌਤਾਂ ਹੋ ਚੁੱਕੀਆਂ ਹਨ ਤੇ 23 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋ ਰਹੇ ਹਨ।
ਬਰਫ਼ੀਲੇ ਤੂਫ਼ਾਨ ਕਾਰਨ ਸਕੂਲ ਤੇ ਆਵਾਜਾਈ ਬੰਦ ਹੈ, ਜਦਕਿ ਵੱਡੀ ਗਿਣਤੀ 'ਚ ਗੱਡੀਆਂ ਵੀ ਨੁਕਸਾਨੀਆ ਗਈਆਂ ਹਨ। ਇਸ ਤੋਂ ਇਲਾਵਾ ਹੁਣ ਤੱਕ 1500 ਤੋਂ ਵੱਧ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ।
ਦੂਜੇ ਪਾਸੇ ਅਮਰੀਕੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਤੂਫ਼ਾਨ ਇੱਥੇ ਹੀ ਸ਼ਾਂਤ ਨਹੀਂ ਹੋਵੇਗਾ ਕਿਉਂਕਿ ਅਗਲੇ ਹਫ਼ਤੇ ਇਸ ਤੋਂ ਵੀ ਵੱਧ ਖ਼ਤਰਨਾਕ ਇਕ ਹੋਰ ਬਰਫ਼ੀਲਾ ਤੂਫ਼ਾਨ ਆ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਅਜਿਹਾ ਖ਼ਾਤਰਨਾਕ ਤੂਫ਼ਾਨ 3 ਸਾਲ ਬਾਅਦ ਆਇਆ ਹੈ। ਸਿਰਫ਼ ਅਮਰੀਕਾ 'ਚ ਹੀ ਨਹੀਂ, ਰੂਸ ਤੇ ਯੂਰਪ ਦੇ ਕਈ ਹੋਰ ਦੇਸ਼ਾਂ 'ਚ ਵੀ ਭਾਰੀ ਬਰਫ਼ਬਾਰੀ ਹੋ ਰਹੀ ਹੈ ਤੇ ਠੰਢ ਕਾਰਨ ਕਹਿਰ ਵਾਪਰ ਰਿਹਾ ਹੈ। ਅਮਰੀਕਾ 'ਚ ਇਸ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਹਨ।