ਬੈਰੂਤ-ਸੀਰੀਆ ਸਰਕਾਰ ਨੇ ਬਾਗੀਆਂ ਦੇ ਕਬਜ਼ਿਆਂ ਦੇ ਕਈ ਪਿੰਡਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੀਰੀਆ ਫੌਜੀਆਂ ਅਤੇ ਉਨ੍ਹਾਂ ਦੇ ਭਾਈਵਾਲਾਂ ਨੇ ਬਾਗੀਆਂ ਦੇ ਕਬਜ਼ੇ ਵਿੱਚ ਲਗਾਤਾਰ ਗੋਲੀਬਾਰੀ ਅਤੇ ਬੰਬ ਧਮਾਕਿਆਂ ਦੌਰਾਨ ਇਹ ਕਾਰਵਾਈ ਨੂੰ ਸੰਭਵ ਬਣਾਇਆ ਹੈ। ਮੀਡੀਆ ਰਿਪੋਰਟ ਮੁਤਾਬਕ ਦੇਸ਼ ਧਰੋਹੀਆਂ ਨੇ ਇਥੇ ਕਈ ਅਪਰਾਧਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ।
ਸੀਰੀਆ ਦੇ ਸੈਂਟਰਲ ਮਿਲਟਰੀ ਮੀਡੀਆ ਨੇ ਕਿਹਾ ਕਿ ਸਰਕਾਰੀ ਬਲਾਂ ਨੇ ਘੱਟੋ ਘੱਟ ਛੇ ਪਿੰਡਾਂ ਅਤੇ ਕਸਬਿਆਂ ਨੂੰ ਆਪਣੇ ਕਬਜ਼ੇ ਹੇਠ ਕੀਤਾ ਹੈ। ਜ਼ਿਲ੍ਹੇ ਦੇ ਅਲ ਇਖ਼ਬਰੀਆ ਟੀਵੀ ਦੇ ਇਕ ਰਿਪੋਰਟਰ ਅਨੁਸਾਰ ਸੀਰੀਆ ਦੀ ਸੈਨਾ ਨੇ 12 ਵਰਗ ਕਿਲੋਮੀਟਰ ਤਕ ਅੱਗੇ ਵਧ ਚੁੱਕੀ ਹੈ। ਬਾਗੀਆਂ ਨੂੰ ਸਰਕਾਰੀ ਸੁਰੱਖਿਆ ਬਲਾਂ ਵੱਲੋਂ ਕਰਾਰੀ ਟੱਕਰ ਦਿੱਤੀ ਜਾ ਰਹੀ ਹੈ।
ਸੀਰੀਆ ਦੇ ਮਾਨਵ ਅਧਿਕਾਰ ਮੰਤਰਾਲੇ ਦੇ ਸੂਤਰਾਂ ਅਨੁਸਾਰ ਅਤਿਵਾਦੀ ਆਪਣੀਆਂ ਗਤੀਵਿਧੀਆਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ। ਸੀਰੀਆ ਦੇ ਸਿਵਲ ਡਿਫੈਂਸ ਸਰਵਿਸਿਜ਼ ਅਨੁਸਾਰ ਸੀਰੀਆ ਦੀ ਸਰਕਾਰ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਲਈ ਜ਼ਮੀਨੀ ਬੰਕਰਾਂ ਬਣਾਏ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਬੰਕਰਾਂ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਲਗਾਤਾਰ ਬੰਬਾਰੀ ਕਾਰਨ ਗ਼ਾਊਟਾ ਵਿੱਚ 4 ਲੱਖ ਲੋਕ ਬੇਘਰ ਹੋ ਗਏ ਹਨ ਅਤੇ 600 ਤੋਂ ਵੱਧ ਲੋਕਾਂ ਦੀ ਪਿਛਲੇ ਦੋ ਹਫ਼ਤਿਆਂ ਵਿੱਚ ਮੌਤ ਹੋ ਗਈ ਹੈ।