ਵਾਸ਼ਿੰਗਟਨ: ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਵਾਤਾਵਰਣ ਤਬਦੀਲੀ ਵੀ ਸ਼ਾਮਲ ਹੈ। ਇਸ ਦੇ ਸਿੱਟੇ ਹੁਣ ਤੋਂ ਹੀ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਹੁਣੇ ਜਿਹੇ ਹੋਈ ਇੱਕ ਨਵੀਂ ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਵਾਤਾਵਰਣ ਦੀ ਤਬਦੀਲੀ ਕਾਰਨ ਆਉਣ ਵਾਲੇ ਟਾਈਮ ਵਿੱਚ ਵੱਡੀ ਦਿੱਕਤ ਹੋ ਸਕਦੀ ਹੈ।

ਨਾਸਾ ਵੱਲੋਂ ਕੀਤੀ ਗਈ ਸਟੱਡੀ ਵਿੱਚ ਆਇਆ ਹੈ ਕਿ ਵਾਤਾਵਰਣ ਤਬਦੀਲੀ ਕਾਰਨ ਸਾਲ 2100 ਤੱਕ ਸਮੁੰਦਰ ਦਾ ਪੱਧਰ ਦੁਗਣਾ ਹੋ ਜਾਵੇਗਾ। ਇਹ ਹੁਣ ਤੱਕ ਦੇ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਹੈ। ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਨਾਂ ਦੇ ਰਸਾਲੇ ਵਿੱਚ ਛਪੀ ਰਿਪੋਰਟ ਮੁਤਾਬਕ ਅਗਲੇ 80 ਸਾਲ ਵਿੱਚ ਸਮੁੰਦਰ ਦੇ ਪੱਧਰ ਵਿੱਚ 65 ਸੈਂਟੀਮੀਟਰ ਵਾਧਾ ਹੋ ਸਕਦਾ ਹੈ ਜਿਹੜਾ ਕਿ ਸ਼ਹਿਰਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰੇਗਾ।

ਪ੍ਰੋਫੈਸਰ ਸਟੀਵ ਨੇਰੇਮ ਮੁਤਾਬਕ ਇਹ ਪੱਕੇ ਤੌਰ 'ਤੇ ਇੱਕ ਅੰਦਾਜ਼ਾ ਹੈ। ਸਮੁੰਦਰ ਦੇ ਪੱਧਰ ਵਿੱਚ ਵਾਧਾ ਗ੍ਰੀਨਲੈਂਡ ਤੇ ਅੰਟਾਰਟਿਕਾ ਵਿੱਚ ਬਰਫ ਪਿਘਲਣ ਨਾਲ ਹੋਵੇਗੀ। ਇਹ ਰਿਸਰਚ 25 ਸਾਲਾਂ ਵਿੱਚ ਮੁਕੰਮਲ ਹੋਈ ਹੈ।

ਸਟੀਵ ਨੇ ਦੱਸਿਆ, ਸਾਡੇ ਅੰਦਾਜ਼ੇ ਮੁਤਾਬਕ ਭਵਿੱਖ ਵਿੱਚ ਸਮੰਦਰ ਦੇ ਪੱਧਰ ਵਿੱਚ ਬਦਲਾਅ ਹੁੰਦਾ ਰਵੇਗਾ। ਪਿਛਲੇ 25 ਸਾਲ ਤੋਂ ਇਹ ਲਗਾਤਾਰ ਵੱਧ ਰਿਹਾ ਹੈ। ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਤੇ ਡਾਟਾ ਤੋਂ ਪਤਾ ਲੱਗਿਆ ਹੈ ਕਿ 1990 ਦੇ ਦਹਾਕੇ ਵਿੱਚ ਪ੍ਰਤੀ ਸਾਲ ਤਕਰਬੀਨ 2.5 ਮਿਲੀਲੀਟਰ ਦਾ ਵਾਧਾ ਹੋ ਰਿਹਾ ਹੈ।