ਪੜਚੋਲ ਕਰੋ
Advertisement
ਆਖ਼ਰ Nike ਨੇ ਅਜਿਹਾ ਕੀ ਗੁਨਾਹ ਕੀਤਾ ਕਿ ਲੋਕਾਂ ਨੇ ਸਾੜ ਦਿੱਤੇ ਹਜ਼ਾਰਾਂ ਖਰਚ ਕੇ ਖਰੀਦੇ ਜੁੱਤੇ
ਨਿਊਯਾਰਕ: ਖੇਡਾਂ ਦਾ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਵੱਡਾ ਨਾਂ ਨਾਇਕੀ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਕੰਪਨੀ ਵੱਲੋਂ ਅਮਰੀਕਨ ਫੁਟਬਾਲਰ ਕੋਲਿਨ ਕੇਪਰਨਿਕ ਨੂੰ ਆਪਣਾ ਬ੍ਰੈਂਡ ਅੰਬੈਸਡਰ ਬਣਾਉਣਾ ਹੈ। ਕੇਪਰਨਿਕ ਉਹ ਖਿਡਾਰੀ ਹੈ ਜਿਸ ਨੇ ਅਮਰੀਕਾ ਵਿੱਚ ਜਾਰੀ ਨਸਲਭੇਦ ਖਿਲਾਫ਼ ਭਾਰੀ ਵਿਰੋਧ ਜਤਾਇਆ ਸੀ।
ਆਪਣੇ ਵਿਰੋਧ ਪ੍ਰਦਰਸ਼ਨ ਕਰਨ ਲਈ ਉਹ ਇੱਕ ਵਾਰ ਅਮਰੀਕਾ ਦੇ ਕੌਮੀ ਤਰਾਨੇ ਦੌਰਾਨ ਗੋਡਿਆਂ ਭਾਰ ਬੈਠ ਗਿਆ ਸੀ। ਇਸ ਤੋਂ ਬਾਅਦ ਨਾਇਕੀ ਵੱਲੋਂ ਕੇਪਰਨਿਕ ਨੂੰ ਆਪਣਾ ਬ੍ਰੈਂਡ ਅੰਬੈਸਡਰ ਬਣਾਉਣ 'ਤੇ ਦੇਸ਼ ਵਿੱਚ ਰਾਸ਼ਟਰਵਾਦ ਬਾਰੇ ਨਵੀਂ ਬਹਿਸ ਛੇੜ ਦਿੱਤੀ ਹੈ। ਲੋਕਾਂ ਨੇ ਕੇਪਰਨਿਕ ਦੀ ਨਿਯੁਕਤੀ ਉੱਪਰ ਨਾਇਕੀ ਦੇ ਜੁੱਤੇ ਸਾੜ ਦਿੱਤੇ। ਇੰਨਾ ਹੀ ਨਹੀਂ ਨਿਵੇਸ਼ਕਾਂ ਨੇ ਆਪਣੇ ਸ਼ੇਅਰ ਵੇਚ ਦਿੱਤੇ ਤੇ ਕੁਝ ਲੋਕਾਂ ਨੇ ਜੁੱਤਿਆਂ ਦਾ ਬਾਈਕਾਟ ਕਰਨ ਦੀ ਮੰਗ ਕੀਤੀ। ਲੋਕਾਂ ਨੇ ਇਸ ਮੁਹਿੰਮ ਨੂੰ 'ਜਸਟ ਬਰਨ ਇਟ' ਦਾ ਨਾਂ ਦਿੱਤਾ ਹੈ।First the @NFL forces me to choose between my favorite sport and my country. I chose country. Then @Nike forces me to choose between my favorite shoes and my country. Since when did the American Flag and the National Anthem become offensive? pic.twitter.com/4CVQdTHUH4
— Sean Clancy (@sclancy79) September 3, 2018
ਲੋਕਾਂ ਦੀ ਗੱਲ ਛੱਡੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਵਿਰੋਧ ਜਤਾਇਆ ਹੈ। ਟਰੰਪ ਨੇ ਟਵੀਟ ਕਰ ਕਿਹਾ ਹੈ ਕਿ ਉਹ ਕਾਲਿਨ ਕੇਪਰਨਿਕ ਦੇ ਸਮਰਥਨ ਤੋਂ ਅਸਹਿਤਮ ਹਨ। ਇਸ ਦੇਸ਼ ਵਿੱਚ ਤੁਹਾਡੇ ਕੋਲ ਬਹੁਤ ਕੁਝ ਕਰਨ ਦੀ ਆਜ਼ਾਦੀ ਹੈ ਪਰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ, ਜਿਨ੍ਹਾਂ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਸੱਟ ਵੱਜੇ। ਜਿੱਥੇ ਨਾਇਕੀ ਦੇ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ ਉੱਥੇ ਹੀ ਕੁਝ ਲੋਕ ਇਸ ਦੇ ਸਮਰਥਨ ਵਿੱਚ ਉੱਤਰ ਆਏ ਹਨ। ਅਜਿਹੇ ਲੋਕਾਂ ਨੇ ਨਾਇਕੀ ਦੇ ਇਸ ਫੈਸਲੇ ਨੂੰ ਬੇਹੱਦ ਬਹਾਦਰੀ ਵਾਲਾ ਕਰਾਰ ਦਿੱਤਾ ਹੈ। 'ਵਿਵਾਲਡੀ' ਦੇ ਸੀਈਓ ਐਰਿਕ ਜੋਆਚਿਮਸਥਲਰ ਨੇ ਕਿਹਾ ਕਿ ਇਸ ਨਾਲ ਨਾਇਕੀ ਬ੍ਰੈਂਡ ਦੇ ਤੌਰ 'ਤੇ ਹੋਰ ਵੀ ਮਜ਼ਬੂਤ ਹੋ ਰਿਹਾ ਹੈ।Our Soundman just cut the Nike swoosh off his socks. Former marine. Get ready @Nike multiply that by the millions. pic.twitter.com/h8kj6RXe7j
— John Rich (@johnrich) September 3, 2018
Believe in something, even if it means sacrificing everything. #JustDoIt pic.twitter.com/SRWkMIDdaO
— Colin Kaepernick (@Kaepernick7) September 3, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਮਨੋਰੰਜਨ
Advertisement