ਪੜਚੋਲ ਕਰੋ
Advertisement
ਅੰਮ੍ਰਿਤਸਰ ਤੋਂ ਟੋਰਾਂਟੋ ਜਾਣ ਲਈ ਦਿੱਲੀ ਦਾ ਗੇੜਾ ਜ਼ਰੂਰੀ
ਅੰਮ੍ਰਿਤਸਰ ਤੋਂ ਟੋਰਾਂਟੋ ਜਾਣ ਲਈ ਦਿੱਲੀ ਦਾ ਗੇੜਾ ਜ਼ਰੂਰ ਲਾਉਣਾ ਪਏਗਾ। ਏਅਰ ਇੰਡੀਆ ਨੇ ਅੰਮ੍ਰਿਤਸਰ-ਟਰਾਂਟੋ ਸਿੱਧੀ ਉਡਾਣ ਸ਼ੁਰੂ ਨਹੀਂ ਕੀਤਾ ਜਦੋਂ ਵਾਇਆ ਦਿੱਲੀ ਜਾਣਾ ਪਏਗਾ। ਇਸ ਨਾਲ ਪੰਜਾਬੀਆਂ ਨੂੰ ਕਾਫੀ ਨਿਰਾਸ਼ਾ ਹੋਈ ਹੈ।
ਟੋਰਾਂਟੋ: ਅੰਮ੍ਰਿਤਸਰ ਤੋਂ ਟੋਰਾਂਟੋ ਜਾਣ ਲਈ ਦਿੱਲੀ ਦਾ ਗੇੜਾ ਜ਼ਰੂਰ ਲਾਉਣਾ ਪਏਗਾ। ਏਅਰ ਇੰਡੀਆ ਨੇ ਅੰਮ੍ਰਿਤਸਰ-ਟਰਾਂਟੋ ਸਿੱਧੀ ਉਡਾਣ ਸ਼ੁਰੂ ਨਹੀਂ ਕੀਤਾ ਜਦੋਂ ਵਾਇਆ ਦਿੱਲੀ ਜਾਣਾ ਪਏਗਾ। ਇਸ ਨਾਲ ਪੰਜਾਬੀਆਂ ਨੂੰ ਕਾਫੀ ਨਿਰਾਸ਼ਾ ਹੋਈ ਹੈ।
ਦਰਅਸਲ ਬੀਤੇ ਦਿਨੀਂ ਏਅਰ ਇੰਡੀਆ ਨੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਟੋਰਾਂਟੋ-ਦਿੱਲੀ ਉਡਾਣ ਸੇਵਾ ਦਾ ਉਦਘਾਟਨ ਕੀਤਾ। ਬਹੁਤੇ ਲੋਕਾਂ ਨੇ ਇਸ ਨੂੰ ਟੋਰਾਂਟੋ-ਦਿੱਲੀ-ਅੰਮ੍ਰਿਤਸਰ ‘ਸਿੱਧੀ ਉਡਾਣ’ ਸਮਝਿਆ ਸੀ ਪਰ ਅਸਲ ਵਿੱਚ ਇਸ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਦਿੱਲੀ ਰੁਕ ਕੇ ਕੁਝ ਘੰਟਿਆਂ ਦੀ ਉਡੀਕ ਬਾਅਦ ਅੰਮ੍ਰਿਤਸਰ ਦੀ ਉਡਾਣ ਫੜਨੀ ਪਵੇਗੀ।
ਵਿਦੇਸ਼ ’ਚ ਵੱਸਦੇ ਪੰਜਾਬੀਆਂ ਨੂੰ ਇਸ ਫ਼ੈਸਲੇ ਤੋਂ ਨਿਰਾਸ਼ਾ ਹੋਈ ਹੈ। ਉਨ੍ਹਾਂ ਦੀ ਚਿਰੋਕਣੀ ਮੰਗ ਹੈ ਕਿ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਬੰਦ ਹੋਈ ਸਿੱਧੀ ਉਡਾਣ ਨੂੰ ਮੁੜ ਸ਼ੁਰੂ ਕੀਤਾ ਜਾਵੇ ਤਾਂ ਜੋ ਉਹ ਬਗੈਰ ਕਿਸੇ ਖੱਜਲ ਖੁਆਰੀ ਤੋਂ ਅੰਮ੍ਰਿਤਸਰ ਰਾਹੀਂ ਘਰੋ-ਘਰੀਂ ਪਹੁੰਚਣ ਦੇ ਨਾਲ ਨਾਲ ਸ੍ਰੀ ਹਰਿਮੰਦਰ ਸਾਹਬ ਦੇ ਦਰਸ਼ਨ ਵੀ ਕਰ ਸਕਣ।
ਇਹ ਉਡਾਣ ਹਫ਼ਤੇ ਦੇ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਦਿੱਲੀ ਤੋਂ ਸਵੇਰੇ 3 ਵਜੇ ਚੱਲ ਕੇ ਸਵੇਰੇ 8:45 ਤੇ ਟੋਰਾਂਟੋ ਪੁਜੇਗੀ ਤੇ ਵਾਪਸੀ ਦੀ ਉਡਾਣ ਦੁਪਹਿਰ ਬਾਅਦ 12:15 ’ਤੇ ਰਵਾਨਾ ਹੋ ਕੇ ਅਗਲੇ ਦਿਨ 12:15 ਵਜੇ ਲੈਂਡ ਕਰੇਗੀ। ਏਅਰ ਇੰਡੀਆ ਬੋਇੰਗ 777-300ਈਆਰ ’ਚ 4 ਫਸਟ ਕਲਾਸ, 35 ਬਿਜ਼ਨਸ ਕਲਾਸ ਤੇ 303 ਇਕਾਨੋਮੀ ਸੀਟਾਂ ਹੋਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement