ਪੜਚੋਲ ਕਰੋ
Advertisement
ਓਬਾਮਾ ਨੇ ਆਪਣੀ ਬੇਟੀ ਮਾਲਿਆ ਦੇ ਬੁਆਏਫਰੈਂਡ ਨੂੰ ਲੌਕਡਾਊਨ ਦੌਰਾਨ ਰੱਖਿਆ ਘਰ, ਖਰਚੇ ਬਾਰੇ ਕਹੀ ਦਿਲਚਸਪ ਗੱਲ
ਇਸ ਸਾਲ ਲੋਕਾਂ ਉੱਤੇ ਲੌਕਡਾਊਨ ਦਾ ਬਹੁਤ ਪ੍ਰਭਾਵ ਪਿਆ ਹੈ। ਲੌਕਡਾਊਨ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਵਿੱਤੀ ਸੰਕਟ ਵਿੱਚੋਂ ਲੰਘਣਾ ਪਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਸ ਸੂਚੀ ਵਿੱਚ ਸ਼ਾਮਲ ਹੋਏ ਹਨ।
ਵਾਸ਼ਿੰਗਟਨ: ਇਸ ਸਾਲ ਲੋਕਾਂ ਉੱਤੇ ਲੌਕਡਾਊਨ ਦਾ ਬਹੁਤ ਪ੍ਰਭਾਵ ਪਿਆ ਹੈ। ਲੌਕਡਾਊਨ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਵਿੱਤੀ ਸੰਕਟ ਵਿੱਚੋਂ ਲੰਘਣਾ ਪਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਸ ਸੂਚੀ ਵਿੱਚ ਸ਼ਾਮਲ ਹੋਏ ਹਨ। ਦਰਅਸਲ, ਓਬਾਮਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਦਾ ਬੁਆਏਫ੍ਰੈਂਡ ਵੀ ਲੌਕਡਾਊਨ ਦੌਰਾਨ ਉਨ੍ਹਾਂ ਨਾਲ ਰਹਿੰਦਾ ਸੀ। ਓਬਾਮਾ ਨੇ ਇਹ ਵੀ ਕਿਹਾ ਕਿ ਇੱਕ ਜਵਾਨ ਵਿਅਕਤੀ ਦੇ ਜ਼ਿਆਦਾ ਖਾਣ-ਪੀਣ ਕਾਰਨ ਉਨ੍ਹਾਂ ਦਾ ਗ੍ਰਾਸਰੀ ਦਾ ਬਿੱਲ 30 ਪ੍ਰਤੀਸ਼ਤ ਵਧਿਆ ਹੈ।
ਓਬਾਮਾ ਅਨੁਸਾਰ, ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ, ਉਨ੍ਹਾਂ ਦੀ ਲੜਕੀ ਮਾਲਿਆ ਤੇ ਬੁਆਏਫ੍ਰੈਂਡ ਰੋਰੀ ਪਰਕੁਹਰਸਨ ਉਨ੍ਹਾਂ ਦੇ ਘਰ ਰਹਿੰਦੀ ਸੀ। ਰੋਰੀ ਪਰਕੁਹਰਸਨ ਨੂੰ ਵਧੇਰੇ ਖਾਣਾ ਖਾਣ ਦੀ ਆਦਤ ਹੈ, ਜਿਸ ਕਾਰਨ ਉਨ੍ਹਾਂ ਦਾ ਗ੍ਰਾਸਰੀ ਦਾ ਬਿੱਲ ਵੀ 30 ਪ੍ਰਤੀਸ਼ਤ ਵਧਿਆ ਹੈ। ਓਬਾਮਾ ਨੇ ਦੱਸਿਆ ਕਿ ਉਹ ਪਹਿਲਾਂ ਮਾਲਿਆ ਦੇ ਬੁਆਏਫ੍ਰੈਂਡ ਨੂੰ ਪਸੰਦ ਨਹੀਂ ਕਰਦੇ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਉਸ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ।
ਹਾਰਵਰਡ ਪੜ੍ਹਦੇ ਹੋਏ ਦੋਨੋਂ ਮਿਲੇ ਸਨ
ਨਿਊਯਾਰਕ ਪੋਸਟ ਅਨੁਸਾਰ, ਮਾਲਿਆ ਓਬਾਮਾ ਤੇ ਰੋਰੀ ਫਰਕੁਹਾਰਸਨ ਦੀ ਮੁਲਾਕਾਤ ਸਾਲ 2017 ਵਿੱਚ ਹਾਰਵਰਡ ਵਿੱਚ ਪੜ੍ਹਦਿਆਂ ਹੋਈ ਸੀ। ਬਾਅਦ ਵਿਚ, ਉਨ੍ਹਾਂ ਵਿਚ ਦੋਸਤੀ ਵਧਦੀ ਗਈ। ਬਾਅਦ ਵਿਚ, ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ। ਮਾਲਿਆ ਓਬਾਮਾ 22 ਸਾਲਾਂ ਦੀ ਹੈ ਅਤੇ ਕਾਫ਼ੀ ਸੋਸ਼ਲ ਹੈ। ਉੱਥੇ ਹੀ, ਓਬਾਮਾ ਦੀ ਛੋਟੀ ਧੀ ਦਾ ਨਾਮ ਸਾਸ਼ਾ ਹੈ।
ਓਬਾਮਾ ਨੇ ਤਿੰਨਾਂ ਦੇ ਨਾਲ ਬਿਤਾਇਆ ਚੰਗਾ ਸਮਾਂ
ਓਬਾਮਾ ਨੇ ਕਿਹਾ ਕਿ ਰੋਰੀ ਦੀ ਖੁਰਾਕ ਉਨ੍ਹਾਂ ਦੀਆਂ ਧੀਆਂ ਨਾਲੋਂ ਬਹੁਤ ਵੱਖਰੀ ਸੀ। ਇਹ ਭਰਪੂਰ ਡਾਈਟ ਲੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਸਨੂੰ ਰੋਰੀ ਪਸੰਦ ਨਹੀਂ ਸੀ। ਪਹਿਲਾਂ ਉਹ ਉਸ ਨੂੰ ਘਰ ਵਿਚ ਦਾਖਲ ਵੀ ਨਹੀਂ ਹੋਣ ਦਿੰਦੇ ਸਨ ਪਰ ਬਾਅਦ ਵਿਚ ਉਨ੍ਹਾਂ ਨੇ ਇਸ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ।ਓਬਾਮਾ ਨੇ ਕਿਹਾ ਕਿ ਉਨ੍ਹਾਂ ਨੇ ਤਾਲਾਬੰਦੀ ਦੌਰਾਨ ਮਾਲਿਆ, ਸਾਸ਼ਾ ਤੇ ਰੋਰੀ ਨਾਲ ਚੰਗਾ ਸਮਾਂ ਬਿਤਾਇਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement