ਨਵੀਂ ਦਿੱਲੀ: ਸਉਦੀ ਅਰਬ ‘ਚ ਤੇਲ ਦੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਅਰਾਮਕੋ ਦੇ ਦੋ ਤੇਲ ਯੰਤਰਾਂ ‘ਤੇ ਹਮਲੇ ਦਾ ਬੁਰਾ ਅਸਰ ਦੇਖਣ ਨੂੰ ਮਿਲ ਰਿਹਾ ਹੇ। ਇਸ ਹਮਲੇ ਤੋਂ ਬਾਅਦ ਕੱਚੇ ਤੇ’ ਦੀ ਕੀਮਤਾਂ 12 ਫੀਸਦ ਤਕ ਵਧ ਗਈਆਂ ਹਨ। ਇੰਨਾਂ ਹੀ ਨਹੀ ਤੇਲ ਦੀ ਕੀਮਤਾਂ ਅਗਲੇ ਕਈ ਦਿਨਾਂ ‘ਚ ਹੋਰ ਵੀ ਵਦ ਸਕਦੀਆਂ ਹਨ। ਉਧਰ ਇਸ ਹਮਲੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਰਿਜ਼ਰਵ ਤਟਲ ਦਾ ਇਸਤੇਮਾਲ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ।

ਟਰੰਪ ਨੇ ਟਵੀਟ ਕਰ ਕਿਹਾ, “ਸਉਦੀ ਅਰਬ ਦੀ ਕੰਪਨੀ ਅਰਾਮਕੋ ‘ਤੇ ਹਮਲੇ ਤੋਂ ਬਾਅਦ ਤੇਲ ਦੀ ਕੀਮਤਾਂ ‘ਤੇ ਪ੍ਰਭਾਅ ਪੈ ਸਕਦਾ ਹੈ। ਮੈਂ ਬਜ਼ਾਰਾਂ ਨੂੰ ਚੰਗੀ ਪੂਰਤੀ ਲਈ ਰਿਜ਼ਰਵ ਤੇਲ ਦੇ ਇਸਤੇਮਾਲ ਦੀ ਮੰਜ਼ੂਰੀ ਦਿੱਤੀ ਹੈ”। ਉਨ੍ਹਾਂ ਨੇ ਅੱਗੇ ਕਿਹਾ, “ਮੈਂ ਸਾਰੀਆਂ ਏਜੰਸੀਆਂ ਨੂੰ ਟੈਕਸਾਸ ਅਤੇ ਹੋਰਨਾਂ ਸੂਬਿਆਂ ‘ਚ ਇਸੇ ਦੌਰਾਨ ਤੇਲ ਪਾਈਪਲਾਈਨਾਂ ਦੀ ਪ੍ਰਵਾਨਗੀ ‘ਚ ਤੇਜ਼ੀ ਲਿਆਉਣ ਨੂੰ ਕਿਹਾ ਹੈ”।


ਸਉਦੀ ‘ਚ ਤੇਲ ਕੰਪਨੀ ਅਰਾਮਕੋ ਦੇ ਦੋ ਪੌਦਿਆਂ ‘ਤੇ ਸ਼ਨੀਵਾਰ ਨੂੰ ਡ੍ਰੋਨ ਨਾਲ ਹਮਲਾ ਕੀਤਾ ਸੀ। ਯਮਨ ਦੇ ਵਿਰੋਧੀਆਂ ਵੱਲੋਂ ਇਹ ਹਮਲਾ ਅਜਿਹੇ ‘ਚ ਕੀਤਾ ਗਿਆ ਹੈ ਜਦੋਂ ਇਹ ਕੰਪਨੀ ਸ਼ੇਅਰ ਬਾਜ਼ਾਰ ‘ਚ ਸ਼ਾਮਲ ਹੋਣ ਲਈ ਤਿਆਰੀ ਕਰ ਰਹੀ ਹੈ। ਇਸ ਹਮਲੇ ਤੋਂ ਬਾਅਦ ਅੱਧੇ ਤੋਂ ਜ਼ਿਆਦਾ ਤੇਲ ਉਤਪਾਦਨ ਪ੍ਰਭਾਵਿਤ ਹੋਇਆ ਹੈ।

ਸਉਦੀ ਅਰਬ ਦੇ ਊਰਜਾ ਮੰਤਰੀ ਨੇ ਕਿਹਾ ਹੈ ਕਿ ਅਰਾਮਕੋ ਕੰਪਨੀ ਦੇ ਦੋ ਪੌਦਿਆਂ ‘ਚ ਉਤਪਾਦਨ ਦਾ ਕੰਮ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਯਮਨ ਵਿਰੋਧਿਆਂ ਦੇ ਹਮਲੇ ਤੋਂ ਬਾਅਦ ਕੰਪਨੀ ਦਾ ਘੱਟੋ ਘੱਟ ਅੱਧਾ ਉਤਪਾਦਨ ਪ੍ਰਭਾਵਿੱਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕੁਲ ਉਤਪਾਦਨ 50% ਤਕ ਪ੍ਰਭਾਵਿਤ ਹੋਵੇਗਾ। ਸਰਕਾਰੀ ਬਿਆਨ ਮੁਤਾਬਕ ਇਨ੍ਹਾਂ ਹਮਲਿਆਂ ਕਰਕੇ ਪ੍ਰਤੀ ਦਿਨ 57 ਲੱਖ ਬੈਰਲ ਕੱਚਾ ਤੇਲ ਦਾ ਉਤਪਾਦਨ ਬੰਦ ਰਹੇਗਾ।