Pro-Khalistani Extremism In UK: ਬ੍ਰਿਟੇਨ ਸਰਕਾਰ ਨੇ ਭਾਰਤ ਦੀ ਅਪੀਲ 'ਤੇ ਖਾਲਿਸਤਾਨ ਪੱਖੀ ਕੱਟੜਪੰਥੀਆਂ ਨੂੰ ਨੱਥ ਪਾਉਣ ਲਈ 95,000 ਪੌਂਡ (ਲਗਭਗ ਇਕ ਕਰੋੜ ਰੁਪਏ) ਦੀ ਨਵੀਂ ਫੰਡਿੰਗ ਦਾ ਐਲਾਨ ਕੀਤਾ ਹੈ।


ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ, ਬ੍ਰਿਟੇਨ ਦੇ ਸੁਰੱਖਿਆ ਮੰਤਰੀ ਟੋਮ ਟੁਗੇਨਹਾਟ ਨੇ ਵੀਰਵਾਰ ਨੂੰ "ਖਾਲਿਸਤਾਨ ਪੱਖੀ ਅੱਤਵਾਦ" ਨਾਲ ਨਜਿੱਠਣ ਅਤੇ ਦੇਸ਼ ਦੀ ਸਮਰੱਥਾ ਨੂੰ ਹੁਲਾਰਾ ਦੇਣ ਲਈ 1 ਕਰੋੜ ਰੁਪਏ ਦੀ ਨਵੀਂ ਫੰਡਿੰਗ ਦਾ ਐਲਾਨ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ 95 ਹਜ਼ਾਰ ਪੌਂਡ ਦਾ ਨਿਵੇਸ਼ ਕਰਨ ਨਾਲ ਬ੍ਰਿਟਿਸ਼ ਸਰਕਾਰ ਨੂੰ ਖਾਲਿਸਤਾਨ ਪੱਖੀ ਅੱਤਵਾਦ ਨੂੰ ਸਮਝਣ ਵਿਚ ਮਦਦ ਮਿਲੇਗੀ।


ਭਾਰਤ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਲਿਆ ਗਿਆ ਇਹ ਫੈਸਲਾ


ਉਨ੍ਹਾਂ ਨੇ ਇਹ ਐਲਾਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਟੋਮ ਟੁਗੇਨਹਾਟ ਦੀ ਮੁਲਾਕਾਤ ਤੋਂ ਤੁਰੰਤ ਬਾਅਦ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਨੇ ਬਰਤਾਨੀਆ ਵਿੱਚ ਖਾਲਿਸਤਾਨ ਪੱਖੀ ਤੱਤਾਂ ਦੀਆਂ ਵਧਦੀਆਂ ਗਤੀਵਿਧੀਆਂ 'ਤੇ ਕਈ ਵਾਰ ਚਿੰਤਾ ਪ੍ਰਗਟਾਈ ਸੀ। ਮਾਰਚ 'ਚ ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਕੁਝ ਖਾਲਿਸਤਾਨੀ ਤੱਤਾਂ ਵੱਲੋਂ ਹਮਲੇ ਤੋਂ ਬਾਅਦ ਨਵੀਂ ਦਿੱਲੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ।


ਇਹ ਵੀ ਪੜ੍ਹੋ: Pakistan On Indian Medicine: ਪਾਕਿਸਤਾਨ ਭਾਰਤ ਤੋਂ ਦਵਾਈਆਂ ਲਵੇਗਾ ਜਾਂ ਨਹੀਂ, ਜਾਣੋ DRAP ਦਾ ਫੈਸਲਾ


ਭਾਰਤ ਵਿੱਚ ਹਨ ਟੋਮ ਟੁਗੇਨਹਾਟ


ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਮੰਤਰੀ ਟੁਗੇਨਹਾਟ ਨੇ ਖਾਲਿਸਤਾਨ ਪੱਖੀ ਕੱਟੜਪੰਥ ਨਾਲ ਨਜਿੱਠਣ ਲਈ ਯੂਕੇ ਦੀ ਸਮਰੱਥਾ ਨੂੰ ਵਧਾਉਣ ਲਈ ਨਵੇਂ ਫੰਡਿੰਗ ਦਾ ਐਲਾਨ ਕੀਤਾ। ਦੱਸ ਦਈਏ ਕਿ ਟੁਗੇਨਹਾਟ ਸੁਰੱਖਿਆ ਪਹਿਲਕਦਮੀਆਂ 'ਤੇ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਜੀ-20 ਭ੍ਰਿਸ਼ਟਾਚਾਰ ਵਿਰੋਧੀ ਮੰਤਰੀ ਪੱਧਰੀ ਬੈਠਕ 'ਚ ਹਿੱਸਾ ਲੈਣ ਲਈ ਭਾਰਤ 'ਚ ਹਨ।


ਬ੍ਰਿਟੇਨ ਵਿਚ ਤੇਜ਼ੀ ਨਾਲ ਉਭਰਿਆ ਰਿਹਾ ਖਾਲਿਸਤਾਨੀ ਕੱਟੜਵਾਦ


ਟੁਗੇਨਹਾਟ ਨੇ ਕਿਹਾ ਕਿ 'ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ ਸਾਡੇ ਕੋਲ ਬਹੁਤ ਸਾਰੇ ਸਾਂਝੇ ਮੌਕੇ ਹਨ, ਜੋ ਵਿਸ਼ਵ ਨੂੰ ਸੁਰੱਖਿਅਤ ਅਤੇ ਵਧੇਰੇ ਖੁਸ਼ਹਾਲ ਬਣਾ ਸਕਦੇ ਹਨ। ਜ਼ਿਕਰਯੋਗ ਹੈ ਕਿ ਬ੍ਰਿਟੇਨ 'ਚ ਹਾਲ ਹੀ ਦੇ ਸਾਲਾਂ 'ਚ ਖਾਲਿਸਤਾਨੀ ਕੱਟੜਪੰਥ ਤੇਜ਼ੀ ਨਾਲ ਉਭਰਿਆ ਹੈ, ਜਿਸ 'ਤੇ ਭਾਰਤ ਪਹਿਲਾਂ ਵੀ ਕਈ ਵਾਰ ਸਖਤ ਇਤਰਾਜ਼ ਜ਼ਾਹਰ ਕਰ ਚੁੱਕਿਆ ਹੈ।


ਇਹ ਵੀ ਪੜ੍ਹੋ: Iran nuclear deal : ਕੈਦੀਆਂ ਦੀ ਅਦਲਾ ਬਦਲੀ ਨੂੰ ਲੈ ਕੇ ਹੋਇਆ ਇਰਾਨ – ਅਮਰੀਕਾ ਵਿਚਾਲੇ ਸਮਝੌਤਾ