ਪੜਚੋਲ ਕਰੋ

ਪਾਕਿਸਤਾਨ 'ਚ ਹੋਵੇਗਾ 'ਕਬੱਡੀ ਕੱਪ'

ਨਿਊਯਾਰਕ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪਾਕਿਸਤਾਨ ਸਰਕਾਰ ਸਾਂਝੇ ਤੌਰ 'ਤੇ 2017 ਦੀ ਵਿਸਾਖੀ ਨੂੰ 'ਬਾਬਾ ਨਾਨਕ ਵਿਸ਼ਵ ਕਬੱਡੀ ਕੱਪ 2017' ਕਰਵਾਉਣਗੇ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅ) ਅਮਰੀਕਾ ਦੇ ਕਨਵੀਨਰ ਬੂਟਾ ਸਿੰਘ ਖੜੌਦ ਤੇ ਮੁੱਖ ਬੁਲਾਰਾ ਸਰਬਜੀਤ ਸਿੰਘ ਨਿਊਯਾਰਕ ਵੱਲੋਂ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਹਿਬਾਜ ਸ਼ਰੀਫ ਦੇ ਗ੍ਰਹਿ ਮਾਡਲ ਟਾਊਨ ਵਿੱਚ ਮੁਲਾਕਾਤ ਕੀਤੀ। ਪਾਕਿਸਤਾਨ ਸਰਕਾਰ ਵੱਲੋਂ ਗੁਰਧਾਮਾਂ ਦੀ ਵਧੀਆ ਢੰਗ ਨਾਲ ਕੀਤੀ ਜਾ ਰਹੀ ਸੇਵਾ ਸੰਭਾਲ ਤੇ ਨਾਲ ਹੀ ਪਾਕਿਸਤਾਨ ਸਰਕਾਰ ਵੱਲੋਂ ਅਨੰਦ ਮੈਰਿਜ ਐਕਟ, ਨਨਕਾਣਾ ਸਾਹਿਬ ਨੂੰ ਪਵਿੱਤਰ ਦਰਜਾ ਦੇਣ, ਸਿੱਖਾਂ ਨੂੰ ਪੁਲਿਸ ਫੌਜ ਤੇ ਸਰਕਾਰੀ ਨੌਕਰੀਆਂ ਵਿੱਚ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੇ ਨਾਲ ਦਾੜ੍ਹਾ ਪ੍ਰਕਾਸ਼ ਕਰਕੇ ਕੰਮ ਕਰਨ ਦੇ ਕੀਤੇ ਅਹਿਮ ਐਲਾਨਾਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਆਗੂਆਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮਿਲਣੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਵਫਦ ਨੇ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਹਿਬਾਜ ਸ਼ਰੀਫ ਅੱਗੇ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਯਾਦ ਵਿੱਚ ਵਿਸ਼ਵ ਕਬੱਡੀ ਕੱਪ ਕਰਵਾਉਣ ਦੀ ਮੰਗ ਕੀਤੀ, ਜਿਸ ਨੂੰ ਫੌਰੀ ਪ੍ਰਵਾਨਗੀ ਦਿੰਦੇ ਹੋਏ ਮੁੱਖ ਮੰਤਰੀ ਮੀਆਂ ਸ਼ਹਿਬਾਜ ਸ਼ਰੀਫ ਵੱਲੋਂ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਪਾਕਿਸਤਾਨ ਹਕੂਮਤ ਵੱਲੋਂ ਬਾਬਾ ਨਾਨਕ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਐਲਾਨ ਕਰ ਦਿੱਤਾ। ਤੇ ਮੌਕੇ ਤੇ ਹੀ ਇਸ ਐਲਾਨ ਨੂੰ ਅਮਲੀ ਰੂਪ ਦਿੰਦੇ ਹੋਏ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਇਸ ਕਬੱਡੀ ਕੱਪ ਦਾ ਪ੍ਰਬੰਧ ਕਰਨ ਦੇ ਆਦੇਸ਼ ਦੇ ਦਿੱਤੇ ਗਏ। ਬਾਬਾ ਨਾਨਕ ਵਿਸ਼ਵ ਕਬੱਡੀ ਕੱਪ ਨੂੰ ਕਰਵਾਉਣ ਲਈ ਅੰਤਰਾਸ਼ਟਰੀ ਪ੍ਰਬੰਧਕੀ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਅੱਧੇ ਮੈਂਬਰ ਸਿੱਖ ਕੌਮ ਦੇ ਲਏ ਜਾਣਗੇ ਤੇ ਅੱਧੇ ਮੈਂਬਰ ਪਾਕਿਸਤਾਨ ਸਰਕਾਰ ਦੇ ਹੋਣਗੇ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਵਿਸ਼ਵ ਭਰ ਵਿੱਚੋਂ ਬਾਬਾ ਨਾਨਕ ਵਿਸ਼ਵ ਕਬੱਡੀ ਕੱਪ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਕੌਮ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਦੇਸ਼ਾਂ ਤੋਂ ਸਿੱਖ ਭਾਈਚਾਰੇ ਨੂੰ ਖੁੱਲੇ ਰੂਪ ਵਿੱਚ ਵੀਜ਼ੇ ਵੀ ਜਾਰੀ ਕੀਤੇ ਜਾਣਗੇ। ਕਬੱਡੀ ਕੱਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਤੇ ਕਬੱਡੀ ਪ੍ਰੇਮੀਆਂ ਦੀ ਸੁਰੱਖਿਆ, ਰਿਹਾਇਸ਼ ਅਤੇ ਸੈਰ ਸਪਾਟੇ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਮੀਆਂ ਸ਼ਹਿਬਾਜ ਸ਼ਰੀਫ ਨੇ ਗੁਰੂਦੁਆਰਾ ਡੇਹਰਾ ਸਾਹਿਬ ਲਾਹੌਰ ਤੇ ਆਲੇ ਦੁਆਲੇ ਦੇ ਸੁੰਦਰੀਕਰਨ, ਰਿਹਾਇਸ਼ੀ ਕਮਰਿਆਂ, ਲੰਗਰ ਹਾਲ ਦੀ ਇਮਾਰਤਾਂ ਤੇ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਸੜਕਾਂ ਬਣਾਉਣ ਲਈ 5 ਅਰਬ ਰਪਏ ਦਾ ਐਲਾਨ ਵੀ ਕੀਤਾ ਗਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੁਨੀਆ ਭਰ ਵਿੱਚ ਵੱਸਦੀ ਸਿੱਖ ਸੰਗਤ ਲਈ ਪੂਰਾ ਸਾਲ ਵੀਜ਼ੇ ਜਾਰੀ ਕੀਤੇ ਜਾਣ ਦਾ ਅਹਿਮ ਐਲਾਨ ਕਰਨ ਦੇ ਨਾਲ ਪਾਕਿਸਤਾਨ ਅੰਬੈਸੀਆਂ ਵਿੱਚ ਲੱਗੇ ਹੋਏ ਸਾਈਨ ਬੋਰਡਾਂ ਤੇ ਉਰਦੂ ਤੇ ਅੰਗਰੇਜ਼ੀ ਦੇ ਨਾਲ ਗੁਰਮੁਖੀ ਭਾਸ਼ਾ ਵਿੱਚ ਸਾਈਨ ਬੋਰਡ ਲਗਾਏ ਜਾਣ ਦਾ ਫੈਸਲਾ ਲਿਆ ਗਿਆ।

ਟਾਪ ਹੈਡਲਾਈਨ

ਵੈਨੇਜੁਏਲਾ ਤੋਂ ਬਾਅਦ ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ
ਵੈਨੇਜੁਏਲਾ ਤੋਂ ਬਾਅਦ ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ
ਫਿਰ ਕੰਬੀ ਵੈਨੇਜੁਏਲਾ ਦੀ ਧਰਤੀ, 4.9 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਨਾਲ ਸਹਿਮੇ ਲੋਕ
ਫਿਰ ਕੰਬੀ ਵੈਨੇਜੁਏਲਾ ਦੀ ਧਰਤੀ, 4.9 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਨਾਲ ਸਹਿਮੇ ਲੋਕ
Canada ਨੇ 40 ਸਾਲਾਂ ਬਾਅਦ ਮੰਨਿਆ Air India Flight 182 ਬੰਬ ਧਮਾਕੇ ਪਿੱਛੇ ਗਰਮਖਿਆਲੀਆਂ ਦਾ ਹੱਥ, 329 ਲੋਕਾਂ ਦੀ ਗਈ ਸੀ ਜਾਨ
Canada ਨੇ 40 ਸਾਲਾਂ ਬਾਅਦ ਮੰਨਿਆ Air India Flight 182 ਬੰਬ ਧਮਾਕੇ ਪਿੱਛੇ ਗਰਮਖਿਆਲੀਆਂ ਦਾ ਹੱਥ, 329 ਲੋਕਾਂ ਦੀ ਗਈ ਸੀ ਜਾਨ
ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...
ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੱਦਾਂ ਹੋਈਆਂ ਪਾਰ! ਲੁਧਿਆਣਾ 'ਚ ਖਿੜਕੀਆਂ ਤੋਂ ਨਸ਼ਾ ਹੋ ਰਿਹਾ ਸਪਲਾਈ, ਲੋਕਾਂ ਨੇ ਕਿਹਾ-ਮੇਨ ਗੇਟ ਬੰਦ ਰੱਖਦੇ...; ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
ਹੱਦਾਂ ਹੋਈਆਂ ਪਾਰ! ਲੁਧਿਆਣਾ 'ਚ ਖਿੜਕੀਆਂ ਤੋਂ ਨਸ਼ਾ ਹੋ ਰਿਹਾ ਸਪਲਾਈ, ਲੋਕਾਂ ਨੇ ਕਿਹਾ-ਮੇਨ ਗੇਟ ਬੰਦ ਰੱਖਦੇ...; ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
ਵੈਨੇਜੁਏਲਾ ਤੋਂ ਬਾਅਦ ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ
ਵੈਨੇਜੁਏਲਾ ਤੋਂ ਬਾਅਦ ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ
ਫਿਰ ਕੰਬੀ ਵੈਨੇਜੁਏਲਾ ਦੀ ਧਰਤੀ, 4.9 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਨਾਲ ਸਹਿਮੇ ਲੋਕ
ਫਿਰ ਕੰਬੀ ਵੈਨੇਜੁਏਲਾ ਦੀ ਧਰਤੀ, 4.9 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਨਾਲ ਸਹਿਮੇ ਲੋਕ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਗੋਲੀਬਾਰੀ ਤੋਂ ਬਾਅਦ ਚੰਡੀਗੜ੍ਹ ਹਾਈ ਅਲਰਟ 'ਤੇ, ਪੂਰਾ ਸ਼ਹਿਰ ਸੀਲ, ਅੱਧੀ ਰਾਤ ਤੱਕ ਚੱਲੀ ਚੈਕਿੰਗ; ਸ਼ੱਕੀਆਂ ਤੋਂ ਕੀਤੀ ਪੁੱਛਗਿੱਛ
ਪੰਜਾਬ 'ਚ ਗੋਲੀਬਾਰੀ ਤੋਂ ਬਾਅਦ ਚੰਡੀਗੜ੍ਹ ਹਾਈ ਅਲਰਟ 'ਤੇ, ਪੂਰਾ ਸ਼ਹਿਰ ਸੀਲ, ਅੱਧੀ ਰਾਤ ਤੱਕ ਚੱਲੀ ਚੈਕਿੰਗ; ਸ਼ੱਕੀਆਂ ਤੋਂ ਕੀਤੀ ਪੁੱਛਗਿੱਛ
ਰਿਟਾਇਰਡ FCI ਇੰਸਪੈਕਟਰ ਦੀ ਦਰਦਨਾਕ ਮੌਤ, ਕਾਰ ਨੇ ਮਾਰੀ ਭਿਆਨਕ ਟੱਕਰ; ਮੱਚਿਆ ਚੀਕ ਚੀਹਾੜਾ
ਰਿਟਾਇਰਡ FCI ਇੰਸਪੈਕਟਰ ਦੀ ਦਰਦਨਾਕ ਮੌਤ, ਕਾਰ ਨੇ ਮਾਰੀ ਭਿਆਨਕ ਟੱਕਰ; ਮੱਚਿਆ ਚੀਕ ਚੀਹਾੜਾ
ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ 'ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ
ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ 'ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ; ਚੱਲਣਗੀਆਂ ਤੇਜ਼ ਹਵਾਵਾਂ
Embed widget