ਪੜਚੋਲ ਕਰੋ
ਭਾਰਤ ਦੇ ਵਿਰੋਧ ਦੇ ਬਾਵਜੂਦ ਮਕਬੂਜ਼ਾ ਕਸ਼ਮੀਰ ਥਾਣੀਂ ਪਾਕਿਸਤਾਨ-ਚੀਨ ਬੱਸ ਸੇਵਾ ਹੋਈ ਚਾਲੂ

ਇਸਲਾਮਾਬਾਦ: ਭਾਰਤ ਵੱਲੋਂ ਜਤਾਏ ਜਾ ਰਹੇ ਰੋਸ ਨੂੰ ਦਰਕਿਨਾਰ ਕਰਦੇ ਹੋਏ ਪਾਕਿਸਤਾਨ ਅਤੇ ਚੀਨ ‘ਚ ਬੱਸ ਸੇਵਾ ਸ਼ੁਰੂ ਹੋ ਗਈ ਹੈ। ਇਸ ਦਾ ਰਸਤਾ ਮਕਬੂਜ਼ਾ ਕਸ਼ਮੀਰ ਵੱਲੋਂ ਰੱਖਿਆ ਗਿਆ ਹੈ। ਇਹ ਬੱਸ ਸਰਵਿਸ ਚੀਨ ਦੇ ਸ਼ਿਨਜ਼ਿਆਂਗ ਸੂਬੇ ਦੇ ਕਾਸ਼ਗਰ ਤੋਂ ਪਾਕਿਸਤਾਨ ਦੇ ਲਾਹੌਰ ਤਕ ਚੱਲੇਗੀ।
ਸੋਮਵਾਰ ਦੀ ਰਾਤ ਲਾਹੋਰ ਦੇ ਗੁਲਬਰਗ ਤੋਂ ਬੱਸ ਨੇ ਆਪਣਾ ਪਹਿਲਾ ਸਫ਼ਰ ਸ਼ੁਰੂ ਕੀਤਾ। ਇਸ ਬੱਸ ਸੇਵਾ ਨੂੰ 60 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸੀਪੀਈਸੀ ਦੀ ਸੜਕ ਸੰਪਰਕ ਸਥਾਪਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਹੈ। ਭਾਰਤ ਨੇ ਮਕਬੂਜ਼ਾ ਕਸ਼ਮੀਰ ਦੇ ਰਸਤਿਓਂ ਸ਼ੁਰੂ ਹੋਈ ਇਸ ਬੱਸ ਸਰਵਿਸ ‘ਤੇ ਖਾਸਾ ਇਤਰਾਜ਼ ਜਤਾਇਆ ਸੀ। ਪਾਕਿਸਤਾਨ ਅਤੇ ਚੀਨ ‘ਚ ਸੀਪੀਈਸੀ ਦੀ ਯੋਜਨਾ 2015 ਤੋਂ ਸ਼ੁਰੂ ਹੋਈ ਸੀ। ਜੇਕਰ ਇਸ ਲਗ਼ਜ਼ਰੀ ਬਸ ਦੀ ਗੱਲ ਕੀਤੀ ਜਾਵੇ ਤਾਂ ਇਹ ਬਸ ਦੋਵਾਂ ਦੇਸ਼ਾਂ ਵਿੱਚ ਆਪਣਾ ਸਫ਼ਰ 36 ਘੰਟਿਆਂ ‘ਚ ਤੈਅ ਕਰੇਗੀ। ਇਸ ਦਾ ਇੱਕ ਪਾਸੇ ਦਾ ਕਿਰਾਇਆ 13,000 ਰੁਪਏ ਅਤੇ ਆਉਣ-ਜਾਣ 23,000 ਰੁਪਏ ਹੋਵੇਗਾ।
ਸੋਮਵਾਰ ਦੀ ਰਾਤ ਲਾਹੋਰ ਦੇ ਗੁਲਬਰਗ ਤੋਂ ਬੱਸ ਨੇ ਆਪਣਾ ਪਹਿਲਾ ਸਫ਼ਰ ਸ਼ੁਰੂ ਕੀਤਾ। ਇਸ ਬੱਸ ਸੇਵਾ ਨੂੰ 60 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸੀਪੀਈਸੀ ਦੀ ਸੜਕ ਸੰਪਰਕ ਸਥਾਪਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਹੈ। ਭਾਰਤ ਨੇ ਮਕਬੂਜ਼ਾ ਕਸ਼ਮੀਰ ਦੇ ਰਸਤਿਓਂ ਸ਼ੁਰੂ ਹੋਈ ਇਸ ਬੱਸ ਸਰਵਿਸ ‘ਤੇ ਖਾਸਾ ਇਤਰਾਜ਼ ਜਤਾਇਆ ਸੀ। ਪਾਕਿਸਤਾਨ ਅਤੇ ਚੀਨ ‘ਚ ਸੀਪੀਈਸੀ ਦੀ ਯੋਜਨਾ 2015 ਤੋਂ ਸ਼ੁਰੂ ਹੋਈ ਸੀ। ਜੇਕਰ ਇਸ ਲਗ਼ਜ਼ਰੀ ਬਸ ਦੀ ਗੱਲ ਕੀਤੀ ਜਾਵੇ ਤਾਂ ਇਹ ਬਸ ਦੋਵਾਂ ਦੇਸ਼ਾਂ ਵਿੱਚ ਆਪਣਾ ਸਫ਼ਰ 36 ਘੰਟਿਆਂ ‘ਚ ਤੈਅ ਕਰੇਗੀ। ਇਸ ਦਾ ਇੱਕ ਪਾਸੇ ਦਾ ਕਿਰਾਇਆ 13,000 ਰੁਪਏ ਅਤੇ ਆਉਣ-ਜਾਣ 23,000 ਰੁਪਏ ਹੋਵੇਗਾ। ਲਾਹੌਰ ਤੋਂ ਬਾਅਦ ਸ਼ਨੀਵਾਰ, ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਚੱਲੇਗੀ ਜਦਕਿ ਕਾਸ਼ਗਰ ਤੋਂ ਇਹ ਬੱਸ ਮੰਗਲਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਰਵਾਨਾ ਹੋਵੇਗਾ। ਬੱਸ ਚੀਨ ‘ਚ ਦਾਖਲ ਹੋਣ ਤੋਂ ਪਹਿਲਾਂ ਪੰਜ ਥਾਂਵਾਂ ‘ਤੇ ਰੁਕੇਗੀ। ਇਸ ‘ਚ ਸਫਰ ਕਰਨ ਲਈ ਵੀਜ਼ਾ ਅਤੇ ਪਛਾਣ ਪੱਤਰ ਹੋਣਾ ਵੀ ਜ਼ਰੂਰੀ ਹੋਵੇਗਾ।Kashgar bound bus has left on its maiden journey from the Lahore and will take 36 hours to reach Chinese province Xinjiang. 🇵🇰🇨🇳 The bus service is part of the initiative to connect Pakistan and China via road under #CPEC and will be a boon for the business community. pic.twitter.com/GXWRi3C8CQ
— Govt of Pakistan (@pid_gov) November 6, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















