ਦੁਨੀਆ ਭਰ ਤੋਂ ਮਦਦ ਮੰਗਣ ਵਾਲੇ ਕੰਗਾਲ ਪਾਕਿਸਤਾਨ ਦੀ ਸੁਣ ਲਓ ਸੱਚਾਈ, ਸਭ ਤੋਂ ਵੱਧ ਇਸ ਚੀਜ 'ਤੇ ਖਰਚ ਕਰਦਾ ਪੈਸਾ!
ਪਾਕਿਸਤਾਨ ਦੀ ਆਰਥਿਕ ਹਾਲਤ ਖਰਾਬ ਹੈ। ਆਮ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਹਾਲਾਤ ਇਸ ਕਦਰ ਹਨ ਕਿ ਇਸ ਦੇਸ਼ ਦੇ ਹਾਕਮਾਂ ਨੂੰ ਦੁਨੀਆਂ ਭਰ ਤੋਂ ਪੈਸੇ ਉਧਾਰ ਲੈਣੇ ਪੈ ਰਹੇ ਹਨ।
ਪਾਕਿਸਤਾਨ ਦੀ ਆਰਥਿਕ ਹਾਲਤ ਖਰਾਬ ਹੈ। ਆਮ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਹਾਲਾਤ ਇਸ ਕਦਰ ਹਨ ਕਿ ਇਸ ਦੇਸ਼ ਦੇ ਹਾਕਮਾਂ ਨੂੰ ਦੁਨੀਆਂ ਭਰ ਤੋਂ ਪੈਸੇ ਉਧਾਰ ਲੈਣੇ ਪੈ ਰਹੇ ਹਨ। ਪਰ, ਇਨ੍ਹਾਂ ਗੱਲਾਂ ਨੂੰ ਫਿਲਹਾਲ ਛੱਡ ਦਿਓ ਕਿਉਂਕਿ ਅਸੀਂ ਤੁਹਾਨੂੰ ਇਸ ਦੇਸ਼ ਦੀ ਅਸਲ ਹਕੀਕਤ ਦੱਸਣ ਜਾ ਰਹੇ ਹਾਂ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਾਕਿਸਤਾਨ ਆਪਣਾ ਪੈਸਾ ਕਿੱਥੇ ਖਰਚ ਕਰਦਾ ਹੈ। ਪਾਕਿਸਤਾਨ ਵੱਲੋਂ ਸਾਰਾ ਪੈਸਾ ਬੰਬ ਅਤੇ ਹਥਿਆਰ ਖ਼ਰੀਦਣ ਲਈ ਵਰਤਿਆ ਜਾਂਦਾ ਹੈ।
ਦਰਅਸਲ, ਪਾਕਿਸਤਾਨ ਨੇ ਵਿੱਤੀ ਸਾਲ 2024-25 ਲਈ ਬੁੱਧਵਾਰ ਨੂੰ ਪੇਸ਼ ਕੀਤੇ ਬਜਟ 'ਚ ਰੱਖਿਆ ਖੇਤਰ ਲਈ ਅਲਾਟਮੈਂਟ 15 ਫੀਸਦੀ ਵਧਾ ਕੇ 2,122 ਅਰਬ ਰੁਪਏ ਕਰ ਦਿੱਤੀ ਹੈ। ਇਹ ਪਿਛਲੇ ਵਿੱਤੀ ਸਾਲ ਦੇ ਰੱਖਿਆ ਬਜਟ ਦੇ ਮੁਕਾਬਲੇ ਕਾਫੀ ਵਾਧਾ ਹੈ। ਕਰਜ਼ੇ ਦੇ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਹੈ ਜਦੋਂ ਉਹ ਦੇਸ਼ ਦੀਆਂ ਬਾਹਰੀ ਦੇਣਦਾਰੀਆਂ ਨੂੰ ਪੂਰਾ ਕਰਨ ਲਈ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਨਵਾਂ ਕਰਜ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਵਿੱਚ ਅਗਲੇ ਵਿੱਤੀ ਸਾਲ ਦਾ ਬਜਟ ਪੇਸ਼ ਕੀਤਾ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਗੱਠਜੋੜ ਸਰਕਾਰ ਦਾ ਇਹ ਪਹਿਲਾ ਬਜਟ ਹੈ ਜੋ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਈ ਹੈ। ਪਿਛਲੇ ਸਾਲ ਸਰਕਾਰ ਨੇ ਰੱਖਿਆ ਖੇਤਰ ਲਈ 1,804 ਅਰਬ ਰੁਪਏ ਅਲਾਟ ਕੀਤੇ ਸਨ। ਇਹ ਅੰਕੜਾ ਪਿਛਲੇ ਸਾਲ 1,523 ਅਰਬ ਰੁਪਏ ਤੋਂ ਵੱਧ ਸੀ। ਔਰੰਗਜ਼ੇਬ ਨੇ ਕਿਹਾ ਕਿ ਸਰਕਾਰ ਨੇ ਜੁਲਾਈ 2024-ਜੂਨ 2025 ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 3.6 ਫੀਸਦੀ ਵਾਧੇ ਦਾ ਟੀਚਾ ਰੱਖਿਆ ਹੈ। ਇਹ ਵਿੱਤੀ ਸਾਲ 2023-24 ਲਈ 3.5 ਫੀਸਦੀ ਦੇ ਟੀਚੇ ਤੋਂ ਜ਼ਿਆਦਾ ਹੈ।
ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਕਿਹਾ ਕਿ ਬਜਟ ਦੀ ਕੁੱਲ ਰਕਮ 18,877 ਅਰਬ ਰੁਪਏ ਹੋਵੇਗੀ ਅਤੇ ਰੱਖਿਆ ਖਰਚਿਆਂ ਲਈ 2,122 ਅਰਬ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਹੈ। ਇਹ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 14.98 ਫੀਸਦੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਵਿੱਤੀ ਸਾਲ ਲਈ ਮਹਿੰਗਾਈ ਦਰ ਦਾ ਟੀਚਾ 12 ਫੀਸਦੀ ਰਹੇਗਾ ਜਦਕਿ ਬਜਟ ਘਾਟੇ ਦਾ ਟੀਚਾ ਜੀਡੀਪੀ ਦਾ 6.9 ਫੀਸਦੀ ਰੱਖਿਆ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਵਸੂਲੀ ਦਾ ਟੀਚਾ 12,970 ਅਰਬ ਰੁਪਏ ਹੋਵੇਗਾ - ਜੋ ਪਿਛਲੇ ਸਾਲ ਨਾਲੋਂ 38 ਫੀਸਦੀ ਵੱਧ ਹੈ।