Shehbaz Sharif On Kashmir : ਪਾਕਿਸਤਾਨ ਨੇ ਇਕ ਵਾਰ ਫਿਰ ਕਸ਼ਮੀਰ ਦਾ ਰਾਗ ਅਲਾਪਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ (Shehbaz Sharif) ਨੇ ਸੰਯੁਕਤ ਰਾਸ਼ਟਰ (UN) ਮਹਾਸਭਾ ਵਿੱਚ ਕਿਹਾ ਕਿ ਅਸੀਂ ਭਾਰਤ ਸਮੇਤ ਆਪਣੇ ਸਾਰੇ ਗੁਆਂਢੀ ਮੁਲਕਾਂ ਨਾਲ ਸ਼ਾਂਤੀ ਚਾਹੁੰਦੇ ਹਾਂ। ਹਾਲਾਂਕਿ, ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ਜੰਮੂ-ਕਸ਼ਮੀਰ ਵਿਵਾਦ ਦੇ ਨਿਆਂਪੂਰਨ ਅਤੇ ਸਥਾਈ ਹੱਲ 'ਤੇ ਨਿਰਭਰ ਕਰਦੀ ਹੈ।


ਕਸ਼ਮੀਰ ਨੂੰ ਲੰਮਾ ਵਿਵਾਦ ਕਰਾਰ ਦਿੰਦਿਆਂ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ, ''ਭਾਰਤ ਦੇ ਫ਼ੈਸਲੇ (ਧਾਰਾ 370) ਨਾਲ ਹੱਲ ਹੋਰ ਮੁਸ਼ਕਿਲ ਹੋ ਗਿਆ ਹੈ। ਜੰਮੂ-ਕਸ਼ਮੀਰ ਨੂੰ ਹਿੰਦੂ ਖੇਤਰ ਬਣਾਉਣ ਦੀ ਸਾਜ਼ਿਸ਼ ਹੋ ਰਹੀ ਹੈ।

ਜੰਗ ਦਾ ਜ਼ਿਕਰ


"ਭਾਰਤ ਨੂੰ ਰਚਨਾਤਮਕ ਰੁਝੇਵਿਆਂ ਲਈ ਇੱਕ ਅਨੁਕੂਲ ਮਾਹੌਲ ਬਣਾਉਣ ਲਈ ਭਰੋਸੇਯੋਗ ਕਦਮ ਚੁੱਕਣੇ ਚਾਹੀਦੇ ਹਨ। ਅਸੀਂ ਗੁਆਂਢੀ ਹਾਂ ਅਤੇ ਸਦਾ ਲਈ ਹਾਂ, ਚੋਣ ਸਾਡੀ ਹੈ ਕਿ ਸ਼ਾਂਤੀ ਨਾਲ ਰਹਿਣਾ ਹੈ ਜਾਂ ਇੱਕ ਦੂਜੇ ਨਾਲ ਲੜਦੇ ਰਹਿਣਾ ਹੈ।

ਉਨ੍ਹਾਂ ਕਿਹਾ, ''1947 ਤੋਂ ਲੈ ਕੇ ਹੁਣ ਤੱਕ ਅਸੀਂ ਤਿੰਨ ਜੰਗਾਂ ਲੜ ਚੁੱਕੇ ਹਾਂ ਅਤੇ ਨਤੀਜੇ ਵਜੋਂ ਦੋਹਾਂ ਪਾਸਿਆਂ ਤੋਂ ਦੁੱਖ, ਗਰੀਬੀ ਅਤੇ ਬੇਰੁਜ਼ਗਾਰੀ ਵਧੀ ਹੈ। ਹੁਣ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਮਤਭੇਦਾਂ, ਆਪਣੀਆਂ ਸਮੱਸਿਆਵਾਂ ਅਤੇ ਆਪਣੇ ਮੁੱਦਿਆਂ ਨੂੰ ਸ਼ਾਂਤੀਪੂਰਨ ਗੱਲਬਾਤ ਅਤੇ ਚਰਚਾ ਰਾਹੀਂ ਹੱਲ ਕਰੀਏ।

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਭਾਰਤ ਲਈ ਇਸ ਸੰਦੇਸ਼ ਨੂੰ ਸਮਝਣ ਦਾ ਸਮਾਂ ਆ ਗਿਆ ਹੈ ਕਿ ਦੋਵੇਂ ਦੇਸ਼ ਇਕ-ਦੂਜੇ ਨਾਲ ਜੁੜੇ ਹੋਏ ਹਨ। ਜੰਗ ਕੋਈ ਵਿਕਲਪ ਨਹੀਂ ਹੈ, ਮੁੱਦਿਆਂ ਨੂੰ ਸ਼ਾਂਤੀਪੂਰਨ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਵਿੱਚ ਹੋਰ ਸ਼ਾਂਤੀ ਬਣੀ ਰਹੇ।

ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੰਚ 'ਤੇ ਖੜ੍ਹੇ ਹੋ ਕੇ ਕਸ਼ਮੀਰ ਦਾ ਰਾਗ ਅਲਾਪਿਆ ਹੋਵੇ ਪਰ ਉਨ੍ਹਾਂ ਨੂੰ ਕਦੇ ਵੀ ਦੁਨੀਆ ਦੇ ਦੇਸ਼ਾਂ ਦਾ ਸਮਰਥਨ ਨਹੀਂ ਮਿਲਿਆ।

ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਵਿੱਚ ਆਏ ਹੜ੍ਹਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਿਆਨਕ ਹੜ੍ਹਾਂ ਕਾਰਨ 400 ਤੋਂ ਵੱਧ ਬੱਚਿਆਂ ਸਮੇਤ 1500 ਤੋਂ ਵੱਧ ਲੋਕ ਇਸ ਸੰਸਾਰ ਨੂੰ ਛੱਡ ਗਏ ਹਨ। ਇਸ ਤੋਂ ਵੀ ਜ਼ਿਆਦਾ ਲੋਕ ਬੀਮਾਰੀਆਂ ਅਤੇ ਕੁਪੋਸ਼ਣ ਦੇ ਖ਼ਤਰੇ ਵਿਚ ਹਨ।