ਇਸਲਾਮਾਬਾਦ: ਪਾਕਿਸਤਾਨ ਦੀ ਸਮੁੰਦਰੀ ਸਰਹੱਦ 'ਚ ਕਥਿਤ ਰੂਪ 'ਚ ਦਾਖਲ ਹੋਣ ਕਾਰਨ ਗ੍ਰਿਫਤਾਰ ਕੀਤੇ ਗਏ 20 ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਸੋਮਵਾਰ ਨੂੰ ਵਾਘਾ ਬਾਰਡਰ ਰਾਹੀਂ ਭਾਰਤ ਨੂੰ ਸੌਂਪੇ ਗਏ। ਪਾਕਿਸਤਾਨ ਦੇ ਇਕ ਸੀਨੀਅਰ ਕਾਰਾਗਾਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।



ਕਰਾਚੀ ਦੀ ਲਾਂਡੀ ਜੇਲ੍ਹ 'ਚ ਰੱਖੇ ਗਏ ਮਛੇਰਿਆਂ ਨੂੰ ਮਨੁੱਖੀ ਆਧਾਰ 'ਤੇ ਭਾਰਤ ਦੇ ਗਣਤੰਤਰ ਦਿਵਸ ਤੋਂ ਪਹਿਲਾਂ ਐਤਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਕੀਤੇ ਗਏ ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਜਲ ਖੇਤਰ 'ਚ ਗੈਰ ਕਾਨੂੰਨੀ ਰੂਪ ਨਾਲ ਦਾਖਲ ਕਰਨ ਤੇ ਬਿਨਾਂ ਮਨਜ਼ੂਰੀ ਮੱਛੀਆਂ ਫੜਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਸਮਾਜ ਕਲਿਆਣ ਲਈ ਕੰਮ ਕਰਨ ਵਾਲੇ ਸੰਗਠਨ ਈਧੀ ਫਾਊਂਡੇਸ਼ਨ ਨੇ ਸੜਕ ਮਾਰਗ ਰਾਹੀਂ ਲਾਹੌਰ ਤਕ ਪਹੁੰਚਿਆ।

ਪਾਕਿਸਤਾਨ ਦੀ ਜੇਲ੍ਹ 'ਚ ਚਾਰ ਸਾਰ ਤਕ ਰਹੇ ਮਛੇਰੇ ਭਾਵੇਸ਼ ਭੀਕਾ ਨੇ ਕਿਹਾ ਕਿ ਉਹ ਜਿਸ ਬੇੜੀ 'ਤੇ ਸਵਾਰ ਸੀ ਉਹ ਰਾਤ 'ਚ ਬਹਿ ਕੇ ਪਾਕਿਸਤਾਨ ਜਲ ਖੇਤਰ 'ਚ ਆ ਗਈ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਅਸੀਂ ਤੁਹਾਡੀ ਸੀਮਾ ਦਾ ਉਲੰਘਣ ਕੀਤਾ ਹੈ।

'ਡਾਨ' ਅਖਬਾਰ ਮੁਤਾਬਕ ਡਿਪਟੀ ਸੁਪਰਡੈਂਟ ਆਫ ਪੁਲਿਸ ਅਜ਼ੀਮ ਥੀਬੋ ਨੇ ਦੱਸਿਆ ਕਿ ਸਦਭਾਵਨਾ ਵਜੋਂ ਇਨ੍ਹਾਂ 20 ਭਾਰਤੀ ਮਛੇਰਿਆਂ ਦੀ ਰਿਹਾਈ ਤੋਂ ਬਾਅਦ ਹੁਣ ਇਸ ਜੇਲ੍ਹ 'ਚ 568 ਭਾਰਤੀ ਮਛੇਰੇ ਬੰਦ ਹਨ।

ਭਾਰਤ ਅਤੇ ਪਾਕਿਸਤਾਨ ਨੇ ਇਸ ਸਾਲ ਦੇ ਸ਼ੁਰੂ ਵਿਚ ਕੈਦੀਆਂ ਦੀ ਸੂਚੀ ਦਾ ਆਦਾਨ-ਪ੍ਰਦਾਨ ਕੀਤਾ ਸੀ, ਜਿਸ ਅਨੁਸਾਰ ਘੱਟੋ-ਘੱਟ 628 ਭਾਰਤੀ ਕੈਦੀ ਪਾਕਿਸਤਾਨ ਵਿਚ ਹਨ, ਜਿਨ੍ਹਾਂ 'ਚੋਂ 577 ਮਛੇਰੇ ਹਨ। ਭਾਰਤ ਨੇ ਪਾਕਿਸਤਾਨ ਨਾਲ 355 ਪਾਕਿਸਤਾਨੀ ਕੈਦੀਆਂ ਦੀ ਸੂਚੀ ਸਾਂਝੀ ਕੀਤੀ ਹੈ, ਜਿਨ੍ਹਾਂ 'ਚੋਂ 73 ਮਛੇਰੇ ਸਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904