TTP In Pakistan: ਖੈਬਰ ਪਖਤੂਨਖਵਾ ਦੇ ਅੱਤਵਾਦ ਰੋਕੂ ਵਿਭਾਗ (Counter terrorism department) ਅਤੇ ਪੁਲਿਸ ਨੇ ਲੱਕੀ ਮਰਵਤ ਵਿੱਚ ਇੱਕ ਜੁਆਇੰਟ ਸਿਕਰੇਟ ਆਪ੍ਰੇਸ਼ਨ ਵਿੱਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਸਬੰਧਤ 6 ਕਥਿਤ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਹ ਜਾਣਕਾਰੀ ਪਾਕਿਸਤਾਨ ਦੀ ਪੁਲਿਸ ਨੇ ਵੀਰਵਾਰ (23 ਫਰਵਰੀ) ਨੂੰ ਦਿੱਤੀ।
ਲੱਕੀ ਮਰਵਤ ਦੇ ਪੁਲਿਸ ਬੁਲਾਰੇ ਸ਼ਾਹਿਦ ਹਮੀਦ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਜਦੋਂ ਸੁਰੱਖਿਆ ਕਰਮਚਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਅੱਤਵਾਦੀ ਅੱਬਾਸ ਪੁਲਿਸ ਚੌਕੀ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਬਾਅਦ ਡੱਡੀਵਾਲਾ ਥਾਣੇ ਦੇ ਅੰਦਰ ਆਉਂਦੇ ਇਲਾਕੇ ਵਿੱਚ ਕਾਰਵਾਈ ਕੀਤੀ ਗਈ।
ਪੁਲਿਸ ਨੇ ਘਟਨਾ ਵਾਲੀ ਥਾਂ ਦੀ ਲਈ ਤਲਾਸ਼ੀ
ਪੁਲਿਸ ਦੇ ਬੁਲਾਰੇ ਸ਼ਾਹਿਦ ਹਮੀਦ ਨੇ ਕਿਹਾ ਕਿ ਜਦੋਂ ਸੁਰੱਖਿਆ ਬਲ ਅੱਤਵਾਦੀਆਂ ਦੇ ਟਿਕਾਣੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ 'ਤੇ ਚਾਰੇ ਪਾਸਿਓਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ।
ਕੁਝ ਸਮੇਂ ਬਾਅਦ ਗੋਲੀਬਾਰੀ ਰੁੱਕ ਗਈ। ਇਸ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਦੀ ਤਲਾਸ਼ੀ ਲਈ ਤਾਂ 6 ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ। ਅੱਤਵਾਦੀਆਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਹਥਿਆਰ, ਗੋਲਾ ਬਾਰੂਦ ਅਤੇ ਗ੍ਰਨੇਡ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ: ਦਿੱਲੀ MCD ਮੇਅਰ ਸ਼ੈਲੀ ਓਬਰਾਏ ਦੀ ਕਾਰ 'ਤੇ ਹਮਲਾ ! ਸੰਜੇ ਸਿੰਘ ਬੋਲੇ - 'ਮੈਨੂੰ ਵੀ 3 ਥਾਵਾਂ 'ਤੇ ਰੋਕਿਆ ਗਿਆ'
ਵਾਂਟੇਡ ਅੱਤਵਾਦੀ
ਹੋਰ ਜਾਣਕਾਰੀ ਦਿੰਦੇ ਹੋਏ ਪੁਲਿਸ ਬਲ ਨੇ ਦੱਸਿਆ ਕਿ ਮਾਰੇ ਗਏ 6 ਅੱਤਵਾਦੀਆਂ 'ਚੋਂ 4 ਅੱਤਵਾਦੀਆਂ ਦੀ ਪਛਾਣ ਜ਼ਿਆਉੱਲਾ, ਸਫਾਤੁੱਲਾ, ਮੋਹੀਬੁੱਲਾ ਅਤੇ ਕਲੀਮੁੱਲਾ ਵਜੋਂ ਹੋਈ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਬਾਕੀ ਦੋ ਹੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਲੱਕੀ ਮਰਵਤ ਪੁਲਿਸ ਅਤੇ ਸੀਟੀਡੀ ਵੱਲੋਂ ਮਾਰੇ ਗਏ ਇਨ੍ਹਾਂ ਅੱਤਵਾਦੀਆਂ ਨੂੰ ਵਾਂਟੇਡ ਐਲਾਨਿਆ ਗਿਆ ਸੀ। ਪਿਛਲੇ ਸਾਲ ਨਵੰਬਰ 'ਚ ਅੱਤਵਾਦੀਆਂ ਨੇ ਲੱਕੀ ਮਰਵਤ 'ਚ ਅੱਬਾਸ ਪੁਲਿਸ ਚੌਕੀ ਵੱਲ ਜਾ ਰਹੀ ਪੁਲਿਸ ਵੈਨ 'ਤੇ ਗੋਲੀਬਾਰੀ ਕੀਤੀ ਸੀ। ਇਸ ਹਮਲੇ 'ਚ ਇਕ ਸਬ-ਇੰਸਪੈਕਟਰ ਸਮੇਤ 6 ਜਵਾਨ ਸ਼ਹੀਦ ਹੋ ਗਏ ਸਨ।
ਅੱਤਵਾਦੀਆਂ ਨੇ ਦਹਿਸ਼ਤ ਮਚਾ ਕੇ ਰੱਖੀ ਹੋਈ
ਹਾਲ ਹੀ ਦੇ ਦਿਨਾਂ ਵਿੱਚ, ਟੀਟੀਪੀ ਲਗਾਤਾਰ ਹਮਲੇ ਕਰਕੇ ਪਾਕਿਸਤਾਨ ਵਿੱਚ ਦਹਿਸ਼ਤ ਫੈਲਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ, ਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਖਾਸ ਕਰਕੇ ਕੇਪੀ ਅਤੇ ਬਲੋਚਿਸਤਾਨ ਵਿੱਚ ਵਿਗੜ ਗਈ ਹੈ।
ਅੱਤਵਾਦੀ ਸਮੂਹਾਂ ਨੇ ਦੇਸ਼ ਭਰ 'ਚ ਕਈ ਹਮਲੇ ਕੀਤੇ ਹਨ, ਜਿਨ੍ਹਾਂ 'ਚ ਕਰਾਚੀ ਪੁਲਿਸ ਹੈੱਡਕੁਆਰਟਰ 'ਤੇ ਹਾਲ ਚ ਹੋਇਆ ਅੱਤਵਾਦੀ ਹਮਲਾ ਵੀ ਸ਼ਾਮਲ ਹੈ। ਇਸ ਹਮਲੇ ਦੌਰਾਨ ਪੁਲਿਸ ਬਲ ਨੇ ਕੁੱਲ 5 ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ।