ਪੜਚੋਲ ਕਰੋ
Advertisement
ਪਾਕਿਸਤਾਨ ਦੀਆਂ ਜੰਗੀ ਤਿਆਰੀਆਂ! ਛੱਡੀ 320 ਕਿਲੋਮੀਟਰ ਮਾਰ ਕਰਨ ਵਾਲੀ ਗਜਨਵੀ ਮਿਸਾਈਲ
ਜੰਮੂ-ਕਸ਼ਮੀਰ ਧਾਰਾ 370 ਹਟਾਉਣ ਮਗਰੋਂ ਪਾਕਿਸਤਾਨ ਜੰਗ ਦੀਆਂ ਧਮਕੀਆਂ ਦੇਣ ‘ਤੇ ਉੱਤਰ ਆਇਆ ਹੈ। ਹੁਣ ਉਸ ਨੇ ਤਾਕਤ ਵਿਖਾਉਣ ਲਈ ਬਲੈਸਟਿਕ ਮਿਸਾਈਲ ਗਜਨਵੀ ਦਾ ਪ੍ਰੀਖਣ ਕੀਤਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ਼ ਨੂੰ ਵਧਾਈ ਵੀ ਦਿੱਤੀ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਧਾਰਾ 370 ਹਟਾਉਣ ਮਗਰੋਂ ਪਾਕਿਸਤਾਨ ਜੰਗ ਦੀਆਂ ਧਮਕੀਆਂ ਦੇਣ ‘ਤੇ ਉੱਤਰ ਆਇਆ ਹੈ। ਹੁਣ ਉਸ ਨੇ ਤਾਕਤ ਵਿਖਾਉਣ ਲਈ ਬਲੈਸਟਿਕ ਮਿਸਾਈਲ ਗਜਨਵੀ ਦਾ ਪ੍ਰੀਖਣ ਕੀਤਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ਼ ਨੂੰ ਵਧਾਈ ਵੀ ਦਿੱਤੀ। ਇਸ ਦੇ ਨਾਲ ਹੀ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅੱਲਵੀ ਨੇ ਵੀ ਮੁਲਕ ਨੂੰ ਵਧਾਈ ਦਿੱਤੀ।
ਇਸ ਮਿਸਾਈਲ ਦੀ ਰੇਂਜ 290 ਤੋਂ 320 ਕਿਮੀ ਦੱਸੀ ਜਾ ਰਹੀ ਹੈ। ਇਸ ਦਾ ਇਸਤੇਮਾਲ ਹਵਾਈ ਨਹੀਂ ਸਗੋਂ ਜ਼ਮੀਨ ਤੋਂ ਜ਼ਮੀਨ ਲਈ ਹੁੰਦਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦੀ ਮੰਨੀਏ ਤਾਂ ਇਹ ਮਿਸਾਈਲ 700 ਕਿਲੋ ਵਿਸਫੋਟਕ ਲੈ ਜਾਣ ਦੀ ਤਾਕਤ ਰੱਖਦੀ ਹੈ। ਅਜਿਹੇ ‘ਚ ਪਾਕਿਸਤਾਨ ਦੀ ਗਜਨਵੀ ਮਿਸਾਈਲ ਦਾ ਪ੍ਰੀਖਣ ਦੁਨੀਆ ਨੂੰ ਤਣਾਅ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ।
ਭਾਰਤ ਤੇ ਪਾਕਿਸਤਾਨ ‘ਚ ਸਮਝੌਤੇ ਮੁਤਾਬਕ ਕਿਸੇ ਵੀ ਪ੍ਰੀਖਣ ਦੀ ਸੂਚਨਾ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਦੇਣੀ ਹੁੰਦੀ ਹੈ। ਪਾਕਿਸਤਾਨ ਵੱਲੋਂ ਇਸ ਦੀ ਜਾਣਕਾਰੀ ਪਹਿਲਾਂ ਹੀ ਭਾਰਤ ਨੂੰ ਦਿੱਤੀ ਜਾ ਚੁੱਕੀ ਸੀ। ਪਾਕਿਸਤਾਨ ਨੇ ਇਸ ਦੀ ਸੂਚਨਾ 26 ਅਗਸਤ ਨੂੰ ਭਾਰਤੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਸੀ।Pakistan successfully carried out night training launch of surface to surface ballistic missile Ghaznavi, capable of delivering multiple types of warheads upto 290 KMs. CJCSC & Services Chiefs congrat team. President & PM conveyed appreciation to team & congrats to the nation. pic.twitter.com/hmoUKRPWev
— DG ISPR (@OfficialDGISPR) August 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਜ਼ਬ ਗਜ਼ਬ
ਪੰਜਾਬ
ਪੰਜਾਬ
ਪੰਜਾਬ
Advertisement