ਪੜਚੋਲ ਕਰੋ
Advertisement
ਕਰਤਾਰਪੁਰ ਦੇ ਦਰਸ਼ਨਾਂ ਲਈ ਲੱਗੇਗੀ 20 ਡਾਲਰ ਫੀਸ!
ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ ਵਸੂਲੇ ਜਾਣਗੇ। ਉਂਝ ਪਾਕਿਸਤਾਨ ਨੇ ਕਿਹਾ ਹੈ ਕਿ ਇਹ ਐਂਟਰੀ ਫੀਸ ਨਹੀਂ ਸਗੋਂ ਸਰਵਿਸ ਫੀਸ ਹੈ।
ਇਸਲਾਮਾਬਾਦ: ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ ਵਸੂਲੇ ਜਾਣਗੇ। ਉਂਝ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਇਹ ਐਂਟਰੀ ਫੀਸ ਨਹੀਂ ਸਗੋਂ ਸਰਵਿਸ ਫੀਸ ਹੈ।
ਯਾਦ ਰਹੇ ਅਟਾਰੀ ਵਿਖੇ ਹੋਈ ਮੀਟਿੰਗ ਦੌਰਾਨ ਪਾਕਿਸਤਾਨ ਨੇ ਫੀਸ ਦੀ ਗੱਲ ਕਹੀ ਸੀ। ਭਾਰਤ ਨੇ ਇਸ ਦਾ ਵਿਰੋਧ ਕੀਤਾ ਸੀ। ਪਾਕਿਸਤਾਨ ਨੇ ਕਿਹਾ ਹੈ ਕਿ ਇਹ ਐਂਟਰੀ ਫੀਸ ਨਹੀਂ ਸਗੋਂ ਸਰਵਿਸ ਫੀਸ ਹੈ। ਇਹ ਹਰ ਯਾਤਰੀ ਤੋਂ ਵਸੂਲੀ ਜਾਏਗੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਹਰ ਅਮੀਰ-ਗਰੀਬ ਸਿੱਖ ਦਰਸ਼ਨ ਕਰਨਾ ਚਾਹੁੰਦਾ ਹੈ। ਫੀਸ ਲਾਉਣ ਨਾਲ ਕਈ ਲੋਕ ਇਸ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਪਾਕਿਸਤਾਨ ਨੂੰ ਕੋਈ ਫੀਸ ਨਹੀਂ ਵਸੂਲਣੀ ਚਾਹੀਦੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement