ਦੁਬਈ: ਪਾਕਿਸਤਾਨੀ ਜੋੜੇ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ। ਦੋਵਾਂ ਦੇ ਸਿਰ ਧੜ ਨਾਲੋਂ ਵੱਖ ਕਰ ਦਿੱਤੇ ਗਏ। ਮ੍ਰਿਤਕਾਂ ਦੀ ਪਛਾਣ ਵਿਆਹੇ ਹੋਏ ਜੋੜੇ ਮੁਹੰਮਦ ਮੁਸਤਫ਼ਾ ਤੇ ਫਾਤਿਮਾ ਇਜਾਜ਼ ਵਜੋਂ ਹੋਈ ਹੈ। ਦੋਵੇਂ ਪਾਕਿਸਤਾਨੀ ਨਾਗਰਿਕ ਸਨ ਤੇ ਦੋਵਾਂ ਤੋਂ ਹੈਰੋਇਨ ਬਰਾਮਦ ਕੀਤੀ ਗਈ ਸੀ।
ਪਿਛਲੇ ਵੀਰਵਾਰ ਨੂੰ ਸਾਊਦੀ ਅਰਬ ਦੇ ਜੇਦਾਹ ਵਿੱਚ ਇਹ ਸਜ਼ਾ ਪੂਰੀ ਕੀਤੀ ਗਈ, ਇਸ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਸਜ਼ਾ ਬਾਰੇ ਸ਼ਾਹੀ ਫਰਮਾਨ ਆਇਆ ਸੀ। ਮੰਤਲਾਰੇ ਨੇ ਦੱਸਿਆ ਕਿ ਕਿਸੇ ਇੱਕ ਵਿਅਕਤੀ ਜਾਂ ਸਮਾਜ 'ਤੇ ਮਾੜਾ ਪ੍ਰਭਾਵ ਪਾਉਣ ਵਾਲੇ ਹਰ ਨਸ਼ੇ ਵਿਰੁੱਧ ਉਹ ਸਖ਼ਤ ਕਦਮ ਚੁੱਕਦੇ ਰਹਿਣਗੇ।
ਦੋਵਾਂ ਨੇ ਆਪਣੀ ਸਜ਼ਾ ਖ਼ਿਲਾਫ਼ ਅਦਾਲਤ ਵਿੱਚ ਅਪੀਲ ਵੀ ਕੀਤੀ ਸੀ, ਪਰ ਅਦਾਲਤ ਨੇ ਵੀ ਸ਼ਾਹੀ ਫਰਮਾਨ ਨੂੰ ਸਹੀ ਠਹਿਰਾਇਆ। ਉੱਧਰ, ਪਾਕਿਸਤਾਨ ਨੇ ਸਾਊਦੀ ਅਰਬ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਸਾਊਦੀ ਕਿਸੇ ਵੀ ਹੋਰ ਦੇਸ਼ ਦੇ ਨਾਗਰਿਕਾਂ ਦੇ ਮੁਕਾਬਲੇ ਸਭ ਤੋਂ ਵੱਧ ਪਾਕਿਸਤਾਨੀਆਂ ਨੂੰ ਮੌਤ ਦੀ ਸਜ਼ਾ ਦਿੰਦਾ ਹੈ।