ਪੜਚੋਲ ਕਰੋ

ਕਿਸਾਨ ਅੰਦੋਲਨ ਦੀ ਬ੍ਰਿਟਿਸ਼ ਸੰਸਦ ਤੱਕ ਗੂੰਜ, ਭਾਰਤ ਵੱਲੋਂ ਸਖਤ ਇਤਰਾਜ਼

ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਗੂੰਜ ਬ੍ਰਿਟਿਸ਼ ਸੰਸਦ ਤੱਕ ਪਹੁੰਚ ਗਈ ਹੈ। ਯੂਕੇ ਦੀ ਸੰਸਦ ਵਿੱਚ ਕਿਸਾਨ ਅੰਦੋਲਨ ਬਾਰੇ ਚਰਚਾ ਹੋਈ। ਚਰਚਾ ਦੌਰਾਨ ਕਿਸਾਨਾਂ ਉੱਪਰ ਪਾਣੀਆਂ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ 'ਤੇ ਫਿਕਰ ਜਾਹਿਰ ਕੀਤਾ ਗਿਆ।

ਚੰਡੀਗੜ੍ਹ: ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਗੂੰਜ ਬ੍ਰਿਟਿਸ਼ ਸੰਸਦ ਤੱਕ ਪਹੁੰਚ ਗਈ ਹੈ। ਯੂਕੇ ਦੀ ਸੰਸਦ ਵਿੱਚ ਕਿਸਾਨ ਅੰਦੋਲਨ ਬਾਰੇ ਚਰਚਾ ਹੋਈ। ਚਰਚਾ ਦੌਰਾਨ ਕਿਸਾਨਾਂ ਉੱਪਰ ਪਾਣੀਆਂ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ 'ਤੇ ਫਿਕਰ ਜਾਹਿਰ ਕੀਤਾ ਗਿਆ।


ਦੱਸ ਦਈਏ ਕਿ ਇਹ ਚਰਚਾ ਭਾਰਤੀ ਮੂਲ ਦੇ ਵਿਅਕਤੀ ਗੁਰਚਰਨ ਸਿੰਘ ਵੱਲੋਂ ਪਾਈ ਈ-ਪਟੀਸ਼ਨ ਦੇ ਅਧਾਰ ਉੱਤੇ ਕੀਤੀ ਗਈ। ਵੈਸਟ ਮਨਿਸਟਰ ਹਾਲ ਵਿੱਚ ਚਰਚਾ ਦੀ ਸ਼ੁਰੂਆਤ ਵਿੱਚ ਸੰਸਦ ਮੈਂਬਰ ਮਾਰਟਿਨ ਡੇਅ ਨੇ ਜਿੱਥੇ ਕਿਸਾਨ ਸੰਕਟ ਦੀ ਗੱਲ ਕੀਤੀ, ਉੱਥੇ ਭਾਰਤ ਵਿੱਚ ਪੱਤਰਕਾਰਾਂ ਖ਼ਿਲਾਫ਼ ਕਾਰਵਾਈ, 26 ਜਨਵਰੀ ਦੀ ਹਿੰਸਾ ਦਾ ਜ਼ਿਕਰ ਕੀਤਾ ਗਿਆ।



ਚਰਚਾ ਦੌਰਾਨ ਸਟੌਕਿਸ਼ ਨੈਸ਼ਲਿਸਟ ਪਾਰਟੀ ਦੇ ਸੰਸਦ ਮੈਂਬਰ ਮਾਰਟਿਨ ਡੇਅ ਨੇ ਕਿਹਾ ਕਿ ਦਿੱਲੀ ਬਾਰਡਰ 'ਤੇ ਬੈਠੇ ਕਈ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਕਿਸਾਨਾਂ ਉੱਪਰ ਪਾਣੀਆਂ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਵਰਤੇ ਗਏ ਹਨ। ਸਮਾਜਿਕ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।


ਮਾਰਟਿਨ ਡੇਅ ਨੇ ਕਿਹਾ ਕਿ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਜੋ ਲੋਕਾਂ ਦੇ ਮੂਲ ਹੱਕਾਂ ਦਾ ਘਾਣ ਹੈ। ਪ੍ਰੈੱਸ ਦੀ ਆਜ਼ਾਦੀ ਤੇ ਪ੍ਰਦਰਸ਼ਨ ਕਰਨ ਦਾ ਹੱਕ ਹਰ ਲੋਕਤੰਤਰ 'ਚ ਹੁੰਦਾ ਹੈ।



ਉਧਰ, ਭਾਰਤੀ ਹਾਈ ਕਮਿਸ਼ਨ ਨੇ ਕਿਸਾਨ ਅੰਦੋਲਨ ਨਾਲ ਜੁੜੇ ਮੁੱਦੇ 'ਤੇ ਯੂਕੇ 'ਚ ਚਲਾਈ ਗਈ ਈ-ਪਟੀਸ਼ਨ ਮੁਹਿੰਮ ਦੇ ਜਵਾਬ ਵਿੱਚ ਕਿਹਾ ਹੈ ਕਿ ਯੂਕੇ ਦੀ ਸੰਸਦ ਵਿੱਚ ਸੰਸਦ ਮੈਂਬਰਾਂ ਵਿਚਾਲੇ ਹੋਈ ਚਰਚਾ ਇੱਕਪਾਸੜ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਗੱਲ 'ਤੇ ਅਫਸੋਸ ਹੈ ਕਿ ਇੱਕ ਸੰਤੁਲਿਤ ਬਹਿਸ ਦੀ ਬਜਾਏ, ਝੂਠੇ ਦਾਅਵੇ, ਬਿਨਾਂ ਪੁਸ਼ਟੀ ਵਾਲੇ ਤੱਥਾਂ ਨੂੰ ਆਧਾਰ ਬਣਾ ਕੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਢਾਹ ਲਗਾਈ ਹੈ।

ਟਾਪ ਹੈਡਲਾਈਨ

ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
US Wife Murder Case : ਕੈਲੀਫੋਰਨੀਆ 'ਚ ਪੰਜਾਬੀ ਮੂਲ ਦੀ ਨਰਸ ਦਾ ਪਤੀ ਵੱਲੋਂ ਕਤਲ , ਜੰਗਲ ਵਿੱਚੋਂ ਮਿਲੀ ਲਾਸ਼ 
US Wife Murder Case : ਕੈਲੀਫੋਰਨੀਆ 'ਚ ਪੰਜਾਬੀ ਮੂਲ ਦੀ ਨਰਸ ਦਾ ਪਤੀ ਵੱਲੋਂ ਕਤਲ , ਜੰਗਲ ਵਿੱਚੋਂ ਮਿਲੀ ਲਾਸ਼ 
ਆਸਟ੍ਰੇਲੀਆ ਨੇ Visa ਦੇ ਨਿਯਮ ਬਦਲੇ, ਹੁਣ ਭਾਰਤੀਆਂ ਨੂੰ ਕਰਨਾ ਹੋਵੇਗਾ ਆਹ ਕੰਮ; ਜਾਣੋ ਨਵੇਂ ਬਦਲਾਅ
ਆਸਟ੍ਰੇਲੀਆ ਨੇ Visa ਦੇ ਨਿਯਮ ਬਦਲੇ, ਹੁਣ ਭਾਰਤੀਆਂ ਨੂੰ ਕਰਨਾ ਹੋਵੇਗਾ ਆਹ ਕੰਮ; ਜਾਣੋ ਨਵੇਂ ਬਦਲਾਅ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼
Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼
Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ
Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
Silver Price Crash : 10 ਗ੍ਰਾਮ ਸੋਨੇ ਦੇ ਬਰਾਬਰ ਪਹੁੰਚ ਸਕਦੀ ਹੈ 1 ਕਿਲੋ ਚਾਂਦੀ ਦੀ ਕੀਮਤ! ਰਿਕਾਰਡ ਪੱਧਰ ਤੋਂ 57% ਡਿੱਗੇ ਭਾਅ
Silver Price Crash : 10 ਗ੍ਰਾਮ ਸੋਨੇ ਦੇ ਬਰਾਬਰ ਪਹੁੰਚ ਸਕਦੀ ਹੈ 1 ਕਿਲੋ ਚਾਂਦੀ ਦੀ ਕੀਮਤ! ਰਿਕਾਰਡ ਪੱਧਰ ਤੋਂ 57% ਡਿੱਗੇ ਭਾਅ
AAP ਦੇ 2 ਵਿਧਾਇਕਾਂ ਨੇ ਛੱਡੀ ਪਾਰਟੀ: ਬੋਲੇ- ਕੇਜਰੀਵਾਲ ਦੀਆਂ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ, ਭਲਕੇ BJP 'ਚ ਹੋਣਗੇ ਸ਼ਾਮਲ
AAP ਦੇ 2 ਵਿਧਾਇਕਾਂ ਨੇ ਛੱਡੀ ਪਾਰਟੀ: ਬੋਲੇ- ਕੇਜਰੀਵਾਲ ਦੀਆਂ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ, ਭਲਕੇ BJP 'ਚ ਹੋਣਗੇ ਸ਼ਾਮਲ
Warren Buffett : 48 ਸਾਲਾਂ ਤੋਂ ਪਾਣੀ ਨਹੀਂ ਪੀਤਾ! ਜਾਣੋ ਵਾਰਨ ਬਫੇਟ ਦੀ ਅਜੀਬ ਆਦਤ ਦਾ ਰਾਜ਼
Warren Buffett : 48 ਸਾਲਾਂ ਤੋਂ ਪਾਣੀ ਨਹੀਂ ਪੀਤਾ! ਜਾਣੋ ਵਾਰਨ ਬਫੇਟ ਦੀ ਅਜੀਬ ਆਦਤ ਦਾ ਰਾਜ਼
Flight Ticket Price : ਚੌਥੀ ਵਾਰ ਮਹਿੰਗਾ ਹੋਇਆ ਹਵਾਈ ਤੇਲ ! ਕੀ ਹੁਣ ਫਲਾਈਟ ਟਿਕਟਾਂ ਲਈ ਵੀ ਦੇਣੇ ਪੈਣਗੇ ਵੱਧ ਪੈਸੇ?
Flight Ticket Price : ਚੌਥੀ ਵਾਰ ਮਹਿੰਗਾ ਹੋਇਆ ਹਵਾਈ ਤੇਲ ! ਕੀ ਹੁਣ ਫਲਾਈਟ ਟਿਕਟਾਂ ਲਈ ਵੀ ਦੇਣੇ ਪੈਣਗੇ ਵੱਧ ਪੈਸੇ?
Embed widget