ਕੋਰੋਨਾ ਤੋਂ ਬਚਾਅ ਲਈ ਮਾਸਕ ਪਾ ਕੇ ਦੌੜ ਰਹੇ ਵਿਅਕਤੀ ਦੇ ਫੇਫੜੇ ਹੋਏ ਖਰਾਬ
ਕੋਰੋਨਾਵਾਇਰਸ ਤੋਂ ਬਚਾਅ ਲਈ ਮਾਸਕ ਪਾਉਣਾ ਲਾਜ਼ਮੀ ਹੈ ਪਰ ਚੀਨ ਦੇ ਵੁਹਾਨ ਵਿੱਚ ਇੱਕ ਵਿਅਕਤੀ ਫੇਸ ਮਾਸਕ ਪਹਿਨ ਕੇ ਦੌੜ ਰਿਹਾ ਸੀ ਤੇ ਕਰੀਬ ਦੋ ਮੀਲ ਤੋਂ ਜ਼ਿਆਦਾ ਦੌੜਨ ਮਗਰੋਂ ਉਸਦੇ ਫੇਫੜੇ ਕੰਮ ਕਰਨਾ ਬੰਦ ਹੋ ਗਏ।
ਵੁਹਾਨ: ਕੋਰੋਨਾਵਾਇਰਸ ਤੋਂ ਬਚਾਅ ਲਈ ਮਾਸਕ ਪਾਉਣਾ ਲਾਜ਼ਮੀ ਹੈ ਪਰ ਚੀਨ ਦੇ ਵੁਹਾਨ ਵਿੱਚ ਇੱਕ ਵਿਅਕਤੀ ਫੇਸ ਮਾਸਕ ਪਹਿਨ ਕੇ ਦੌੜ ਰਿਹਾ ਸੀ ਤੇ ਕਰੀਬ ਦੋ ਮੀਲ ਤੋਂ ਜ਼ਿਆਦਾ ਦੌੜਨ ਮਗਰੋਂ ਉਸਦੇ ਫੇਫੜੇ ਕੰਮ ਕਰਨਾ ਬੰਦ ਹੋ ਗਏ।
ਇਹ ਵੀ ਪੜ੍ਹੋ: ਸ਼ਰਾਬ ਦੇ ਠੇਕੇ 'ਚੋਂ ਚੂਹੇ ਪੀ ਗਏ 18,000 ਦੀ ਦਾਰੂ
ਯੂਕੇ ਦੀ ਅਖ਼ਬਾਰ 'ਦ ਸਨ' ਨੇ ਦੱਸਿਆ ਕਿ 26 ਸਾਲਾ ਜੋਗਰ ਨੂੰ ਤੁਰੰਤ ਵੁਹਾਨ ਸੈਂਟਰਲ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ ਤਾਂ ਉਸ ਦੇ ਫੇਫੜਿਆਂ ਦੀ ਵੱਡੀ ਸਰਜਰੀ ਕੀਤੀ ਗਈ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਡਾਕਟਰਾਂ ਨੇ ਪਾਇਆ ਕਿ ਆਦਮੀ ਦਾ ਖੱਬਾ ਫੇਫੜਾ 90 ਪ੍ਰਤੀਸ਼ਤ ਤਕ ਫੁੱਲ ਗਿਆ, ਜਿਸ ਨਾਲ ਉਸਦਾ ਦਿਲ ਉਸ ਦੇ ਸਰੀਰ ਦੇ ਸੱਜੇ ਪਾਸੇ ਨੂੰ ਚੱਲਾ ਗਿਆ। ਫੇਫੜਿਆਂ ਵਿੱਚ ਇਸ ਤਰ੍ਹਾਂ ਦੀ ਖਰਾਬੀ ਹੋਣ ਨੂੰ ਨਮੂਥੋਰੇਕਸ ਕਿਹਾ ਜਾਂਦਾ ਹੈ, ਜੋ ਉਦੋਂ ਹੁੰਦਾ ਹੈ ਜਦੋਂ ਹਵਾ ਫੇਫੜਿਆਂ ਅਤੇ ਛਾਤੀ ਦੀ ਕੰਧ ਦੇ ਵਿਚਕਾਰਲੀ ਜਗ੍ਹਾ ਵਿੱਚ ਲੀਕ ਹੋ ਜਾਂਦੀ ਹੈ, ਜਿਸ ਨਾਲ ਸਾਹ ਦੀ ਕਮੀ ਤੇ ਸੰਭਾਵਿਤ ਘਾਤਕ ਪੇਚੀਦਗੀਆਂ ਪੈਦਾ ਹੁੰਦੀਆਂ ਹਨ।
ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਿਅਕਤੀ ਦੇ ਫੇਫੜਿਆਂ 'ਚ ਪਰੇਸ਼ਾਨੀ ਇਸ ਲਈ ਆਈ ਕਿਉਂਕਿ ਉਸਨੇ ਦੌੜਨ ਵੇਲੇ ਫੇਸ ਮਾਸਕ ਪਾਇਆ ਹੋਇਆ ਸੀ।
ਸਰੀਰਕ ਗਤੀਵਿਧੀਆਂ ਨਾਲ ਜੁੜੀਆਂ ਦੋ ਹੋਰ ਘਟਨਾਵਾਂ ਵਿੱਚ, ਜਿਮ ਕਲਾਸ ਦੌਰਾਨ ਦੋ ਚੀਨੀ ਮੁੰਡਿਆਂ ਦੀ ਮੌਤ ਹੋ ਗਈ ਉਨ੍ਹਾਂ ਨੇ ਵੀ ਜਿਮ ਦੌਰਾਨ ਮਾਸਕ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ: Car Tips: ਮੀਂਹ ਦੇ ਮੌਸਮ ’ਚ ਕਾਰ ਨੂੰ ਆ ਸਕਦੀਆਂ ਕਈ ਔਕੜਾਂ, ਬਚਣ ਲਈ ਅਪਣਾਓ ਇਹ ਜ਼ਰੂਰੀ ਨੁਕਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :