ਡੇਨਵਰ: ਯੂਨਾਈਟਿਡ ਏਅਰਲਾਇੰਸ ਦੀ ਇੱਕ ਉਡਾਣ ਬੋਇੰਗ 777-200  ਦੇ ਇੰਜਣ ਨੂੰ ਅਚਾਨਕ ਅੱਗ ਲਗ ਗਈ। ਇਸ ਮਗਰੋਂ ਜਹਾਜ਼ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਸ਼ਨੀਵਾਰ ਨੂੰ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਨਾਲ ਅਮਰੀਕਾ ਦੇ ਡੇਨਵਰ ਵਿੱਚ ਅਕਾਸ਼ ਤੋਂ ਜਹਾਜ਼ ਦਾ ਮਲਬਾ ਰਿਹਾਇਸ਼ੀ ਇਲਾਕਿਆਂ ਵਿੱਚ ਡਿੱਗਾ।

ਅਮਰੀਕੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ, "ਇਹ ਉਡਾਣ, ਹੋਨੋਲੂਲੂ ਜਾ ਰਹੀ ਸੀ ਪਰ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਸੱਜੇ ਇੰਜਣ ਵਿੱਚ ਅੱਗ ਲੱਗਣ ਕਾਰਨ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਸ ਪਰਤ ਆਈ।"


 








ਇਸ  ਘਟਨਾ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗਣ ਅਤੇ ਮਲਬਾ ਹੇਠਾਂ ਡਿੱਗਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ।