ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜਦਰ ਦੀ ਨਿੰਦਾ ਕਰਨ ‘ਤੇ ਇੱਕ ਕਵੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਦਕਿ ਵਿਰੋਧ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪਾਕਿਸਤਾਨੀ ਮੀਡੀਆ ‘ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਕੁਝ ਦਿਨ ਪਹਿਲਾਂ ਡੇਰਾ ਗਾਜੀ ਖ਼ਾਨ ਦੀ ਤਹਿਸੀਲ ਤੋਂਸਾ ‘ਚ ਸਥਾਨਕ ਸ਼ਾਇਰ ਇਕਬਾਲ ਸੋਕੜੀ ਦੀ ਕਿਤਾਬ ਦੀ ਘੁੰਡ ਚੁਕਾਈ ਹੋਈ।


ਇਸ ਸਮਾਗਮ ‘ਚ ਮੁੱਖ ਮੰਤਰੀ ਉਸਮਾਨ ਬੁਜਦਰ ਦੇ ਭਰਾ ਉਮਰ ਬੁਜਦਰ ਤੇ ਪੁਲਿਸ ਅਧਿਕਾਰੀ ਜਫਰ ਬੁਜਦਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ। ਸਮਾਗਮ ‘ਚ ਆਪਣੇ ਸੰਬੋਧਨ ‘ਚ ਕਵੀ ਸਹਿਬੂਬ ਤੌਸ਼ ਨੇ ਇਲਾਕੇ ਦੇ ਪਿਛੜੇਪਨ ਲਈ ਉਸਮਾਨ ਬੁਜਦਰ ਤੇ ਹੋਰ ਨੇਤਾਵਾਂ ਨੂੰ ਜ਼ਿੰਮੇਦਾਰ ਠਹਿਰਾਇਆ। ਇਸ ਤੋਂ ਬਾਅਦ ਇੱਕ ਵਿਅਕਤੀ ਮੰਚ ‘ਤੇ ਪਹੁੰਚਿਆ ਤੇ ਉਸ ਨੇ ਤੌਸ਼ ਨੂੰ ਧੱਕੇ ਮਾਰ ਹੇਠਾਂ ਲਾਹੁਣ ਦੀ ਕੋਸ਼ਿਸ਼ ਕੀਤੀ।

ਇਸ ‘ਤੇ ਹੰਗਾਮ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਤੌਸ਼ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੂੰ ਥਾਣੇ ਲੈ ਗਏ। ਤੌਸ਼ ਦਾ ਕਹਿਣਾ ਹੈ ਕਿ ਉਸ ਨੂੰ ਪੁਲਿਸ ਅਧਿਕਾਰੀਆਂ ਦੇ ਇਸ਼ਾਰੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਲਾਕੇ ਦੇ ਸਾਹਿਤਕਾਰਾਂ ਦੇ ਵਿਰੋਧ ਤੋਂ ਬਾਅਦ ਤੌਸ਼ ਨੂੰ ਰਿਹਾਅ ਕਰ ਦਿੱਤਾ ਗਿਆ।