ਪੜਚੋਲ ਕਰੋ
Advertisement
ਐਬਟਸਫੋਰਡ ਦੇ ਮੁੱਛ ਫੁੱਟ ਪੰਜਾਬੀ ਤੋਂ ਲੋਕਾਂ ਨੂੰ ਬਚ ਕੇ ਰਹਿਣ ਲਈ ਚੇਤਾਵਨੀ
ਐਬਟਸਫੋਰਡ: ਪੁਲਿਸ ਨੇ ਲੋਕਾਂ ਨੂੰ ਇੱਕ ਪੰਜਾਬੀ ਨੌਜਵਾਨ ਤੋਂ ਬੱਚ ਕੇ ਰਹਿਣ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ, ਇਸ ਨੌਜਵਾਨ ਦੀ ਮੌਜੂਦਗੀ ਹੋਰਾਂ ਲੋਕਾਂ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਇਸ ਪੰਜਾਬੀ ਨੌਜਵਾਨ ਦੀ ਸ਼ਨਾਖ਼ਤ ਵਰਿੰਦਰਪਾਲ ਗਿੱਲ ਵਜੋਂ ਹੋਈ ਹੈ।
ਵਰਿੰਦਰਪਾਲ ਗਿੱਲ ਦੀ ਉਮਰ 19 ਸਾਲ ਅਤੇ ਉਸਦਾ ਕੱਦ 6'2" ਦੱਸਿਆ ਜਾ ਰਿਹਾ ਹੈ। ਉਸਨੂੰ VP ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ, ਵਰਿੰਦਰਪਾਲ ਗਿੱਲ ਐਬਟਸਫੋਰਡ ਅਤੇ ਲੋਅਰ ਮੇਨਲੈਂਡ ਵਿਚ ਜਾਰੀ ਗੈਂਗਵਾਰ ਵਿੱਚ ਸ਼ਾਮਿਲ ਹੈ। ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਕਿ, ਜ਼ਿਆਦਾਤਰ ਗੋਲ਼ੀ ਚੱਲਣ ਦੀਆਂ ਵਾਰਦਾਤਾਂ ਜਨਤਕ ਥਾਵਾਂ 'ਤੇ ਹੀ ਹੁੰਦੀਆਂ ਹਨ, ਅਤੇ ਇਸੇ ਲਈ ਵਰਿੰਦਰਪਾਲ ਗਿੱਲ ਦੀ ਮੌਜੂਦਗੀ ਲੋਕਾਂ ਦੀ ਸੁਰਖਿਆ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।
ਐਬਟਸਫੋਰਡ ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਗਿੱਲ ਕਰਕੇ ਹੋਰ ਗੈਂਗ ਦੇ ਲੋਕਾਂ ਲਈ ਵੀ ਖ਼ਤਰਾ ਹੈ, ਅਤੇ ਓਹ ਖੁਦ ਵੀ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ ਤੇ ਇਨ੍ਹਾਂ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਵੀ ਕਾਫੀ ਵਧ ਗਈ ਹੈ।AbbyPD warn gang assoc, Varinderpal Singh GILL (aka VP), poses a risk to the public. GILL is 19 yrs, 6’,2, 165 lbs. Many gang shootings occur in public, GILL's presence creates a serious risk to public safety. If you see GILL in #Abbotsford- call 911. https://t.co/h5c3iWcrU1 pic.twitter.com/rl8YeLtOl0
— Abbotsford Police Department (@AbbyPoliceDept) August 15, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਕਾਰੋਬਾਰ
ਕ੍ਰਿਕਟ
ਦੇਸ਼
Advertisement