ਪੜਚੋਲ ਕਰੋ
Advertisement
ਬ੍ਰਿਟੇਨ ਦੀ ਸ਼ਾਹੀ ਗੱਦੇ ਦੇ ਵਾਰਸ ਦਾ ਨਾਮਕਰਨ
ਬਰਤਾਨੀਆ ਦੇ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਨੇ ਬੁੱਧਵਾਰ ਨੂੰ ਆਪਣੇ ਬੱਚੇ ਦਾ ਨਾਂ ਆਰਚੀ ਰੱਖਣ ਦਾ ਐਲਾਨ ਕੀਤਾ ਹੈ। ਆਰਚੀ ਰਾਜਗੱਦੀ ਦੇ ਵਾਰਸਾਂ ਦੀ ਲਿਸਟ ‘ਚ 8ਵੇਂ ਨੰਬਰ ‘ਤੇ ਹੈ।
ਨਵੀਂ ਦਿੱਲੀ: ਬਰਤਾਨੀਆ ਦੇ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਨੇ ਬੁੱਧਵਾਰ ਨੂੰ ਆਪਣੇ ਬੱਚੇ ਦਾ ਨਾਂ ਆਰਚੀ ਰੱਖਣ ਦਾ ਐਲਾਨ ਕੀਤਾ ਹੈ। ਆਰਚੀ ਰਾਜਗੱਦੀ ਦੇ ਵਾਰਸਾਂ ਦੀ ਲਿਸਟ ‘ਚ 8ਵੇਂ ਨੰਬਰ ‘ਤੇ ਹੈ। ਕੁਵੀਨ ਤੇ ਡਿਊਕ ਆਫ ਐਡੀਨਬਰਗ ਦੇ ਆਰਚੀ ਨੂੰ ਆਪਣੇ 8ਵੇਂ ਤੇ ਨਵਜਾਤ ਪੜਪੋਤੇ ਦੇ ਤੌਰ ‘ਤੇ ਜਾਣੂ ਕਰਵਾਉਣ ਤੋਂ ਬਾਅਦ ਨਾਂ ਦਾ ਐਲਾਨ ਕੀਤਾ।
ਸ਼ਾਹੀ ਜੋੜੇ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ ‘ਤੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਬੱਚੇ ਦਾ ਪੂਰਾ ਨਾਂ ‘ਆਰਚੀ ਹੈਰੀਸਨ ਮਾਉਂਟਬੈਟਨ ਵਿੰਡਸਰ’ ਹੋਵੇਗਾ।” ਇਸ ਦੇ ਨਾਲ ਹੀ ਉਨ੍ਹਾਂ ਨੇ ਆਰਚੀ ਨਾਲ ਪੂਰੇ ਪਰਿਵਾਰ ਦੀ ਤਸਵੀਰ ਸ਼ੇਅਰ ਕੀਤੀ ਹੈ। ਉਸ ‘ਚ ਕਵੀਨ ਤੇ ਡਿਊਕ ਆਫ ਐਡੀਨਬਰਗ ਤੋਂ ਇਲਾਵਾ ਮੇਗਨ ਦੀ ਮਾਂ ਡੋਰੀਆ ਰੈਗਲੈਂਡ ਵੀ ਨਜ਼ਰ ਆ ਰਹੀ ਹੈ। ਮੇਗਨ ਨੇ ਛੇ ਮਈ ਨੂੰ ਬੱਚੇ ਨੂੰ ਜਨਮ ਦਿੱਤਾ ਸੀ।
ਬੱਚੇ ਦਾ ਜਨਮ ਸਥਾਨਕ ਸਮੇਂ ਮੁਤਾਬਕ ਪੰਜ ਵਜੇ 26 ਮਿੰਟ ‘ਤੇ ਹੋਇਆ। ਇਸ ਅਹਿਸਾਸ ਬਾਰੇ ਪ੍ਰਿੰਸ ਹੈਰੀ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਦੇ ਹੋਏ ਲਿਖਿਆ ਕਿ ਇਹ ਸ਼ਾਨਦਾਰ ਅਨੁਭਵ ਰਿਹਾ, ਜਿਸ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦਾ।The Queen and The Duke of Edinburgh were introduced to the newborn son of The Duke & Duchess of Sussex at Windsor Castle. Ms Doria Ragland was also present. The Duke & Duchess of Sussex are delighted to announce that they have named their son Archie Harrison Mountbatten-Windsor. pic.twitter.com/PaHVhPlUl5
— The Royal Family (@RoyalFamily) 8 May 2019
ਬਕਿੰਘਮ ਪੈਲੇਸ ਨੇ ਇੰਸਟਾਗ੍ਰਾਮ ‘ਤੇ ਬਿਆਨ ਜਾਰੀ ਕਰਦੇ ਹੋਏ ਲਿਖਿਆ ਕਿ ਜੋੜਾ ਉਨ੍ਹਾਂ ਦੇ ਸਭ ਤੋਂ ਖਾਸ ਪਲ ‘ਚ ਲੋਕਾਂ ਤੋਂ ਮਿਲ ਰਹੇ ਸਾਥ ਦਾ ਸ਼ੁਕਰੀਆ ਅਦਾ ਕਰਦਾ ਹੈ। ਐਲੀਜਾਬੈਥ ਦੀ ਚੌਥੀ ਪੀੜੀ ਦਾ ਆਰਚੀ 8ਵਾਂ ਬੱਚਾ ਹੈ।The Duke and Duchess of Sussex were photographed earlier today with their newborn son at Windsor Castle. The baby has been named Archie Harrison Mountbatten-Windsor. pic.twitter.com/WtDH6oD3kn
— The Royal Family (@RoyalFamily) 8 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement