PTI Rally In Islamabad: ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Former Prime Minister Imran Khan) ਦੀ ਪਾਰਟੀ PTI ਨੇ ਐਤਵਾਰ ਨੂੰ ਇਸਲਾਮਾਬਾਦ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ। ਪਾਰਟੀ ਸਮਰਥਕ ਇਮਰਾਨ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਪਾਰਟੀ ਨੇ ਸਮਰਥਕਾਂ ਨੂੰ ਇਸਲਾਮਾਬਾਦ (Islamabad) ਆਉਣ ਅਤੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਸੀ। 


ਇਸਲਾਮਾਬਾਦ ਪਹੁੰਚੇ ਸਮਰਥਕਾਂ ਨੇ ਇਮਰਾਨ ਦੀ ਤੁਰੰਤ ਰਿਹਾਈ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪਾਕਿਸਤਾਨ ਸਰਕਾਰ ਵੱਲੋਂ PTI ਖ਼ਿਲਾਫ਼ ਲਾਈ ਪਾਬੰਦੀ ਖ਼ਿਲਾਫ਼ ਵੀ ਪ੍ਰਦਰਸ਼ਨ ਕੀਤਾ।


ਰੈਲੀ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਸਮਾਪਤ ਹੋਣੀ ਸੀ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਇਹ ਰੈਲੀ ਸਮਾਂ ਸੀਮਾ ਤੋਂ ਬਾਅਦ ਵੀ ਖ਼ਤਮ ਨਹੀਂ ਹੋਈ। ਇਸ ਮਗਰੋਂ ਪ੍ਰਸ਼ਾਸਨ ਨੇ ਪੁਲੀਸ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ।


ਦੂਜੇ ਪਾਸੇ ਪੀਟੀਆਈ ਵਰਕਰਾਂ ਨੇ ਪੁਲੀਸ ’ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਵਿੱਚ ਕਈ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਦੌਰਾਨ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ।


ਪੀਟੀਆਈ ਦੀ ਇਹ ਰੈਲੀ ਇਸਲਾਮਾਬਾਦ ਦੇ ਸੰਜਾਨੀ ਪਸ਼ੂ ਮੰਡੀ ਨੇੜੇ ਹੋਈ। ਐਨਓਸੀ ਨਾ ਮਿਲਣ ਕਾਰਨ ਪਿਛਲੇ 2 ਮਹੀਨਿਆਂ ਵਿੱਚ ਇਹ ਰੈਲੀ ਦੋ ਵਾਰ ਮੁਲਤਵੀ ਕੀਤੀ ਗਈ। ਇਸਲਾਮਾਬਾਦ ਪ੍ਰਸ਼ਾਸਨ ਨੇ ਹੁਣ ਇਸ ਰੈਲੀ ਲਈ NOC ਜਾਰੀ ਕਰ ਦਿੱਤਾ ਸੀ।


ਰੈਲੀ 'ਚ ਇਮਰਾਨ ਖਾਨ ਦੇ ਹਜ਼ਾਰਾਂ ਸਮਰਥਕਾਂ ਨੇ ਹਿੱਸਾ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਪਾਰਟੀ ਦਾ ਆਧਾਰ ਮਜ਼ਬੂਤ ​​ਹੈ।


ਰੈਲੀ ਦੌਰਾਨ ਨੈਸ਼ਨਲ ਅਸੈਂਬਲੀ ਵਿੱਚ ਪੀਟੀਆਈ ਆਗੂ ਉਮਰ ਅਯੂਬ ਖ਼ਾਨ ਨੇ ਕਿਹਾ ਕਿ ਪਾਰਟੀ ਇਮਰਾਨ ਖ਼ਾਨ ਦੀ ਰਿਹਾਈ ਤੱਕ ਚੁੱਪ ਨਹੀਂ ਬੈਠੇਗੀ। "ਅਸੀਂ ਇਮਰਾਨ ਖਾਨ ਦੇ ਸਿਪਾਹੀ ਹਾਂ ਅਤੇ ਜਦੋਂ ਤੱਕ ਉਸਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਹੇਠਾਂ ਨਹੀਂ ਬੈਠਾਂਗੇ," ਉਸਨੇ ਕਿਹਾ।