ਪੜਚੋਲ ਕਰੋ

ਆਸਟ੍ਰੇਲੀਆ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਕੈਦ, 4 ਪੁਲਿਸ ਅਧਿਕਾਰੀਆਂ ਦੇ ਕਤਲ ਦਾ ਦੋਸ਼

ਆਸਟ੍ਰੇਲੀਆ ਦੀ ਅਦਾਲਤ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਕਟੋਰੀਆ ਦੀ ਸੁਪਰੀਮ ਕੋਰਟ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ ਡਰਾਈਵਰ ਮਹਿੰਦਰ ਸਿੰਘ ਨੂੰ ਸਜ਼ਾ ਸੁਣਾਈ ਗਈ।

ਮੈਲਬਰਨ: ਆਸਟ੍ਰੇਲੀਆ ਦੀ ਅਦਾਲਤ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਕਟੋਰੀਆ ਦੀ ਸੁਪਰੀਮ ਕੋਰਟ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ ਡਰਾਈਵਰ ਮਹਿੰਦਰ ਸਿੰਘ ਨੂੰ ਸਜ਼ਾ ਸੁਣਾਈ ਗਈ। ਮਾਮਲੇ ’ਚ ਫੈਸਲਾ ਸੁਣਾਉਂਦੇ ਹੋਏ ਜਸਟਿਸ ਪੌਲ ਕੋਗਲਨ ਨੇ ਹਾਦਸੇ ਲਈ ਦੁੱਖ ਜ਼ਾਹਰ ਕੀਤਾ ਤੇ ਵੀਡੀਓ ਫੁਟੇਜ਼ ਨੂੰ ਦਿਲ ਕੰਬਾਊ ਦੱਸਿਆ।


ਦੱਸ ਦਈਏ ਕਿ ਭਾਰਤੀ ਮੂਲ ਦੇ 48 ਸਾਲਾ ਟਰੱਕ ਡਰਾਈਵਰ ਨੇ ਨਸ਼ੇ ਦੀ ਹਾਲਤ ’ਚ 4 ਪੁਲਿਸ ਅਧਿਕਾਰੀਆਂ ਨੂੰ ਦਰੜ ਦਿੱਤਾ ਸੀ। ਇਹ ਘਟਨਾ ਪਿਛਲੇ ਸਾਲ ਦੀ ਹੈ, ਜਦੋਂ ਮੈਲਬੌਰਨ ਦੇ ਈਸਟਰਨ ਫ੍ਰੀਵੇਅ ’ਤੇ ਇਹ ਦਰਦਨਾਕ ਹਾਦਸਾ ਵਾਪਰਿਆ ਸੀ। ਡਰਾਈਵਰ ਨਸ਼ੇ ਦੀ ਹਾਲਤ ’ਚ ਸੀ ਤੇ ਉਸ ਨੂੰ ਨੀਂਦ ਆ ਰਹੀ ਸੀ। ਉਸ ਨੇ ਆਪਣਾ ਟਰੱਕ ਪੁਲਿਸ ਅਧਿਕਾਰੀਆਂ ਉੱਤੇ ਚੜ੍ਹਾ ਦਿੱਤਾ।



ਕਮਿਸ਼ਨਰ ਗਲੇਨ ਵਾਇਰ ਨੇ ਕਿਹਾ ਕਿ ਇਹ ਘਟਨਾ ਪੁਲਿਸ ਵੱਲੋਂ ਰੋਜਾਨਾ ਸਾਹਮਣੇ ਕੀਤੇ ਜਾਣ ਵਾਲੇ ਜੋਖਮਾਂ ਬਾਰੇ ਦੱਸਦੀ ਹੈ। ਹਾਦਸੇ ’ਚ ਮਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੋਸ਼ੀ ਨੂੰ ਜਿੰਨੀ ਮਰਜ਼ੀ ਸਖ਼ਤ ਸਜ਼ਾ ਦਿੱਤੀ ਜਾਵੇ, ਪਰ ਉਨ੍ਹਾਂ ਦਾ ਦਰਦ ਘੱਟ ਨਹੀਂ ਹੋਵੇਗਾ।


ਮਹਿੰਦਰ ਸਿੰਘ ਦੀ ਖਤਰਨਾਕ ਡਰਾਈਵਿੰਗ ਨੂੰ ਕਈ ਹੋਰ ਡਰਾਈਵਰਾਂ ਨੇ ਦੇਖਿਆ ਸੀ। ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ, "ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਨੂੰ ਮਾਰਨ ਜਾ ਰਿਹਾ ਹੈ।" ਮਾਮਲੇ ਦੀ ਜਾਂਚ ਕਰਨ ਵਾਲਿਆਂ ਅਨੁਸਾਰ, ਮਹਿੰਦਰ ਸਿੰਘ ਆਈਸ ਯੂਜਰ ਸੀ, ਜੋ 72 ਘੰਟੇ ’ਚ ਸਿਰਫ 5 ਘੰਟੇ ਆਰਾਮ ਕਰਦਾ ਸੀ ਤੇ ਜ਼ਿਆਦਾਤਰ ਸਮਾਂ ਨਸ਼ਾ ਲੈਣ ਤੇ ਇਸ ਦਾ ਸੌਦਾ ਕਰਨ ’ਚ ਬਤੀਤ ਕਰਦਾ ਸੀ।”

ਜਸਟਿਸ ਪੌਲ ਕੋਗਲਨ ਨੇ ਕਿਹਾ ਕਿ ਇਸ ਹਾਦਸੇ ਦੀ ਫੁਟੇਜ਼ ਨੇ ਲੋਕਾਂ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕਾਂ ਦੇ ਕਰੀਬੀ ਲੋਕਾਂ ਦਾ ਦੁੱਖ ਕਾਫੀ ਗਹਿਰਾ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਜਿਹਾ ਦੁੱਖ ਮੌਤਾਂ ਦੇ ਅਚਾਨਕ ਅਤੇ ਬੇਲੋੜੇ ਕਾਰਨ ਕਰਕੇ ਹੋਰ ਵੱਧ ਜਾਂਦਾ ਹੈ। ਅਸੀਂ ਸਿਰਫ਼ ਆਸ ਕਰ ਸਕਦੇ ਹਾਂ... ਜਿਉਂ ਜਿਉਂ ਸਮਾਂ ਬੀਤੇਗਾ, ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਕੁਝ ਤਰੀਕੇ ਮਿਲ ਸਕਦੇ ਹਨ।"

ਸਥਾਨਕ ਅਖਬਾਰ ‘ਦ ਏਜ’ ਅਨੁਸਾਰ ਇਹ ਘਟਨਾ ਪਿਛਲੇ ਸਾਲ 22 ਅਪ੍ਰੈਲ ਨੂੰ ਉਸ ਸਮੇਂ ਵਾਪਰੀ ਸੀ, ਜਦੋਂ ਡਰਾਈਵਰ ਮਹਿੰਦਰ ਸਿੰਘ ਨੇ 19 ਟਨ ਭਾਰ ਵਾਲੇ ਪ੍ਰਾਈਮ ਮੂਵਰ ਨੂੰ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ’ਚ ਕਾਂਸਟੇਬਲ ਲੀਨੇਟ ਟੇਲਰ, ਸੀਨੀਅਰ ਕਾਂਸਟੇਬਲ ਕੇਵਿਨ ਕਿੰਗ, ਕਾਂਸਟੇਬਲ ਗਲੇਨ ਹਮਫ਼ਰਿਸ ਤੇ ਜੋਸ਼ ਪ੍ਰੈਸਨੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਮਹਿੰਦਰ ਸਿੰਘ ਨੂੰ 22 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਸ ਦੀ ਨਾਨ-ਪੈਰੋਲ ਦੀ 18 ਸਾਲ ਤੇ 6 ਮਹੀਨੇ ਦੀ ਮਿਆਦ ਸ਼ਾਮਲ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Big News: ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਨਾਲ ਜਾਨਲੇਵਾ ਹਮਲਾ! ਸੋਸ਼ਲ ਮੀਡੀਆ 'ਤੇ...
Big News: ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਨਾਲ ਜਾਨਲੇਵਾ ਹਮਲਾ! ਸੋਸ਼ਲ ਮੀਡੀਆ 'ਤੇ...
Petrol Diesel Price: ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ...
ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ...
ਗ੍ਰੀਨ ਕਾਰਡ ਨੂੰ ਲੈਕੇ ਅਮਰੀਕਾ ਨੇ ਮੁੜ ਕੀਤਾ ਵੱਡਾ ਐਲਾਨ, ਜਾਣੋ ਕੀ ਹੋਇਆ ਬਦਲਾਅ
ਗ੍ਰੀਨ ਕਾਰਡ ਨੂੰ ਲੈਕੇ ਅਮਰੀਕਾ ਨੇ ਮੁੜ ਕੀਤਾ ਵੱਡਾ ਐਲਾਨ, ਜਾਣੋ ਕੀ ਹੋਇਆ ਬਦਲਾਅ
Kenya School Fire : ਗਰਲਜ਼ ਸਕੂਲ 'ਚ ਭਿਆਨਕ ਅੱਗ, 16 ਵਿਦਿਆਰਥਣਾਂ ਦੀ ਮੌਤ, 70 ਤੋਂ ਵੱਧ ਜ਼ਖਮੀ 
Kenya School Fire : ਗਰਲਜ਼ ਸਕੂਲ 'ਚ ਭਿਆਨਕ ਅੱਗ, 16 ਵਿਦਿਆਰਥਣਾਂ ਦੀ ਮੌਤ, 70 ਤੋਂ ਵੱਧ ਜ਼ਖਮੀ 

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਸਿਆਸਤ ਤੋਂ ਵੱਡੀ ਖਬਰ, ਸਾਬਕਾ ਮੁੱਖ ਮੰਤਰੀ ਦੇ ਭਤੀਜੇ 'ਤੇ ਹਮਲਾ! ਜਾਣੋ ਕਿਵੇਂ ਸੁਰੱਖਿਆ ਘੇਰੇ 'ਚ...
Big News: ਸਿਆਸਤ ਤੋਂ ਵੱਡੀ ਖਬਰ, ਸਾਬਕਾ ਮੁੱਖ ਮੰਤਰੀ ਦੇ ਭਤੀਜੇ 'ਤੇ ਹਮਲਾ! ਜਾਣੋ ਕਿਵੇਂ ਸੁਰੱਖਿਆ ਘੇਰੇ 'ਚ...
Punjab News: ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ, ਭਰੇ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ, ਭਰੇ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
Big News: ਵੱਡੀ ਖਬਰ, ਪੁਲਿਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮ ਮੁਅੱਤਲ; ਜਾਣੋ ਪ੍ਰਸ਼ਾਸਨ 'ਚ ਕਿਉਂ ਮੱਚਿਆ ਹੜਕੰਪ?  
ਵੱਡੀ ਖਬਰ, ਪੁਲਿਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮ ਮੁਅੱਤਲ; ਜਾਣੋ ਪ੍ਰਸ਼ਾਸਨ 'ਚ ਕਿਉਂ ਮੱਚਿਆ ਹੜਕੰਪ?  
Punjab School Holiday: ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ, 1 ਤੋਂ 30 ਜੂਨ ਤੱਕ ਸਰਕਾਰੀ-ਏਡੇਡ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ...
ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ, 1 ਤੋਂ 30 ਜੂਨ ਤੱਕ ਸਰਕਾਰੀ-ਏਡੇਡ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ...
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਪੰਜਾਬ ਤੋਂ ਵੱਡੀ ਖ਼ਬਰ! BSC ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! BSC ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ; ਮੱਚਿਆ ਚੀਕ ਚੀਹਾੜਾ
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਗਰੁੱਪ C-D 'ਚ ਠੇਕੇਦਾਰੀ ਸਿਸਟਮ ਹੋਵੇਗਾ ਖ਼ਤਮ; ਹੋ ਸਕਦੇ ਵੱਡੇ ਐਲਾਨ
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਗਰੁੱਪ C-D 'ਚ ਠੇਕੇਦਾਰੀ ਸਿਸਟਮ ਹੋਵੇਗਾ ਖ਼ਤਮ; ਹੋ ਸਕਦੇ ਵੱਡੇ ਐਲਾਨ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ
Embed widget