ਪੜਚੋਲ ਕਰੋ
ਅਮਰੀਕਾ 'ਚ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ

ਸੰਕੇਤਕ ਤਸਵੀਰ
ਲੁਧਿਆਣਾ: ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। 21 ਸਾਲਾ ਅਭੀ ਬਰਾੜ ਮਾਛੀਵਾੜਾ ਸ਼ਹਿਰ ਦਾ ਰਹਿਣ ਵਾਲਾ ਸੀ। ਉਹ ਅਮਰੀਕਾ ਵਿੱਚ ਪੜ੍ਹਾਈ ਲਈ ਗਿਆ ਸੀ। ਉਸ ਦੀ ਲਾਸ਼ ਭੇਤਭਰੀ ਹਾਲਤ ਵਿੱਚ ਕਾਰ ’ਚੋਂ ਬਰਾਮਦ ਹੋਈ ਹੈ। ਮਾਛੀਵਾੜਾ ਵਾਸੀ ਜਗਜੀਤ ਸਿੰਘ ਬਰਾੜ ਦਾ ਪੁੱਤਰ ਅਭੀ ਬਰਾੜ ਕਰੀਬ 5 ਸਾਲ ਪਹਿਲਾਂ ਅਮਰੀਕਾ ਪੜ੍ਹਨ ਲਈ ਗਿਆ ਸੀ। ਉਹ ਉੱਥੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਕਰਾਈਮ ਆਫ਼ ਜਸਟਿਸ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਮਾਤਾ-ਪਿਤਾ ਵੀ ਨਾਲ ਲੱਗਦੇ ਸ਼ਹਿਰ ਕੈਨਟਨ ਵਿੱਚ ਰਹਿੰਦੇ ਹਨ। ਅਭੀ ਯੂਨੀਵਰਸਿਟੀ ਨੇੜੇ ਹੀ ਕਿਰਾਏ ’ਤੇ ਪੀਜੀ ਰਹਿੰਦਾ ਸੀ। ਅਭੀ ਦਾ ਪਿਤਾ ਜਗਜੀਤ ਸਿੰਘ ਬਰਾੜ ਆਪਣੇ ਪਿਤਾ (ਅਭੀ ਦੇ ਦਾਦਾ) ਦੀਆਂ ਅੰਤਮ ਰਸਮਾਂ ਕਰਨ ਪੰਜਾਬ ਆਇਆ ਸੀ। 13 ਨਵੰਬਰ ਨੂੰ ਸਵੇਰੇ ਮਾਛੀਵਾੜਾ ਵਿੱਚ ਪਰਿਵਾਰਕ ਮੈਂਬਰਾਂ ਨੂੰ ਫੋਨ ’ਤੇ ਅਭੀ ਦੀ ਮੌਤ ਦੀ ਜਾਣਕਾਰੀ ਮਿਲੀ, ਜਦੋਂਕਿ ਅਭਿ ਦਾ ਪਿਤਾ ਰਾਤ ਨੂੰ ਹੀ ਅਮਰੀਕਾ ਚਲਾ ਗਿਆ ਸੀ ਜਿਨ੍ਹਾਂ ਨੂੰ ਉਥੇ ਪੁੱਜਣ ’ਤੇ ਪੁੱਤਰ ਦੀ ਮੌਤ ਦੀ ਸੂਚਨਾ ਮਿਲੀ। ਅਭੀ ਦੀ ਲਾਸ਼ ਯੂਨੀਵਰਸਿਟੀ ਨੇੜ੍ਹੇ ਹੀ ਕਾਰ ਵਿੱਚੋਂ ਭੇਤਭਰੇ ਢੰਗ ਨਾਲ ਬਰਾਮਦ ਹੋਈ ਸੀ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















