ਪੜਚੋਲ ਕਰੋ

ਹਾਦਸਾ ਜਾਂ ਫਿਰ ਮਿਜ਼ਾਈਲ ਨਾਲ ਡਿੱਗਿਆ ਜਹਾਜ਼, 176 ਮੌਤਾਂ ਮਗਰੋਂ ਉੱਠੇ ਵੱਡੇ ਸਵਾਲ

ਯੂਕਰੇਨ ਇੰਟਰਨੈਸ਼ਨਲ ਏਅਰਲਾਇਨਸ (ਯੂਆਈਏ) ਨੇ ਬੁੱਧਵਾਰ ਨੂੰ ਇਰਾਨ ਵਿੱਚ ਜਹਾਜ਼ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਮੰਨਣ ਤੋਂ ਇਨਕਾਰ ਕਰ ਦਿੱਤਾ। ਏਅਰਲਾਇਨਸ ਦੇ ਉਪ ਪ੍ਰਧਾਨ ਇਹੋਰ ਸਨਸਨੋਵਸਕੀ ਨੇ ਕਿਹਾ ਕਿ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਕਿ ਇਹ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਹੋਇਆ ਸੀ। ਯੂਕਰੇਨ ਦੀ ਸੁੱਰਖਿਆ ਪਰੀਸ਼ਦ ਨੇ ਕਿਹਾ ਹੈ ਕਿ ਰੂਸ ਦੀ ਮਿਜ਼ਾਈਲ, ਡ੍ਰੋਨ ਦੀ ਟੱਕਰ ਜਾਂ ਅੱਤਵਾਦੀ ਹਮਲਾ ਜਹਾਜ਼ ਦੇ ਹਾਦਸੇ ਦਾ ਕਾਰਨ ਹੋ ਸਕਦਾ ਹੈ।

ਯੂਕਰੇਨ: ਯੂਕਰੇਨ ਇੰਟਰਨੈਸ਼ਨਲ ਏਅਰਲਾਇਨਸ (ਯੂਆਈਏ) ਨੇ ਬੁੱਧਵਾਰ ਨੂੰ ਇਰਾਨ ਵਿੱਚ ਜਹਾਜ਼ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਮੰਨਣ ਤੋਂ ਇਨਕਾਰ ਕਰ ਦਿੱਤਾ। ਏਅਰਲਾਇਨਸ ਦੇ ਉਪ ਪ੍ਰਧਾਨ ਇਹੋਰ ਸਨਸਨੋਵਸਕੀ ਨੇ ਕਿਹਾ ਕਿ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਕਿ ਇਹ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਹੋਇਆ ਸੀ। ਯੂਕਰੇਨ ਦੀ ਸੁੱਰਖਿਆ ਪਰੀਸ਼ਦ ਨੇ ਕਿਹਾ ਹੈ ਕਿ ਰੂਸ ਦੀ ਮਿਜ਼ਾਈਲ, ਡ੍ਰੋਨ ਦੀ ਟੱਕਰ ਜਾਂ ਅੱਤਵਾਦੀ ਹਮਲਾ ਜਹਾਜ਼ ਦੇ ਹਾਦਸੇ ਦਾ ਕਾਰਨ ਹੋ ਸਕਦਾ ਹੈ। ਇਸ ਜਹਾਜ਼ ਹਾਦਸੇ ਵਿੱਚ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਸਮੇਤ ਸਾਰੇ 176 ਲੋਕ ਮਾਰੇ ਗਏ ਸਨ। ਇਸ ਜਹਾਜ਼ ਨੇ ਇਮਾਮ ਖਮੇਨੀ ਹਵਾਈ ਅੱਡੇ ਤੋਂ ਉਡਾਣ ਭਰੀ ਤੇ 3 ਮਿੰਟ ਬਾਅਦ ਇਹ ਪਰਾਂਡ ਖੇਤਰ ਵਿੱਚ ਕ੍ਰੈਸ਼ ਹੋ ਗਿਆ। ਸਨਸਨੋਵਸਕੀ ਨੇ ਇਹ ਵੀ ਕਿਹਾ, “ਤਹਿਰਾਨ ਹਵਾਈ ਅੱਡਾ ਆਮ ਹਵਾਈ ਅੱਡਿਆਂ ਵਰਗਾ ਹੈ। ਅਸੀਂ ਕਈ ਸਾਲਾਂ ਤੋਂ ਇੱਥੇ ਉਡਾਣਾਂ ਦਾ ਸੰਚਾਲਨ ਕਰ ਰਹੇ ਹਾਂ। ਪਾਇਲਟਾਂ ਕੋਲ ਕਿਸੇ ਵੀ ਐਮਰਜੈਂਸੀ ਚੁਣੌਤੀ ਨਾਲ ਲੜਨ ਦੀ ਯੋਗਤਾ ਸੀ। ਸਾਡੇ ਰਿਕਾਰਡ ਦਰਸਾਉਂਦੇ ਹਨ ਕਿ ਜਹਾਜ਼ 2400 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਿਹਾ ਸੀ। ਕਰੂ ਦੇ ਤਜ਼ਰਬੇ ਦੇ ਲਿਹਾਜ਼ ਨਾਲ ਗੜਬੜੀ ਕਾਫ਼ੀ ਘੱਟ ਹੋਣੀ ਸੀ। ਅਸੀਂ ਇਸ ਨੂੰ ਸਿਰਫ ਸੰਜੋਗ ਨਹੀਂ ਮੰਨ ਸਕਦੇ। ” ਦਰਅਸਲ, ਇੱਕ ਦਿਨ ਪਹਿਲਾਂ ਇਰਾਨ ਦੀ ਨਿਊਜ਼ ਏਜੰਸੀ ਨੇ ਜਹਾਜ਼ ਦੇ ਹਾਦਸੇ ਦੀ ਫੁਟੇਜ ਜਾਰੀ ਕੀਤੀ ਸੀ। ਇਸ ਵਿੱਚ, ਬੋਇੰਗ 737-800 ਨੂੰ ਹੇਠਾਂ ਡਿੱਗਣ ਤੋਂ ਪਹਿਲਾਂ ਫਾਇਰਬਾਲ ਵਿੱਚ ਬਦਲਦੇ ਦੇਖਿਆ ਜਾ ਸਕਦਾ ਹੈ। ਯੂਕਰੇਨ ਸੁਰੱਖਿਆ ਪਰੀਸ਼ਦ ਦੇ ਮੰਤਰੀ ਓਲੇਸਕੀ ਦਾਨੀਲੋਵ ਨੇ ਕਿਹਾ ਕਿ ਉਸ ਨੇ ਇਰਾਨ ਵਿੱਚ ਹੋਏ ਹਾਦਸੇ ਦੀ ਜਾਂਚ ਲਈ 10 ਤੋਂ ਵੱਧ ਜਾਂਚਕਰਤਾਵਾਂ ਨੂੰ ਭੇਜਿਆ ਹੈ। ਇਰਾਨ ਦੀ ਐਵੀਏਸ਼ਨ ਅਥਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਰੈਸ਼ ਹੋਏ ਜਹਾਜ਼ਾਂ ਦਾ ਬਲੈਕ ਬਾਕਸ ਯੂਆਈਏ ਨੂੰ ਨਹੀਂ ਦਿੱਤਾ ਜਾਵੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਾਦਸੇ ਸਬੰਧੀ ਕੌਮਾਂਤਰੀ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੜਤਾਲ ਡੂੰਘਾਈ ਨਾਲ ਹੋਵੇਗੀ ਤੇ ਕੈਨੇਡਾ ਦੇ ਹਰ ਪ੍ਰਸ਼ਨ ਦਾ ਉੱਤਰ ਦੇਣਾ ਪਏਗਾ।

ਟਾਪ ਹੈਡਲਾਈਨ

Pakistan News : ਕੀ ਪਾਕਿਸਤਾਨ 'ਚ ਬਦਲਣ ਵਾਲੀ ਹੈ ਸੱਤਾ ? ਨਕਵੀ ਨੇ ਫਿਰ ਖੋਲ੍ਹੇ ਸ਼ਰੀਫ ਸਰਕਾਰ ਦੇ ਗਹਿਰੇ ਰਾਜ
Pakistan News : ਕੀ ਪਾਕਿਸਤਾਨ 'ਚ ਬਦਲਣ ਵਾਲੀ ਹੈ ਸੱਤਾ ? ਨਕਵੀ ਨੇ ਫਿਰ ਖੋਲ੍ਹੇ ਸ਼ਰੀਫ ਸਰਕਾਰ ਦੇ ਗਹਿਰੇ ਰਾਜ
ਇਥੋਪੀਆ 'ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ 14 ਲੋਕਾਂ ਦੀ ਮੌਤ
ਇਥੋਪੀਆ 'ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ 14 ਲੋਕਾਂ ਦੀ ਮੌਤ
280 ਕਿਮੀ/ਘੰਟਾ ਦੀ ਰਫ਼ਤਾਰ ਨਾਲ ਕਾਰ ਦੌੜਾ ਕੇ ਘਿਰਿਆ ਪੰਜਾਬੀ ਨੌਜਵਾਨ, ਕੈਨੇਡਾ 'ਚ ਕਾਰਵਾਈ ਦੀ ਮੰਗ
280 ਕਿਮੀ/ਘੰਟਾ ਦੀ ਰਫ਼ਤਾਰ ਨਾਲ ਕਾਰ ਦੌੜਾ ਕੇ ਘਿਰਿਆ ਪੰਜਾਬੀ ਨੌਜਵਾਨ, ਕੈਨੇਡਾ 'ਚ ਕਾਰਵਾਈ ਦੀ ਮੰਗ
ਪਾਕਿਸਤਾਨ 'ਚ ਆਤਮਘਾਤੀ ਹਮਲਾ, 8 ਪੁਲਿਸ ਮੁਲਾਜ਼ਮਾਂ ਸਣੇ 14 ਲੋਕਾਂ ਦੀ ਮੌਤ, 22 ਜ਼ਖ਼ਮੀ ; ਮੱਚਿਆ ਚੀਕ ਚੀਹਾੜਾ
ਪਾਕਿਸਤਾਨ 'ਚ ਆਤਮਘਾਤੀ ਹਮਲਾ, 8 ਪੁਲਿਸ ਮੁਲਾਜ਼ਮਾਂ ਸਣੇ 14 ਲੋਕਾਂ ਦੀ ਮੌਤ, 22 ਜ਼ਖ਼ਮੀ ; ਮੱਚਿਆ ਚੀਕ ਚੀਹਾੜਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
Embed widget