ਟੈਕਸਾਸ- ਅਮਰੀਕਾ 'ਚ ਭਾਰਤੀ ਮੂਲ ਦੀਆਂ ਔਰਤਾਂ 'ਤੇ ਨਸਲੀ ਹਮਲੇ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ-ਮੈਕਸੀਨ ਔਰਤ ਨੇ ਟੈਕਸਾਸ ਦੀਆਂ ਸੜਕਾਂ 'ਤੇ ਘੁੰਮ ਰਹੀਆਂ 4 ਭਾਰਤੀ ਔਰਤਾਂ ਨਾਲ ਨਾ ਸਿਰਫ ਦੁਰਵਿਵਹਾਰ ਕੀਤਾ, ਸਗੋਂ ਉਨ੍ਹਾਂ ਦੀ ਕੁੱਟਮਾਰ ਤੋਂ ਬਾਅਦ ਬੰਦੂਕ ਨਾਲ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ। ਹਾਲਾਂਕਿ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮੈਕਸੀਕੋ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ।



ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਦੀ ਹੈ। ਟੈਕਸਾਸ ਦੇ ਡਲਾਸ ਵਿੱਚ ਇੱਕ ਹੋਟਲ ਵਿੱਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਚਾਰ ਭਾਰਤੀ ਮੂਲ ਦੀਆਂ ਔਰਤਾਂ ਪਾਰਕਿੰਗ ਵੱਲ ਜਾ ਰਹੀਆਂ ਸਨ। ਉਦੋਂ ਅਚਾਨਕ ਅਮਰੀਕੀ-ਮੈਕਸੀਨ ਔਰਤ ਉਥੇ ਆ ਗਈ ਅਤੇ ਭਾਰਤੀ ਮੂਲ ਦੀਆਂ ਔਰਤਾਂ ਨਾਲ ਬਦਸਲੂਕੀ ਕਰਨ ਲੱਗੀ। ਔਰਤ ਨੇ ਕਿਹਾ, 'ਮੈਂ ਭਾਰਤੀਆਂ ਨਾਲ ਨਫ਼ਰਤ ਕਰਦੀ ਹਾਂ। ਸਾਰੇ ਭਾਰਤੀ ਚੰਗੀ ਜ਼ਿੰਦਗੀ ਦੀ ਭਾਲ ਵਿਚ ਅਮਰੀਕਾ ਆਉਂਦੇ ਹਨ। ਉਹ ਭਾਰਤੀ ਮੂਲ ਦੀਆਂ ਔਰਤਾਂ ਨਾਲ ਬਦਸਲੂਕੀ ਕਰਦੀ ਰਹੀ। 



ਔਰਤ ਨੇ ਗਾਲ੍ਹਾਂ ਕੱਢਦੇ ਹੋਏ ਕਿਹਾ 'ਆਈ ਹੇਟ ਯੂ ਇੰਡੀਅਨਜ਼, ਗੋ ਬੈਕ' ਦੇ ਨਾਅਰੇ ਵੀ ਲਗਾਏ। ਬਹਿਸ ਦੌਰਾਨ ਦੋਸ਼ੀ ਔਰਤ ਹਮਲਾਵਰ ਹੋ ਗਈ ਅਤੇ ਕਿਹਾ ਕਿ ਮੈਂ ਜਿੱਥੇ ਵੀ ਜਾਂਦੀ ਹਾਂ, ਤੁਸੀਂ ਭਾਰਤੀ ਉੱਥੇ ਹੀ ਕਿਉਂ ਆਉਂਦੇ ਹੋ? ਤੁਸੀਂ ਭਾਰਤ ਦੀ ਤਾਰੀਫ਼ ਕਿਉਂ ਕਰ ਰਹੇ ਹੋ? ਜੇ ਭਾਰਤ ਵਿਚ ਜ਼ਿੰਦਗੀ ਇੰਨੀ ਵਧੀਆ ਸੀ, ਤਾਂ ਤੁਸੀਂ ਇੱਥੇ ਕਿਉਂ ਆਏ? 'ਆਈ ਹੇਟ ਯੂ ਇੰਡੀਅਨਜ਼, ਵਾਪਸ ਜਾਓ' ਅਤੇ ਇਸ ਤੋਂ ਬਾਅਦ ਔਰਤ ਨੇ ਕੁੱਟਣਾ ਸ਼ੁਰੂ ਕਰ ਦਿੱਤਾ।







ਇਸ ਘਟਨਾ ਦੀ ਵੀਡੀਓ ਪੋਸਟ ਕਰਦੇ ਹੋਏ ਇਕ ਵਿਅਕਤੀ ਨੇ ਲਿਖਿਆ ਕਿ ਇਹ ਘਟਨਾ ਟੈਕਸਾਸ ਦੇ ਡੈਲਾਸ 'ਚ ਮੇਰੀ ਮਾਂ ਅਤੇ ਉਹਨਾਂ ਦੀਆਂ ਤਿੰਨ ਸਹੇਲੀਆਂ ਦੇ ਖਾਣੇ 'ਤੇ ਜਾਣ ਤੋਂ ਬਾਅਦ ਵਾਪਰੀ ਜਿੱਥੇ ਇਕ ਮੈਕਸੀਕਨ-ਅਮਰੀਕਨ ਔਰਤ ਨੇ ਇਨ੍ਹਾਂ ਸਾਰੀਆਂ ਭਾਰਤੀ ਮੂਲ ਦੀਆਂ ਔਰਤਾਂ ਨਾਲ ਉਲਝ ਕੇ ਅਪਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ।