ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਫਰਾਂਸ ਦੇ ਰਾਸ਼ਟਰਪਤੀ ਏਮੈਨੂਅਲ ਮੈਕ੍ਰੋ ਨਾਲ ਉਨ੍ਹਾਂ ਦੀ ਭਾਰਤ ਫੇਰੀ ਦੌਰਾਨ ਮੁਲਾਕਾਤ ਕਰਣਗੇ। ਸੂਤਰਾਂ ਮੁਤਾਬਕ ਰਾਹੁਲ ਦੇ ਥਾਈਲੈਂਡ ਤੇ ਸਿੰਗਾਪੁਰ ਤੋਂ ਪਰਤਣ ਤੋਂ ਬਾਅਦ ਇਹ ਮੁਲਾਕਾਤ ਹੋਵੇਗੀ।


ਅਪ੍ਰੈਲ 2015 ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਰਾਫੇਲ ਸੌਦੇ ਦੇ ਮੁੱਦੇ 'ਤੇ ਕਾਂਗਰਸ ਲਗਾਤਾਰ ਮੋਦੀ ਸਰਕਾਰ 'ਤੇ ਹਮਲੇ ਕਰ ਰਹੀ ਹੈ। ਕਾਂਗਰਸ ਨੇ ਕਿਹਾ ਕਿ ਰਾਹੁਲ ਅਤੇ ਮੈਕ੍ਰੋ ਦੀ ਮੁਲਾਕਾਤ ਦੌਰਾਨ ਰਾਫੇਲ ਕਰਾਰ ਦਾ ਮੁੱਦਿਆ ਨਹੀਂ ਚੁੱਕਿਆ ਜਾਵੇਗਾ।

[embed]https://twitter.com/rssurjewala/status/972057750082551808[/embed]

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ- ਕਾਂਗਰਸ ਪਾਰਟੀ ਕਿਸੇ ਵਿਦੇਸ਼ੀ ਮੁਲਕ ਦੇ ਰਾਸ਼ਟਰਪਤੀ ਨਾਲ ਭਾਰਤ ਦੀ ਸੁਰੱਖਿਆ ਨਾਲ ਜੁੜੇ ਮੁੱਦੇ 'ਤੇ ਚਰਚਾ ਨਹੀਂ ਕਰੇਗੀ। ਇਹ ਸਾਡਾ ਅੰਦਰੂਨੀ ਮਸਲਾ ਹੈ।

ਸੁਰਜੇਵਾਲਾ ਨੇ ਕਿਹਾ- ਅਸੀਂ ਆਪਣੀ ਸਰਕਾਰ ਤੋਂ ਜੁਆਬ ਮੰਗ ਰਹੇ ਹਾਂ, ਫਰਾਂਸ ਦੀ ਸਰਕਾਰ ਤੋਂ ਨਹੀਂ। ਰਾਫੇਲ ਸੌਦੇ ਵੱਲ ਇਸ਼ਾਰਾ ਕਰਦ ਹੋਏ ਸੁਰਜੇਵਾਲਾ ਨੇ ਕਿਹਾ ਕਿ ਜਦ ਕੋਈ ਕੁਝ ਖਰੀਦਣ ਜਾਂਦਾ ਹੈ ਤਾਂ ਸਾਨੂੰ ਆਪ ਵੇਖਣਾ ਪੈਂਦਾ ਹੈ ਕਿ ਪ੍ਰੋਡਕਟ ਚੰਗਾ ਹੈ ਕਿ ਨਹੀਂ। ਵੇਚਣ ਵਾਲਾ ਤਾਂ ਇਹੀ ਆਖੇਗਾ ਕਿ ਪ੍ਰੋਡਕਟ ਚੰਗਾ ਹੈ। ਖਰੀਦਾਰ ਨੂੰ ਆਪਣੀ ਜੇਬ ਦਾ ਖਿਆਲ ਰੱਖਦੇ ਹੋਏ ਫੈਸਲਾ ਲੈਣਾ ਪੈਂਦਾ ਹੈ।