ਨਵੀਂ ਦਿੱਲੀ: ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਮਈ ਤੱਕ ਉੱਤਰ ਕੋਰਿਆਈ ਲੀਡਰ ਕਿਮ ਜੋਂਗ ਉਨ ਨਾਲ ਮੁਲਾਕਾਤ ਦੀ ਹਾਮੀ ਭਰ ਦਿੱਤੀ ਹੈ। ਵਾਈਟ ਹਾਉਸ ਦਾ ਕਹਿਣਾ ਹੈ ਕਿ ਦੋਵੇਂ ਲੀਡਰਾਂ ਦੀ ਮੁਲਾਕਾਤ ਹੋਣੀ ਹੈ ਪਰ ਸਮਾਂ ਤੇ ਥਾਂ ਫਿਲਹਾਲ ਤੈਅ ਨਹੀਂ ਕੀਤੀ ਗਈ।


ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਇਉਈ ਯੋਂਗ ਨੇ ਟਰੰਪ ਤੇ ਉਨ੍ਹਾਂ ਦੀ ਕੌਮੀ ਸੁਰੱਖਿਆ ਟੀਮ ਨਾਲ ਮੁਲਾਕਾਤ ਕੀਤੀ ਤੇ ਫਿਰ ਇਹ ਐਲਾਨ ਕੀਤਾ। ਚੁੰਗ ਉੱਤਰੀ ਕੋਰੀਆ ਨਾਲ ਹੋਈ ਗੱਲਬਾਤ ਬਾਰੇ ਅਮਰੀਕਾ ਨੂੰ ਦੱਸਣ ਵਾਲੀ ਟੀਮ ਦੀ ਪ੍ਰਧਾਨਗੀ ਕਰ ਰਹੇ ਹਨ। ਬਿਆਨ ਪੜ੍ਹਦੇ ਹੋਏ ਚੁੰਗ ਨੇ ਕਿਹਾ ਕਿ ਉੱਤਰ ਕੋਰਿਆਈ ਲੀਡਰ ਨੇ ਜਿੰਨੀ ਜਲਦ ਹੋ ਸਕੇ, ਰਾਸ਼ਟਰਪਤੀ ਟਰੰਪ ਨਾਲ ਮਿਲਣ ਦੀ ਸਹਿਮਤੀ ਪ੍ਰਗਟਾਈ ਹੈ।

ਉੱਤਰ ਕੋਰੀਆਈ ਲੀਡਰ ਨਾਲ ਆਪਣੀ ਮੀਟਿੰਗ ਵਿੱਚ ਚੁੰਗ ਨੇ ਕਿਹਾ ਕਿ ਟਰੰਪ ਕੋਰਿਆਈ ਖੇਤਰ ਵਿੱਚ ਪਰਮਾਣੂ ਬੰਬ ਨੂੰ ਲੈ ਕੇ ਪ੍ਰਤੀਬੱਧ ਹਨ। ਉਨ੍ਹਾਂ ਕਿਹਾ, "ਕਿਮ ਨੇ ਕਿਹਾ ਹੈ ਕਿ ਉੱਤਰ ਕੋਰੀਆ ਭਵਿੱਖ ਵਿੱਚ ਕਿਸੇ ਪਰਮਾਣੂ ਜਾਂ ਮਿਜ਼ਾਇਲ ਟੈਸਟ ਤੋਂ ਪਰਹੇਜ਼ ਕਰੇਗਾ। ਉਹ ਸਮਝਦੇ ਹਨ ਕਿ ਦੱਖਣੀ ਕੋਰੀਆ ਤੇ ਅਮਰੀਕਾ ਵਿਚਾਲੇ ਹੋਣ ਵਾਲੇ ਹੋਣ ਵਾਲੇ ਫੌਜੀ ਕੈਂਪ ਜਾਰੀ ਰਹਿਣਗੇ।"